ਜਾਹਨਵੀ ਕੰਡੂਲਾ ਮਾਮਲਾ : ਸਿਆਟਲ ’ਚ ਭਾਰਤੀ ਭਾਈਚਾਰੇ ਨੇ ਕੱਢੀ ਰੈਲੀ, ਮੇਅਰ ਨੇ ਮੰਗੀ ਮੁਆਫੀ

Monday, Sep 18, 2023 - 12:59 PM (IST)

ਜਾਹਨਵੀ ਕੰਡੂਲਾ ਮਾਮਲਾ : ਸਿਆਟਲ ’ਚ ਭਾਰਤੀ ਭਾਈਚਾਰੇ ਨੇ ਕੱਢੀ ਰੈਲੀ, ਮੇਅਰ ਨੇ ਮੰਗੀ ਮੁਆਫੀ

ਸਿਆਟਲ (ਭਾਸ਼ਾ)- ਭਾਰਤੀ ਭਾਈਚਾਰੇ ਦੇ 100 ਤੋਂ ਵੱਧ ਮੈਂਬਰਾਂ ਨੇ ਭਾਰਤੀ ਵਿਦਿਆਰਥਣ ਜਾਹਨਵੀ ਕੰਡੂਲਾ ਲਈ ਇਨਸਾਫ ਅਤੇ ਦੋਸ਼ੀ ਪੁਲਸ ਅਧਿਕਾਰੀਆਂ ਨੂੰ ਜੇਲ ਭੇਜਣ ਦੀ ਮੰਗ ਨੂੰ ਲੈ ਕੇ ਸਿਆਟਲ ’ਚ ਰੈਲੀ ਕੱਢੀ। ਇਹ ਰੈਲੀ ਉਸੇ ਥਾਂ ’ਤੇ ਆਯੋਜਿਤ ਕੀਤੀ ਗਈ, ਜਿੱਥੇ ਕੰਡੂਲਾ ਨੂੰ ਪੁਲਸ ਦੇ ਤੇਜ਼ ਰਫਤਾਰ ਵਾਹਨ ਨੇ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕੰਡੂਲਾ 23 ਜਨਵਰੀ 2023 ਨੂੰ ਜਦੋਂ ਸੜਕ ਪਾਰ ਕਰ ਰਹੀ ਸੀ ਤਾਂ ਉਸ ਨੂੰ ਪੁਲਸ ਦੇ ਵਾਹਨ ਨੇ ਟੱਕਰ ਮਾਰ ਦਿੱਤੀ ਸੀ। ਇਸ ਵਾਹਨ ਨੂੰ ਕੇਵਿਨ ਡੇਵ ਨਾਂ ਦਾ ਅਧਿਕਾਰੀ ਚਲਾ ਰਿਹਾ ਸੀ। ਉਹ ਨਸ਼ੇ ਦੀ ਓਵਰਡੋਜ਼ ਸਬੰਧੀ ਇਕ ਮਾਮਲੇ ਦੀ ਸੂਚਨਾ ਮਿਲਣ ’ਤੇ ਤੈਅ ਰਫਤਾਰ ਦੀ ਉਲੰਘਣਾ ਕਰਦੇ ਹੋਏ 119 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਰਫਤਾਰ ਨਾਲ ਵਾਹਨ ਚਲਾ ਰਿਹਾ ਸੀ।

ਇਹ ਵੀ ਪੜ੍ਹੋ: ਅਮਰੀਕਾ 'ਚ ਸਿੱਖਾਂ ਦੀ ਇਤਿਹਾਸਿਕ ਜਿੱਤ, ਕੈਲੀਫੋਰਨੀਆ 'ਚ ਹੁਣ ਦਸਤਾਰ ਸਜਾ ਕੇ ਚਲਾ ਸਕਣਗੇ ਮੋਟਰਸਾਈਕਲ

