ਮੋਦੀ ਦੀ ਬੰਗਲਾਦੇਸ਼ ਯਾਤਰਾ ਦੌਰਾਨ ਹਿੰਸਾ ਭੜਕਾਉਣ ਦੇ ਦੋਸ਼ ''ਚ ਜਮਾਤ ਦਾ ਨੇਤਾ ਗ੍ਰਿਫਤਾਰ

Monday, May 17, 2021 - 04:07 AM (IST)

ਮੋਦੀ ਦੀ ਬੰਗਲਾਦੇਸ਼ ਯਾਤਰਾ ਦੌਰਾਨ ਹਿੰਸਾ ਭੜਕਾਉਣ ਦੇ ਦੋਸ਼ ''ਚ ਜਮਾਤ ਦਾ ਨੇਤਾ ਗ੍ਰਿਫਤਾਰ

ਢਾਕਾ - ਬੰਗਲਾਦੇਸ਼ ਵਿਚ ਕੱਟੜਪੰਥੀ ਜਮਾਤ-ਏ-ਇਸਲਾਮੀ ਸਮੂਹ ਦੇ ਇਕ ਸੀਨੀਅਰ ਨੇਤਾ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੀਤੇ ਮਹੀਨੇ ਮਾਰਚ ਵਿਚ ਦੇਸ਼ ਦੀ ਯਾਤਰਾ ਕਰਨ ਦੌਰਾਨ ਕਥਿਤ ਤੌਰ 'ਤੇ ਹਿੰਸਾ ਭੜਕਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਇਹ ਜਾਣਕਾਰੀ ਦਿੱਤੀ।

ਸ਼ਾਹਜਹਾਂ ਚੌਧਰੀ ਇਕ ਸਾਬਕਾ ਸੰਸਦ ਮੈਂਬਰ ਵੀ ਹੈ। ਚੌਧਰੀ ਨੂੰ ਸ਼ਨੀਵਾਰ ਚੱਟੋਗ੍ਰਾਮ ਦੇ ਹਾਥਜਾਰੀ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਵਿਚ ਚੱਟਗਾਓ ਅਦਾਲਤ ਦੇ ਸੀਨੀਅਰ ਨਿਆਂਇਕ ਮੈਜੀਸਟ੍ਰੇਟ ਸ਼ਹਰਯਾਰ ਇਕਬਾਲ ਨੇ ਉਨ੍ਹਾਂ ਨੂੰ 3 ਦਿਨ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ।

ਪੁਲਸ ਦੇ ਇਕ ਬੁਲਾਰੇ ਨੇ ਆਖਿਆ ਕਿ ਪੁਲਸ ਨੇ ਸ਼ਨੀਵਾਰ ਜਮਾਤ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸ਼ਾਹਜਹਾਂ ਚੌਧਰੀ ਨੂੰ ਹਿੰਸਾ ਨਾਸ ਸਬੰਧ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਚੱਟੋਗ੍ਰਾਮ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਅਦਾਲਤ ਨੇ ਪੁੱਛਗਿਛ ਲਈ ਉਨ੍ਹਾਂ ਨੂੰ ਹਿਰਾਸਤ ਵਿਚ ਭੇਜ ਦਿੱਤਾ।


author

Khushdeep Jassi

Content Editor

Related News