ਅਮਰੀਕਾ ਦੇ 231 ਸਾਲਾਂ ਦੇ ਇਤਿਹਾਸ ''ਚ ਪਹਿਲੀ ਬੀਬੀ ਵਿੱਤ ਮੰਤਰੀ ਹੋਵੇਗੀ ਜੇਨੇਟੇ ਯੇਲਨ

Tuesday, Jan 26, 2021 - 06:26 PM (IST)

ਅਮਰੀਕਾ ਦੇ 231 ਸਾਲਾਂ ਦੇ ਇਤਿਹਾਸ ''ਚ ਪਹਿਲੀ ਬੀਬੀ ਵਿੱਤ ਮੰਤਰੀ ਹੋਵੇਗੀ ਜੇਨੇਟੇ ਯੇਲਨ

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਸੈਨੇਟ ਨੇ ਮਸ਼ਹੂਰ ਅਰਥਸ਼ਾਸਤਰੀ ਜੇਨੇਟ ਯੇਲੇਨ (74) ਦੇ ਅਮਰੀਕਾ ਦੀ ਪਹਿਲੀ ਬੀਬੀ ਵਿੱਤ ਮੰਤਰੀ ਬਣਨ ਦਾ ਰਸਤਾ ਸਾਫ ਕਰ ਦਿੱਤਾ। ਅਮਰੀਕਾ ਦੇ 231 ਸਾਲਾਂ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਕਿਸੇ ਬੀਬੀ ਦੇ ਹੱਥਾਂ ਵਿਚ ਸੌਂਪੀ ਗਈ ਹੈ। ਭਾਵੇਂਕਿ ਵ੍ਹਾਈਟ ਹਾਊਸ ਨੇ ਇਸ 'ਤੇ ਹਾਲੇ ਕੋਈ ਟਿੱਪਣੀ ਨਹੀਂ ਕੀਤੀ ਹੈ ਕਿ ਯੇਲੇਨ ਕਦੋਂ ਸਹੁੰ ਚੁੱਕੇਗੀ। 

ਪੜ੍ਹੋ ਇਹ ਅਹਿਮ ਖਬਰ-  ਬ੍ਰਿਟੇਨ ਦੇ ਪੀ.ਐੱਮ. ਬੋਰਿਸ ਜਾਨਸਨ ਨੇ ਭਾਰਤ ਨੂੰ ਗਣਤੰਤਰ ਦਿਵਸ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ

ਸੈਨੇਟ ਵਿਚ ਸੋਮਵਾਰ ਨੂੰ ਪੁਸ਼ਟੀ ਦੀ ਸੁਣਵਾਈ ਦੌਰਾਨ ਯੇਲੇਨ ਦੇ ਸਮਰਥਨ ਵਿਚ 84 ਅਤੇ ਵਿਰੋਧ ਵਿਚ 15 ਵੋਟ ਪਏ। ਸੈਨੇਟ ਦੀਆਂ 100 ਸੀਟਾਂ ਵਿਚੋਂ ਡੈਮੋਕ੍ਰੇਟ ਅਤੇ ਰੀਪਬਲਿਕਨ ਪਾਰਟੀਆਂ ਕੋਲ 50-50 ਸੀਟਾਂ ਹਨ। ਉਪ ਰਾਸ਼ਟਰਪਤੀ ਕਮਲਾ ਹੈਰਿਸ ਸੰਸਦ ਦੇ ਇਸ ਉੱਚ ਸਦਨ ਦੀ ਪ੍ਰਧਾਨ ਹੈ ਅਤੇ ਉਹਨਾਂ ਦੀ ਵੋਟ ਇੱਥੇ ਡੈਮੋਕ੍ਰੇਟਸ ਨੂੰ ਬੜਤ ਪ੍ਰਦਾਨ ਕਰਦੀ ਹੈ। ਯੇਲੇਨ ਫੈਡਰਲ ਰਿਜ਼ਰਵ ਦੀ ਸਾਬਕਾ ਪ੍ਰਧਾਨ ਰਹੀ ਹੈ। ਉਹਨਾਂ ਦੇ ਜਲਦੀ ਹੀ ਸਹੁੰ ਚੁੱਕਣ ਦੀ ਸੰਭਾਵਨਾ ਹੈ। ਉਹ ਰਾਸ਼ਟਰਪਤੀ ਜੋਅ ਬਾਈਡੇਨ ਦੀ ਕੈਬਨਿਟ ਦੀ ਅਜਿਹੀ ਤੀਜੀ ਮੰਤਰੀ ਹੈ, ਜਿਹਨਾਂ ਦੇ ਨਾਮ ਦੀ ਪੁਸ਼ਟੀ ਸੈਨੇਟ ਹੁਣ ਤੱਕ ਕਰ ਚੁੱਕਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਅਹੁਦੇ ਲਈ ਨਾਮਜ਼ਦ ਟੌਨੀ ਬਲਿੰਕੇਨ ਦੇ ਨਾਮ 'ਤੇ ਵੀ ਸੈਨੇਟ ਦੀ ਮੁਹਰ ਜਲਦ ਦੀ ਲੱਗਣ ਦੀ ਸੰਭਾਵਨਾ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News