''ਬਿਲਕੁਲ ਸਵੀਕਾਰਯੋਗ ਨਹੀਂ..!'' UAE ਦੇ ਪ੍ਰਮਾਣੂ ਪਾਵਰ ਪਲਾਂਟ ''ਤੇ ਹੋਏ ਹਮਲੇ ਦੀ ਭਾਰਤ ਨੇ ਕੀਤੀ ਨਿਖੇਧੀ
Monday, May 18, 2026 - 10:41 AM (IST)
ਨਵੀਂ ਦਿੱਲੀ- ਸੰਯੁਕਤ ਅਰਬ ਅਮੀਰਾਤ ਦੇ 'ਬਰਾਕਾਹ ਪ੍ਰਮਾਣੂ ਪਾਵਰ ਪਲਾਂਟ' 'ਤੇ ਐਤਵਾਰ ਨੂੰ ਹੋਏ ਡਰੋਨ ਹਮਲੇ ਦੀ ਭਾਰਤ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਇਸ ਘਟਨਾ ਨੂੰ ਬੇਹੱਦ ਖ਼ਤਰਨਾਕ ਕਰਾਰ ਦਿੱਤਾ ਹੈ ਅਤੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਅਤੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ, "ਭਾਰਤ, ਯੂ.ਏ.ਈ. ਵਿੱਚ ਬਰਾਕਾਹ ਪ੍ਰਮਾਣੂ ਕੇਂਦਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਤੋਂ ਡੂੰਘੀ ਚਿੰਤਾ ਵਿੱਚ ਹੈ। ਅਜਿਹੀਆਂ ਕਾਰਵਾਈਆਂ ਬਿਲਕੁਲ ਵੀ ਸਵੀਕਾਰਯੋਗ ਨਹੀਂ ਹਨ। ਅਸੀਂ ਤੁਰੰਤ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਅਤੇ ਆਪਸੀ ਗੱਲਬਾਤ ਤੇ ਕੂਟਨੀਤੀ ਦੇ ਰਾਹ 'ਤੇ ਵਾਪਸ ਆਉਣ ਦੀ ਪੁਰਜ਼ੋਰ ਅਪੀਲ ਕਰਦੇ ਹਾਂ।"
ਇਸ ਤੋਂ ਪਹਿਲਾਂ ਯੂ.ਏ.ਈ. ਨੇ ਪੁਸ਼ਟੀ ਕੀਤੀ ਸੀ ਕਿ ਅਲ ਧਾਫਰਾ ਖੇਤਰ ਵਿੱਚ ਸਥਿਤ ਪ੍ਰਮਾਣੂ ਪਲਾਂਟ ਦੇ ਬਾਹਰੀ ਹਿੱਸੇ ਵਿੱਚ ਰੱਖੇ ਇੱਕ ਬਿਜਲੀ ਜਨਰੇਟਰ ਨੂੰ ਡਰੋਨ ਰਾਹੀਂ ਨਿਸ਼ਾਨਾ ਬਣਾਇਆ ਗਿਆ ਸੀ। ਯੂ.ਏ.ਈ. ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਇੱਕ ਅੱਤਵਾਦੀ ਹਮਲਾ ਅਤੇ ਦੇਸ਼ ਦੀ ਸੁਰੱਖਿਆ ਲਈ ਸਿੱਧੀ ਚੁਣੌਤੀ ਦੱਸਿਆ ਹੈ।
"Dangerous escalation": India expresses concerns on drone attack targeting UAE's Barakah nuclear facility
— ANI Digital (@ani_digital) May 18, 2026
Read @ANI Story | https://t.co/4wIWwhkEz3 #BarakahNuclearFacility #India #MEA #WestAsiaConflict pic.twitter.com/DnYfbM4PPM
ਇਹ ਵੀ ਪੜ੍ਹੋ- 'ਕੂਲਰ' ਨੇ ਨਿਗਲ਼ੀਆਂ ਪਰਿਵਾਰ ਦੀਆਂ ਖੁਸ਼ੀਆਂ ! ਰਾਤੀਂ ਪੁੱਤ ਨੇ ਲਿਆ ਜਨਮ, ਸਵੇਰੇ ਪਿਓ ਨੂੰ ਲੈ ਗਿਆ 'ਕਾਲ'
ਸ਼ਾਂਤੀਪੂਰਨ ਉਦੇਸ਼ਾਂ ਲਈ ਵਰਤੇ ਜਾਣ ਵਾਲੇ ਪ੍ਰਮਾਣੂ ਊਰਜਾ ਕੇਂਦਰਾਂ ਨੂੰ ਨਿਸ਼ਾਨਾ ਬਣਾਉਣਾ ਕੌਮਾਂਤਰੀ ਕਾਨੂੰਨ, ਸੰਯੁਕਤ ਰਾਸ਼ਟਰ ਦੇ ਚਾਰਟਰ ਅਤੇ ਮਨੁੱਖਤਾਵਾਦੀ ਨਿਯਮਾਂ ਦੀ ਸ਼ਰੇਆਮ ਉਲੰਘਣਾ ਹੈ, ਕਿਉਂਕਿ ਅਜਿਹੇ ਹਮਲਿਆਂ ਨਾਲ ਆਮ ਨਾਗਰਿਕਾਂ ਅਤੇ ਵਾਤਾਵਰਣ ਨੂੰ ਬਹੁਤ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ।
ਯੂ.ਏ.ਈ. ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ ਪ੍ਰਭੂਸੱਤਾ ਅਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰੇਗਾ ਅਤੇ ਕੌਮਾਂਤਰੀ ਕਾਨੂੰਨਾਂ ਦੇ ਤਹਿਤ ਇਸ ਹਮਲੇ ਦਾ ਜਵਾਬ ਦੇਣ ਲਈ ਉਸ ਕੋਲ ਪੂਰੇ ਸਿਆਸੀ ਅਤੇ ਮਿਲਟਰੀ ਅਧਿਕਾਰ ਸੁਰੱਖਿਅਤ ਹਨ।
ਜ਼ਿਕਰਯੋਗ ਹੈ ਕਿ ਮਿਡਲ ਈਸਟ 'ਚ ਚੱਲ ਰਹੀ ਜੰਗ ਦੇ ਦੌਰਾਨ 20 ਬਿਲੀਅਨ ਡਾਲਰ ਦੀ ਲਾਗਤ ਨਾਲ ਦੱਖਣੀ ਕੋਰੀਆ ਦੇ ਸਹਿਯੋਗ ਨਾਲ ਬਣੇ ਇਸ ਪਲਾਂਟ ਨੂੰ ਪਹਿਲੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਅਰਬ ਦਾ ਇੱਕਮਾਤਰ ਚਾਲੂ ਪ੍ਰਮਾਣੂ ਪਲਾਂਟ ਹੈ, ਜਿਸ 'ਤੇ ਹੋਏ ਹਮਲੇ ਮਗਰੋਂ ਇਲਾਕੇ 'ਚ ਚਿੰਤਾ ਤੇ ਤਣਾਅ ਦਾ ਮਾਹੌਲ ਹੈ।
ਇਹ ਵੀ ਪੜ੍ਹੋ- ਮੁੜ ਲੱਗ ਸਕਦੈ Lockdown ! WHO ਨੇ ਐਲਾਨੀ Global Emergency
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