ਸਿਆਟਲ ਖੇਤਰ ਦੇ ਦੱਖਣੀ ਏਸ਼ੀਆਈ ਭਾਈਚਾਰੇ ਦੇ 100 ਤੋਂ ਵੱਧ ਮੈਂਬਰ ਡੇਨੀ ਪਾਰਕ ਵਿੱਚ ਇਕੱਠੇ ਹੋਏ ਅਤੇ ਉਸ ਚੁਰਸਤੇ ਵੱਲ ਮਾਰਚ ਕੀਤਾ, ਜਿੱਥੇ ਕੰਡੂਲਾ ਨੂੰ ਟੱਕਰ ਵੱਜੀ ਸੀ। ਇਸ ਦੌਰਾਨ ਮੈਂਬਰਾਂ ਨੇ ਹੱਥਾਂ ’ਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ਲਿਖਿਆ ਸੀ, ‘ਜਾਹਨਵੀ ਸਿਆਟਲ ਪੁਲਸ ਵਿਭਾਗ ਤੋਂ ਵੱਧ ਕੀਮਤੀ ਹੈ’ ਅਤੇ ‘ਜਾਹਨਵੀ ਲਈ ਇਨਸਾਫ, ਕਾਤਲ ਪੁਲਸ ਵਾਲੇ ਨੂੰ ਜੇਲ।’ ਰੈਲੀ ਦਾ ਆਯੋਜਨ ਬੋਥੇਲ ਸਥਿਤ ਸੰਗਠਨ ‘ਉਤਸਵ’ ਵਲੋਂ ਕੀਤਾ ਗਿਆ ਸੀ, ਜੋ ਦੱਖਣੀ ਏਸ਼ੀਆਈ ਲੋਕਾਂ ਨੂੰ ਉਨ੍ਹਾਂ ਦੇ ਭਾਈਚਾਰਿਆਂ ਨਾਲ ਜੋੜਨ ਵਿੱਚ ਮਦਦ ਕਰਦਾ ਹੈ।

ਇਹ ਵੀ ਪੜ੍ਹੋ: ਅਮਰੀਕਾ ਦਾ ਰਾਸ਼ਟਰਪਤੀ ਬਣਿਆ ਤਾਂ ਖ਼ਤਮ ਕਰ ਦੇਵਾਂਗਾ ‘H-1B ਵੀਜ਼ਾ ਪ੍ਰੋਗਰਾਮ’, ਵਿਵੇਕ ਰਾਮਾਸਵਾਮੀ ਦਾ ਵਾਅਦਾ

ਉੱਥੇ ਹੀ ਵਿਵਾਦ ਵਧਦਾ ਦੇਖ ਕੇ ਸਿਏਟਲ ਸ਼ਹਿਰ ਦੇ ਮੇਅਰ ਬਰੂਸ ਹੈਰੇਲ ਨੇ ਵਿਦਿਆਰਥਣ ਦੀ ਦੁਖਦਾਈ ਮੌਤ ਲਈ ਮੁਆਫੀ ਮੰਗੀ ਹੈ। ਮੇਅਰ ਦੀ ਮੁਆਫੀ ਸਿਏਟਲ ਖੇਤਰ ਦੇ ਦੱਖਣੀ ਏਸ਼ੀਆਈ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਦੇ ਜ਼ੋਰਦਾਰ ਪ੍ਰਦਰਸ਼ਨ ਤੋਂ ਬਾਅਦ ਆਈ ਹੈ। ਮੁਆਫੀ ਦੇ ਨਾਲ ਮੇਅਰ ਨੇ ਪੂਰੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਇਹ ਬਿਲਕੁਲ ਮਨਜ਼ੂਰ ਨਹੀਂ ਹੈ। ਮਨੁੱਖੀ ਜੀਵਨ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਪ੍ਰਦਰਸ਼ਨਕਾਰੀਆਂ ਨਾਲ ਬੈਠਕ ਵਿੱਚ ਮੇਅਰ ਨੇ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ: ਕੈਨੇਡਾ ਤੋਂ ਮੁੜ ਆਈ ਦੁਖਦਾਇਕ ਖ਼ਬਰ, ਪਹਿਲੇ ਦਿਨ ਕਾਲਜ ਗਏ 19 ਸਾਲਾ ਪੰਜਾਬੀ ਗੱਭਰੂ ਨਾਲ ਵਾਪਰਿਆ ਭਾਣਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News