ਹੈਰਾਨੀਜਨਕ! ਹਵਾ 'ਚ ਝੂਲਦੇ ਹੋਏ ਸ਼ਖ਼ਸ ਨੇ 492 ਫੁੱਟ ਲੰਬੀ ਰੱਸੀ 'ਤੇ ਤੁਰ ਕੇ ਬਣਾਇਆ ਵਿਸ਼ਵ ਰਿਕਾਰਡ (ਵੀਡੀਓ)

Wednesday, Aug 02, 2023 - 02:13 PM (IST)

ਹੈਰਾਨੀਜਨਕ! ਹਵਾ 'ਚ ਝੂਲਦੇ ਹੋਏ ਸ਼ਖ਼ਸ ਨੇ 492 ਫੁੱਟ ਲੰਬੀ ਰੱਸੀ 'ਤੇ ਤੁਰ ਕੇ ਬਣਾਇਆ ਵਿਸ਼ਵ ਰਿਕਾਰਡ (ਵੀਡੀਓ)

ਇੰਟਰਨੈਸ਼ਨਲ ਡੈਸਕ- ਐਸਟੋਨੀਆ ਦੇ ਸਲੈਕਲਾਈਨ ਐਥਲੀਟ ਜਾਨ ਰੂਜ਼ ਨੇ ਅਜਿਹਾ ਕਾਰਨਾਮਾ ਕਰ ਦਿਖਾਇਆ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਰੂਜ਼ ਨੇ ਆਪਣੇ ਕਾਰਨਾਮੇ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ। ਉਹ 492 ਫੁੱਟ ਦੀ ਰੱਸੀ 'ਤੇ ਚੱਲ ਕੇ ਇਕ ਪਾਸੇ ਤੋਂ ਦੂਜੇ ਪਾਸੇ ਗਿਆ। ਕਤਰ ਦੇ ਲੁਸੈਲ ਮਰੀਨਾ ਵਿਖੇ ਟਾਵਰਾਂ ਦੇ ਦੋਵੇਂ ਪਾਸੇ ਰੱਸੀ ਬੰਨ੍ਹੀ ਹੋਈ ਸੀ। ਜਾਨ ਰੂਜ਼ ਨੇ ਐਤਵਾਰ ਨੂੰ ਇਹ ਸਫਲਤਾ ਹਾਸਲ ਕੀਤੀ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੂੰ ਤੇਜ਼ ਹਵਾਵਾਂ ਦੀ ਮਾਰ ਝੱਲਦੇ ਹੋਏ ਦੇਖਿਆ ਜਾ ਸਕਦਾ ਹੈ।

PunjabKesari

 

 
 
 
 
 
 
 
 
 
 
 
 
 
 
 
 

A post shared by Red Bull Qatar (@redbullqatar)

ਉਹ ਤੇਜ਼ ਹਵਾਵਾਂ ਦੇ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦਾ ਆਪਣਾ ਟੀਚਾ ਹਾਸਲ ਕਰਦਾ ਹੈ। ਉਸ ਦੇ ਆਲੇ-ਦੁਆਲੇ ਕਿਸੇ ਚੀਜ਼ ਦਾ ਆਸਰਾ ਨਹੀਂ ਹੈ। ਰੱਸੀ ਨੂੰ ਜ਼ਮੀਨ ਤੋਂ 185 ਮੀਟਰ ਦੀ ਉਚਾਈ 'ਤੇ ਬੰਨ੍ਹਿਆ ਗਿਆ ਹੈ। ਇਕ ਹੋਰ ਵੀਡੀਓ ਵਿਚ ਉਸ ਦੇ ਪੈਰਾਂ ਦੀ ਹਰਕਤ ਨੂੰ ਦੇਖਿਆ ਜਾ ਸਕਦਾ ਹੈ। ਇਸ ਕਰਾਸਿੰਗ ਨੂੰ ਪੂਰਾ ਕਰਕੇ ਉਸ ਨੇ ਦੁਨੀਆ ਦੀ ਸਭ ਤੋਂ ਲੰਬੀ ਸਿੰਗਲ ਬਿਲਡਿੰਗ ਸਲੈਕਲਾਈਨ ਦਾ ਰਿਕਾਰਡ ਕਾਇਮ ਕੀਤਾ ਹੈ।

