ਇਟਲੀ ਸਰਕਾਰ ਦਾ ਫ਼ੈਸਲਾ, ਬਿਨਾਂ ਟੀਕਾ ਲਵਾਏ ਹੋਰਨਾਂ ਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਕਰੇਗਾ ਇਕਾਂਤਵਾਸ

Friday, Dec 17, 2021 - 02:59 PM (IST)

ਇਟਲੀ ਸਰਕਾਰ ਦਾ ਫ਼ੈਸਲਾ, ਬਿਨਾਂ ਟੀਕਾ ਲਵਾਏ ਹੋਰਨਾਂ ਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਕਰੇਗਾ ਇਕਾਂਤਵਾਸ

ਰੋਮ (ਕੈਂਥ)- ਪੂਰੀ ਦੁਨੀਆ ਨੂੰ ਪਿਛਲੇ 2 ਸਾਲ ਤੋਂ ਕੋਰੋਨਾ ਵਾਇਰਸ ਦੇ ਵੱਖ-ਵੱਖ ਵੇਰੀਐਂਟਾਂ ਨੇ ਪ੍ਰੇਸ਼ਾਨ ਕਰ ਰੱਖਿਆ ਹੈ। ਓਮੀਕਰੋਨ ਜਿਹੜਾ ਕਿ ਕੋਰੋਨਾ ਵਾਇਰਸ ਦਾ ਹੀ ਇਕ ਹੋਰ ਰੂਪ ਹੈ, ਇਸ ਸਮੇਂ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਓਮੀਕਰੋਨ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਇਟਲੀ ਸਰਕਾਰ ਨੇ ਯੂਰਪ ਦੇ ਹੋਰਨਾਂ ਦੇਸ਼ਾਂ ਤੋਂ ਬਿਨਾਂ ਐਂਟੀ ਕੋਰੋਨਾ ਵੈਕਸੀਨ ਲਵਾਏ ਇਟਲੀ ਆ ਰਹੇ ਯਾਤਰੀਆਂ ਨੂੰ ਇਕਾਂਤਵਾਸ ਕਰਨ ਦਾ ਫ਼ੈਸਲਾ ਕੀਤਾ ਹੈ।

ਇਸ ਸਬੰਧੀ ਪ੍ਰਸਤਾਵ 'ਤੇ ਦਸਤਖ਼ਤ ਕਰਦੇ ਹੋਏ ਇਟਲੀ ਦੇ ਸਿਹਤ ਮੰਤਰੀ ਰੋਬੈਰਤੋ ਸਪਰੈਂਜ਼ਾ ਨੇ ਕਿਹਾ ਕਿ ਯੂਰਪ ਦੇ ਹੋਰਨਾਂ ਦੇਸ਼ਾਂ ਤੋਂ ਇਟਲੀ ਆ ਰਹੇ ਉਨ੍ਹਾਂ ਯਾਤਰੀਆਂ, ਜਿਨ੍ਹਾਂ ਨੇ ਹਾਲੇ ਐਂਟੀ ਕੋਰੋਨਾ ਦਾ ਟੀਕਾ ਨਹੀਂ ਲਗਵਾਇਆ ਹੈ, ਉਨ੍ਹਾਂ ਨੂੰ ਇਟਲੀ ਆ ਕੇ 5 ਦਿਨਾਂ ਲਈ ਇਕਾਂਤਵਾਸ ਹੋਣਾ ਪਵੇਗਾ। ਇਸ ਤੋਂ ਇਲਾਵਾ ਵੀਰਵਾਰ ਤੋਂ 31 ਜਨਵਰੀ ਤੱਕ ਟੀਕਾ ਲਗਵਾ ਚੁੱਕੇ ਯਾਤਰੀ, ਜੋ ਦੂਸਰੇ ਦੇਸ਼ਾਂ ਤੋਂ ਇਟਲੀ ਆਉਣਾ ਚਾਹੁੰਦੇ ਹਨ, ਨੂੰ ਇਟਲੀ ਦਾਖ਼ਲ ਹੋਣ ਤੋਂ ਪਹਿਲਾਂ ਕਰੋਨਾ ਦੀ ਨੈਗੇਟਿਵ ਰਿਪੋਰਟ  ਦਿਖਾਉਣੀ ਜ਼ਰੂਰੀ ਹੋਵੇਗੀ। ਯੂਰਪ ਤੋਂ ਬਾਹਰਲੇ ਹੋਰਨਾਂ ਮੂਲਕਾਂ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਹਿਲਾਂ ਹੀ ਇਹ ਕਾਨੂੰਨ ਇਟਲੀ ਸਰਕਾਰ ਲਾਗੂ ਕਰ ਚੁੱਕੀ ਹੈ।


author

cherry

Content Editor

Related News