2020 ਦੇ ਅਖੀਰ ਤੋਂ ਪਹਿਲਾਂ NZ-Aus ''ਚ ਯਾਤਰਾ ਦੀ ਸ਼ੁਰੂਆਤ ਸੰਭਵ : ਅਰਡਰਨ

09/28/2020 6:23:31 PM

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਉਹਨਾਂ ਦੇ ਦੇਸ਼ ਅਤੇ ਕੁਝ ਆਸਟ੍ਰੇਲੀਆਈ ਰਾਜਾਂ ਦਰਮਿਆਨ ਇੱਕ ਹਵਾਈ ਯਾਤਰਾ ਦੀ ਸ਼ੁਰੂਆਤ ਸੰਭਵ ਹੋ ਸਕਦੀ ਹੈ।ਦੀ ਨਿਊਜ਼ੀਲੈਂਡ ਹੇਰਾਲਡ ਅਖਬਾਰ ਨੇ ਦੱਸਿਆ ਕਿ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ, ਅਰਡਰਨ ਨੇ ਪੁਸ਼ਟੀ ਕੀਤੀ ਕਿ ਯਾਤਰਾ ਸ਼ੁਰੂਆਤ ਕਰਨ ਦੀ ਸੰਭਾਵਨਾ 'ਤੇ ਹਫ਼ਤਿਆਂ ਤੋਂ ਕੰਮ ਚੱਲ ਰਿਹਾ ਸੀ ਅਤੇ ਦੋਵਾਂ ਦੇਸ਼ਾਂ ਦੇ ਹਿੱਸਿਆਂ ਦੇ ਵਿਚਕਾਰ ਜਾਣ ਦੀ ਯੋਗਤਾ ਕੋਰੋਨਾਵਾਇਰਸ ਮਹਾਮਾਰੀ ਨਾਲ ਪ੍ਰਭਾਵਿਤ ਨਹੀਂ ਸੀ।

ਅਰਡਰਨ ਨੇ ਕਿਹਾ ਕਿ ਪਹਿਲਾਂ ਉਹਨਾਂ ਦੀ ਆਸਟ੍ਰੇਲੀਆਈ ਹਮਰੁਤਬਾ ਸਕੌਟ ਮੌਰੀਸਨ ਦੇ ਨਾਲ ਦੋਹਾਂ ਦੇਸ਼ਾਂ ਦਰਮਿਆਨ ਇੱਕ “ਹੌਟਸਪੌਟ ਵਿਵਸਥਾ” 'ਤੇ ਚਰਚਾ ਹੋਈ।ਉਹਨਾਂ ਮੁਤਾਬਕ,“ਅਸੀਂ ਹਮੇਸ਼ਾ ਇਸ ਲਈ ਖੁੱਲੇ ਸੀ। ਸਾਡਾ ਵਿਚਾਰ ਇਹ ਸੀ ਕਿ ਅਸੀਂ ਹਮੇਸ਼ਾ ਹੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਖੁੱਲ੍ਹਣ ਦੇ ਯੋਗ ਹੋਵਾਂਗੇ।'' ਅਰਡਰਨ ਨੇ ਅੱਗੇ ਕਿਹਾ,"ਇਸ ਸਮੇਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਜੋ ਕੁਝ ਵੀ ਹੋ ਰਿਹਾ ਹੈ ਉਸ ਦਾ ਉਦੇਸ਼ ਕੋਵਿਡ ਖੇਤਰਾਂ ਵਿਚ ਆਉਣ ਵਾਲੇ ਅਤੇ ਬਾਹਰ ਜਾਣ ਵਾਲੇ ਯਾਤਰੀਆਂ ਨੂੰ ਪੂਰੀ ਤਰ੍ਹਾਂ ਵੱਖਰੇ ਕਰਨਾ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਜਾਣਨਾ ਮਹੱਤਵਪੂਰਣ ਸੀ ਕਿ ਕੋਈ ਵੀ ਉਡਾਣਾਂ ਸ਼ੁਰੂ ਹੋਣ ਤੋਂ ਪਹਿਲਾਂ ਆਸਟ੍ਰੇਲੀਆ ਸਰਹੱਦੀ ਮਾਮਲਿਆਂ ਨਾਲ ਕਿਵੇਂ ਨਜਿੱਠ ਰਿਹਾ ਸੀ ਪਰ ਕੋਈ ਸਮਾਂ ਸੀਮਾ ਨਹੀਂ ਦਿੱਤੀ ਗਈ। ਅਰਡਰਨ ਨੇ ਅੱਗੇ ਕਿਹਾ ਕਿ ਉਹ ਜਲਦੀ ਹੀ ਮੌਰੀਸਨ ਨਾਲ ਇਸ ਮੁੱਦੇ 'ਤੇ ਚਰਚਾ ਕਰੇਗੀ।