 

 
 
 
 
 
 
 
 
 
 
 
 
 
 
 
 

A post shared by Red Bull Qatar (@redbullqatar)

ਲੋਕਾਂ ਨੇ ਦਿੱਤੀ ਇਹ ਪ੍ਰਤੀਕਿਰਿਆ

ਰੂਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਆਪਣੀਆਂ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਲੋਕ ਉਸ ਦੇ ਵੀਡੀਓ 'ਤੇ ਕਾਫੀ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਨਾਲ ਹੀ ਹੈਰਾਨੀ ਵੀ ਪ੍ਰਗਟ ਕਰ ਰਹੇ ਹਨ। ਕੁਝ ਉਸ ਨੂੰ ਸੁਪਰਹੀਰੋ ਕਹਿ ਰਹੇ ਹਨ, ਜਦੋਂ ਕਿ ਕੁਝ ਉਸ ਨੂੰ ਖ਼ਤਰਿਆਂ ਨਾਲ ਲੜਨ ਵਾਲਾ ਵਿਅਕਤੀ ਕਹਿ ਰਹੇ ਹਨ। ਕਈ ਲੋਕਾਂ ਨੇ ਇਸ ਨੂੰ ਅਵਿਸ਼ਵਾਸ਼ਯੋਗ ਵੀ ਕਿਹਾ ਹੈ। ਦੂਜੇ ਪਾਸੇ ਕੁਝ ਲੋਕ ਉਸ ਦੀ ਇਸ ਹਰਕਤ ਨੂੰ ਪਾਗਲਪਨ ਦੱਸ ਰਹੇ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ ਪੁਲਾੜ ਏਜੰਸੀ ਦਾ ਦਾਅਵਾ, ਸਮੁੰਦਰ ਤੱਟ 'ਤੇ ਮਿਲੀ 'ਵਸਤੂ' ਦਾ ਭਾਰਤ ਨਾਲ ਸਬੰਧ 

ਉਸ ਦੇ ਵੀਡੀਓ 'ਤੇ ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਕਿਹਾ ਕਿ 'ਤੁਸੀਂ ਇਨਸਾਨ ਨਹੀਂ ਹੋ! ਇਹ ਕੁਝ UFO ਵਾਲਾ ਕੰਮ ਹੈ ਦੋਸਤ, ਸਨਮਾਨ। ਇਕ ਹੋਰ ਯੂਜ਼ਰ ਨੇ ਕਿਹਾ ਕਿ 'ਇਹ ਇਕ ਪਾਗਲ ਪਨ ਹੈ, ਓ ਮਾਈ ਗੌਡ।' ਤੀਜੇ ਯੂਜ਼ਰ ਨੇ ਕਿਹਾ ਕਿ 'ਰੈੱਡ ਬੁੱਲ ਸਟੰਟ ਕਰਦੇ ਹੋਏ ਕਿਸੇ ਦੀ ਮੌਤ ਹੋਣ ਤੋਂ ਪਹਿਲਾਂ ਇਹ ਸਿਰਫ ਸਮੇਂ ਦੀ ਗੱਲ ਹੈ।' ਚੌਥੇ ਯੂਜ਼ਰ ਨੇ ਕਿਹਾ ਕਿ 'ਅਸੀਂ ਇੰਝ ਕਿਉਂ ਕਰੀਏ? ਕੀ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਉਣਾ ਅਤੇ ਦੂਜਿਆਂ ਨੂੰ ਦੁੱਖ ਪਹੁੰਚਾਉਣਾ ਮਜ਼ੇਦਾਰ ਹੈ?'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


 


author

Vandana

Content Editor

Related News