ਜਮਾਤ-ਏ-ਇਸਲਾਮੀ ਪ੍ਰਮੁੱਖ ਨੇ ਇਮਰਾਨ ਨੂੰ ਦੱਸਿਆ ‘ਕੌਮਾਂਤਰੀ ਭਿਖਾਰੀ’

Tuesday, Jan 18, 2022 - 10:07 AM (IST)

ਜਮਾਤ-ਏ-ਇਸਲਾਮੀ ਪ੍ਰਮੁੱਖ ਨੇ ਇਮਰਾਨ ਨੂੰ ਦੱਸਿਆ ‘ਕੌਮਾਂਤਰੀ ਭਿਖਾਰੀ’

ਇਸਲਾਮਾਬਾਦ (ਏ.ਐੱਨ.ਆਈ.)- ਜਮਾਤ-ਏ-ਇਸਲਾਮੀ (ਜੇ.ਆਈ.) ਦੇ ਪ੍ਰਮੁੱਖ ਸਿਰਾਜੁਲ-ਹੱਕ ਨੇ ਵੱਧਦੇ ਆਰਥਿਕ ਸੰਕਟ ਦਰਮਿਆਨ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ‘ਕੌਮਾਂਤਰੀ ਭਿਖਾਰੀ’ ਕਰਾਰ ਦਿੱਤਾ ਹੈ। ਹੱਕ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਜਾਣਾ ਹੀ ਆਰਥਿਕ ਸੰਕਟ ਨਾਲ ਜੂਝ ਰਹੇ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ NSA ਸਰਹੱਦ 'ਤੇ ਕੰਡਿਆਲੀ ਤਾਰ ਲਗਾਉਣ ਤੇ ਅਫਗਾਨ ਮਨੁੱਖੀ ਸੰਕਟ 'ਤੇ ਭਲਕੇ ਕਰੇਗਾ ਚਰਚਾ 

ਲਾਹੌਰ ਵਿਚ ਸਥਾਨਕ ਲੋਕਲ ਬਾਡੀ ਚੋਣਾਂ ਤੋਂ ਪਹਿਲਾਂ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਦੇਸ਼ ਵਿਚ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਅਪੀਲ ਕੀਤੀ। ਪੈਟਰੋਲੀਅਮ ਦੀਆਂ ਕੀਮਤਾਂ ਵਿਚ ਵਾਧੇ ਲਈ ਹੱਕ ਨੇ ਇਮਰਾਨ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਮਰਾਨ ਖਾਨ ਅਤੇ ਪਾਕਿਸਤਾਨ ਇਕੱਠੇ ਕੰਮ ਨਹੀਂ ਕਰ ਸਕਦੇ। ਜੀਓ ਨਿਊਜ ਨੇ ਹੱਕ ਦੇ ਹਵਾਲੇ ਤੋਂ ਕਿਹਾ ਕਿ ਇਸ ਦੇਸ਼ ਵਿਚ ਸਿਆਸਤ ਤੋਂ ਫਾਇਦੇ ਅਤੇ ਨੁਕਸਾਨ ਲਈ ਕੋਈ ਥਾਂ ਨਹੀਂ ਬਚੀ ਹੈ, ਕਿਉਂਕਿ ਇਮਰਾਨ ਖਾਨ ਦਾ ਜਾਣਾ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News