ਇਟਲੀ 'ਚ ਭਵਿੱਖ ਦੀ ਚਿੰਤਾ 'ਚ ਪਿੰਡਾਂ ਵੱਲ ਪਰਤ ਰਹੇ ਹਨ ਨੌਜਵਾਨ

Saturday, May 09, 2020 - 01:50 PM (IST)

ਇਟਲੀ 'ਚ ਭਵਿੱਖ ਦੀ ਚਿੰਤਾ 'ਚ ਪਿੰਡਾਂ ਵੱਲ ਪਰਤ ਰਹੇ ਹਨ ਨੌਜਵਾਨ

ਰੋਮ (ਬਿਊਰੋ): ਕੋਰੋਨਾਵਾਇਰਸ ਮਹਾਮਾਰੀ ਦਾ ਬੁਰੀ ਤਰ੍ਹਾਂ ਪ੍ਰਕੋਪ ਝੱਲ ਰਹੇ ਇਟਲੀ ਦੇ ਲੋਕਾਂ ਨੇ ਹੁਣ ਪਿੰਡਾਂ ਵੱਲ ਪਰਤਣਾ ਸ਼ੁਰੂ ਕਰ ਦਿੱਤਾ ਹੈ। ਇਹ ਲੋਕ ਭਵਿੱਖ ਵਿਚ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਮਹਾਮਾਰੀ ਤੋਂ ਬਚਣ ਲਈ ਅਜਿਹਾ ਕਰ ਰਹੇ ਹਨ। ਪਿੰਡਾਂ ਵੱਲ ਪਰਤ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਭਵਿੱਖ ਵਿਚ ਕਿਸੇ ਵੀ ਮਹਾਮਾਰੀ ਜਾਂ ਇਨਫੈਕਸ਼ਨ ਨਾਲ ਨਜਿੱਠਣ ਵਿਚ ਮਦਦ ਮਿਲੇਗੀ। ਇਹਨਾਂ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਸ਼ਾਮਲ ਹਨ। ਜ਼ਿਆਦਾਤਰ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਸ਼ਹਿਰਾਂ ਦੀ ਭੀੜ, ਹਿੰਸਾ, ਅੱਤਵਾਦ ਅਤੇ ਨਸ਼ੇ ਜਿਹੀਆਂ ਚੀਜ਼ਾਂ ਤੋਂ ਛੁਟਕਾਰਾ ਚਾਹੁੰਦੇ ਹਨ। ਉੱਧਰ ਲੋਕਾਂ ਦਾ ਕਹਿਣਾ ਹੈ ਕਿ ਹੁਣ ਪਿੰਡਾਂ ਵਿਚ ਵੀ ਸ਼ਹਿਰਾਂ ਵਰਗੀਆਂ ਜ਼ਿਆਦਾਤਰ ਸਹੂਲਤਾਂ ਮੌਜੂਦ ਹਨ ਅਤੇ ਇੰਟਰਨੈੱਟ ਕਾਰਨ ਦਫਤਰ ਦੇ ਕਈ ਕੰਮ ਆਸਾਨ ਹੋ ਗਏ ਹਨ। ਅਜਿਹੇ ਵਿਚ ਉਹਨਾਂ 'ਤੇ ਸ਼ਹਿਰਾਂ ਵਿਚ ਪੈਣ ਵਾਲਾ ਆਰਥਿਕ ਦਬਾਅ ਵੀ ਘੱਟ ਹੋਵੇਗਾ।

ਇਟਲੀ ਦਾ ਸੰਸਕ੍ਰਿਤੀ ਮੰਤਰਾਲੇ ਵੀ ਹੁਣ ਪੇਂਡੂ ਇਲਾਕਿਆਂ ਵਿਚ ਟੂਰਿਜ਼ਮ, ਉਦਯੋਗ ਅਤੇ ਸਹੂਲਤਾਂ ਵਧਾਉਣ 'ਤੇ ਵਿਚਾਰ ਕਰ ਰਿਹਾ ਹੈ। ਪਿੰਡਾਂ ਵੱਲ ਲੋਕਾਂ ਦਾ ਰੁਝਾਨ ਵਧਣ ਨਾਲ ਸਮਾਜਿਕ ਅਤੇ ਆਰਥਿਕ ਸੰਗਠਨ ਸਰਕਾਰ ਨੂੰ ਅਜਿਹੀਆਂ ਨੀਤੀਆਂ ਬਣਾਉਣ ਦੀ ਮੰਗ ਕਰ ਰਹੇ ਹਨ ਜਿਹਨਾਂ ਨਾਲ ਖਾਲੀ ਹੋ ਚੁੱਕੇ ਪਿੰਡਾਂ ਨੂੰ ਮੁੜ ਵਸਾਇਆ ਜਾ ਸਕੇ। ਮਿਲਾਨ ਵਿਚ ਕਈ ਈਕੋਫ੍ਰੈਂਡਲੀ ਇਮਾਰਤਾਂ ਬਣਾ ਚੁੱਕੇ ਮਸ਼ਹੂਰ ਆਰਕੀਟੈਕਟ ਸਟੀਫਾਨੋ ਬੋਇਰੀ ਨੇ ਕਿਹਾ ਕਿ ਹੁਣ ਸ਼ਹਿਰਾਂ ਨੂੰ ਇਨਫੈਕਸ਼ਨ ਬੰਬ ਬਣਨ ਤੋਂ ਰੋਕਣਾ ਜ਼ਰੂਰੀ ਹੈ।

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਇਆ ਸਿੱਖ ਭਾਈਚਾਰਾ 

ਇਟਲੀ ਵਿਚ ਘੱਟੋ-ਘੱਟ 5800 ਪਿੰਡ ਅਜਿਹੇ ਹਨ ਜਿਹਨਾਂ ਦੀ ਆਬਾਦੀ 5 ਹਜ਼ਾਰ ਨਾਲੋਂ ਵੀ ਘੱਟ ਹੈ। ਇਹਨਾਂ ਦੇ ਇਲਾਵਾ ਕਰੀਬ 2300 ਪਿੰਡ ਅਜਿਹੇ ਹਨ ਜਿੱਥੇ ਕੋਈ ਨਹੀਂ ਰਹਿੰਦਾ। ਪਿੰਡਾਂ ਵਿਚ ਲੋਕਾਂ ਦੇ ਰਹਿਣ ਵਾਲ ਸ਼ਹਿਰਾਂ ਦਾ ਬੋਝ ਘੱਟ ਹੋਵੇਗਾ। ਉੱਥੇ ਇਕ ਸਮਾਜ ਸ਼ਾਸਤਰੀ ਦਾ ਕਹਿਣਾ ਹੈ ਕਿ ਮਹਾਮਾਰੀ ਨੇ ਲੋਕਾਂ ਦੇ ਜਿਉਣ ਦਾ ਤਰੀਕਾ ਬਦਲ ਦਿੱਤਾ ਹੈ। ਲੋਕਾਂ ਨੂੰ ਪਹਾੜੀ ਅਤੇ ਪੇਂਡੂ ਇਲਾਕਿਆਂ ਵਿਚ ਖਾਲੀ ਪਏ ਪਿੰਡਾਂ ਵਿਚ ਵਸਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।
 


author

Vandana

Content Editor

Related News