ਪੜ੍ਹੋ ਇਹ ਅਹਿਮ ਖਬਰ- ਗੋਸਫੋਰਡ ਦੇ ਸਕੂਲ ਦਾ ਵਿਸਥਾਰ, ਗਿਆਰਵੀਂ ਅਤੇ ਬਾਰ੍ਹਵੀਂ ਦੀਆਂ ਕਲਾਸਾਂ ਹੋਣਗੀਆਂ ਸ਼ੁਰੂ

ਆਸਟ੍ਰੇਲੀਆਈ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ABC) ਨੇ ਇਕ ਅਖਬਾਰੀ ਰਿਪੋਰਟ ਵਿਚ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਯਾਤਰਾ ਦੀ ਸ਼ੁਰੂਆਤ ਕਰਨ ਦੀ ਯੋਜਨਾ ਮਹੀਨਿਆਂ ਤੋਂ ਚਰਚਾ ਵਿਚ ਹੈ। ਭਾਵੇਂਕਿ, ਮੈਲਬੌਰਨ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਅਤੇ ਆਕਲੈਂਡ ਵਿਚ ਵਾਇਰਸ ਦੀ ਇੱਕ ਦੂਜੀ ਲਹਿਰ ਤੋਂ ਬਾਅਦ ਗੱਲਬਾਤ ਰੁੱਕ ਗਈ। ਐਤਵਾਰ ਨੂੰ, ਆਸਟ੍ਰੇਲੀਆ ਦੇ ਸੰਘੀ ਵਪਾਰ, ਸੈਰ ਸਪਾਟਾ ਅਤੇ ਨਿਵੇਸ਼ ਮੰਤਰੀ ਸਾਈਮਨ ਬਰਮਿੰਘਮ ਨੇ ਕੱਲ੍ਹ ਕਿਹਾ ਸੀ ਕਿ ਉਨ੍ਹਾਂ ਨੂੰ ਆਸ ਹੈ ਕਿ ਆਸਟ੍ਰੇਲੀਆਈ 2020 ਦੇ ਅੰਤ ਤੱਕ ਨਿਊਜ਼ੀਲੈਂਡ ਦੀ ਯਾਤਰਾ ਕਰ ਸਕਣਗੇ।

ਪੜ੍ਹੋ ਇਹ ਅਹਿਮ ਖਬਰ- ਮਾਹਰਾਂ ਦੀ ਚਿਤਾਵਨੀ, ਕੋਰੋਨਾ ਵੈਕਸੀਨ ਲਈ ਮਾਰੀਆਂ ਜਾ ਸਕਦੀਆਂ ਹਨ 5 ਲੱਖ 'ਸ਼ਾਰਕ' 

ਉਹਨਾਂ ਮੁਤਾਬਕ,“ਅਸੀਂ ਇਹ ਯਕੀਨੀ ਬਣਾਉਣ ਲਈ ਸਖਤ ਮਿਹਨਤ ਕਰ ਰਹੇ ਹਾਂ ਕਿ ਸਾਡੇ ਹਵਾਈ ਅੱਡਿਆਂ, ਸਾਡੀ ਸਰਹੱਦ ਸੁਰੱਖਿਆ, ਸਕ੍ਰੀਨਿੰਗ ਪ੍ਰਕਿਰਿਆਵਾਂ ਰਾਹੀਂ ਹਰ ਸੁਰੱਖਿਆ ਦੀ ਸਾਵਧਾਨੀ ਅਤੇ ਉਪਾਅ ਲਾਗੂ ਹੋਣ। ਇਹ ਯਕੀਨੀ ਕਰਨ ਲਈ ਕਿ ਵਧੇਰੇ ਜੋਖਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਲੋਕ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਰਮਿਆਨ ਹੋਰ ਹਵਾਈ ਯਾਤਰੀਆਂ ਦਾ ਸਾਹਮਣਾ ਕਰਨ ਦੇ ਜੋਖਮ ਤੋਂ ਬਗੈਰ ਸੁਰੱਖਿਅਤ ਢੰਗ ਨਾਲ ਯਾਤਰਾ ਕਰ ਸਕਣ।'' ਉਹਨਾਂ ਨੇ ਅੱਗੇ ਕਿਹਾ,"ਆਖਰਕਾਰ, ਕੀ ਨਿਊਜ਼ੀਲੈਂਡ ਆਸਟ੍ਰੇਲੀਆ ਲਈ ਖੁੱਲ੍ਹਦਾ ਹੈ, ਇਹ ਨਿਊਜ਼ੀਲੈਂਡ ਲਈ ਇੱਕ ਮਾਮਲਾ ਹੋਵੇਗਾ ਪਰ ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਅਸੀਂ ਤਿਆਰ ਹਾਂ ਅਤੇ ਆਸ ਹੈ ਕਿ ਅਸੀਂ ਇਸ ਸਾਲ ਚੁੱਕੇ ਗਏ ਕਦਮਾਂ ਨੂੰ ਸਫਲ ਹੁੰਦੇ ਵੇਖ ਸਕਾਂਗੇ।"


Vandana

Content Editor

Related News