ਨਿਊਜ਼ੀਲੈਂਡ ਦੇ ਕੋਰੋਨਾ ਮੁਕਤ ਹੋਣ ਮਗਰੋਂ ਪੀ.ਐੱਮ. ਜੈਸਿੰਡਾ ਨੇ ਕਹੀ ਇਹ ਗੱਲ

Wednesday, Dec 16, 2020 - 05:55 PM (IST)

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਨੇ ਇਸ ਸਾਲ ਦੇਸ਼ ਵਿਚੋਂ 'ਕੋਰੋਨਾਵਾਇਰਸ ਖਤਮ ਕਰ ਕੇ' ਦੁਨੀਆ ਦੇ ਸਾਰੇ ਦੇਸ਼ਾਂ ਨੂੰ ਹੈਰਾਨ ਕਰ ਦਿੱਤਾ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਬੁੱਧਵਾਰ ਨੂੰ ਐਸੋਸੀਏਟਿਡ ਪ੍ਰੈੱਸ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਟੀਚਾ ਪੂਰਾ ਕਰਨ ਦੀ ਜਿੰਨੀ ਇੱਛਾ ਸੀ, ਡਰ ਵੀ ਉਨਾਂ ਹੀ ਸੀ। ਉਹਨਾਂ ਨੇ ਕਿਹਾ ਕਿ ਸਾਨੂੰ ਸ਼ੁਰੂ ਵਿਚ ਹੀ ਇਹ ਅਹਿਸਾਸ ਹੋ ਗਿਆ ਸੀ ਕਿ ਦੇਸ਼ ਦੀ ਸਿਹਤ ਵਿਵਸਥਾ ਇਸ ਮਹਾਮਾਰੀ ਨਾਲ ਨਜਿੱਠ ਨਹੀਂ ਸਕੇਗੀ ਅਤੇ ਇਸੇ ਨੇ ਸਾਡਾ ਟੀਚਾ ਤੈਅ ਕੀਤਾ। ਇਸ ਰਸਤੇ ਵਿਚ ਬਹੁਤ ਮੁਸ਼ਕਲਾਂ ਆਈਆਂ। 

ਪੜ੍ਹੋ ਇਹ ਅਹਿਮ ਖਬਰ- ਵਿਦੇਸ਼ਾਂ 'ਚ ਫਸੇ ਆਸਟ੍ਰੇਲੀਆਈ ਲੋਕ ਹਨ ਸਰਕਾਰ ਦੀ ਤਰਜੀਹ : ਸਕੌਟ ਮੌਰੀਸਨ

ਅਗਸਤ ਵਿਚ ਵਾਇਰਸ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਧਾ-ਚੜ੍ਹਾ ਕੇ ਕੀਤੇ ਗਏ ਦਾਅਵਿਆਂ ਦੇ ਵਿਚ ਜੈਸਿੰਡਾ ਨੂੰ ਆਪਣਾ ਬਚਾਅ ਕਰਨਾ ਪਿਆ। ਟਰੰਪ ਨੇ ਰੈਲੀਆਂ ਵਿਚ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਦੇ ਮੁੜ ਵਧਣ ਦਾ ਦਾਅਵਾ ਕਰਦਿਆਂ ਕਿਹਾ ਸੀ,''ਨਿਊਜ਼ੀਲੈਂਡ ਦੇ ਲਈ ਚੀਜ਼ਾਂ ਖਤਮ ਹੋ ਗਈਆਂ ਹਨ। ਸਭ ਖਤਮ ਹੋ ਚੁੱਕਾ ਹੈ।'' ਜੈਸਿੰਡਾ ਨੇ ਟਰੰਪ ਦੀਆਂ ਟਿੱਪਣੀਆਂ ਦੇ ਬਾਰੇ ਵਿਚ ਕਿਹਾ ਸੀ ਕਿ ਇਸ ਤਰ੍ਹਾਂ ਦਾ ਬਿਆਨ ਨਿਊਜ਼ੀਲੈਂਡ ਦੀ ਸਥਿਤੀ ਦੀ ਗਲਤ ਪੇਸ਼ਕਾਰੀ ਸੀ। ਇਸ 'ਤੇ ਵ੍ਹਾਈਟ ਹਾਊਸ ਤੋਂ ਤੁਰੰਤ ਕੋਈ ਟਿੱਪਣੀ ਨਹੀਂ ਮਿਲ ਸਕੀ। 

ਪੜ੍ਹੋ ਇਹ ਅਹਿਮ ਖਬਰ- 8 ਹਫਤੇ ਦੇ ਬੱਚੇ ਨੂੰ ਜੈਨੇਟਿਕ ਬੀਮਾਰੀ,16 ਕਰੋੜ ਦੇ ਟੀਕੇ ਨਾਲ ਹੋਵੇਗਾ ਇਲਾਜ

ਜਦੋਂ ਯੂਰਪ ਵਿਚ ਵਾਇਰਸ ਦਾ ਪ੍ਰਕੋਪ ਸ਼ੁਰੂ ਹੋਇਆ ਤਾਂ ਜੈਸਿੰਡਾ ਨੇ ਕਿਹਾ ਕਿ ਦੇਸ਼ ਸਿਰਫ ਦੋ ਵਿਕਲਪਾਂ 'ਤੇ ਵਿਚਾਰ ਕਰ ਰਹੇ ਸਨ।ਪਹਿਲਾ ਹਰਡ ਇਮਿਊਨਿਟੀ ਅਤੇ ਕੋਰੋਨਾਵਾਇਰਸ ਦੀ ਇਨਫੈਕਸ਼ਨ ਦਰ ਸਥਿਰ ਕਰਨਾ। ਨਿਊਜੀਲੈਂਡ ਨੇ ਦੂਜਾ ਰਸਤਾ ਚੁਣਿਆ। ਉਹਨਾਂ ਨੇ ਕਿਹਾ,''ਅਸੀਂ ਜਦੋਂ ਸ਼ੁਰੂਆਤ ਕੀਤੀ ਸੀ ਤਾਂ ਲੱਗਾ ਸੀ ਕਿ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਸੰਭਵ ਨਹੀਂ ਹੈ ਪਰ ਉਹਨਾਂ ਦੀ ਸੋਚ ਜਲਦੀ ਬਦਲ ਗਈ।'' ਲੱਗਭਗ 50 ਲੱਖ ਦੀ ਆਬਾਦੀ ਵਾਲੇ ਨਿਊਜ਼ੀਲੈਂਡ ਵਿਚ ਕੋਰੋਨਾਵਾਇਰਸ ਨਾਲ ਸਿਰਫ 25 ਮਰੀਜ਼ਾਂ ਦੀ ਮੌਤ ਦਰਜ ਕੀਤੀ ਗਈ ਅਤੇ ਜਲਦੀ ਹੀ ਇਨਫੈਕਸ਼ਨ ਨੂੰ ਪੂਰੀ ਤਰ੍ਹਾਂ ਨਾਲ ਕਾਬੂ ਵਿਚ ਕਰ ਲਿਆ ਗਿਆ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News