ਇਟਲੀ : ਪਹਿਲੀ ਤੇ ਦੂਜੀ ਵਿਸ਼ਵ ਜੰਗ ਮੌਕੇ ਸ਼ਹੀਦ ਸੈਂਕੜੇ ਭਾਰਤੀ ਫੌਜੀਆਂ ਦੀ ਯਾਦ 'ਚ ਹੋਏ ਸਰਧਾਂਜਲੀ ਸਮਾਗਮ

Sunday, Aug 08, 2021 - 12:50 PM (IST)

ਇਟਲੀ : ਪਹਿਲੀ ਤੇ ਦੂਜੀ ਵਿਸ਼ਵ ਜੰਗ ਮੌਕੇ ਸ਼ਹੀਦ ਸੈਂਕੜੇ ਭਾਰਤੀ ਫੌਜੀਆਂ ਦੀ ਯਾਦ 'ਚ ਹੋਏ ਸਰਧਾਂਜਲੀ ਸਮਾਗਮ

ਰੋਮ (ਕੈਂਥ): ਪਹਿਲੀ ਅਤੇ ਦੂਸਰੀ ਸੰਸਾਰ ਜੰਗ ਦੌਰਾਨ ਹੋਏ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਅੱਜ ਇਟਲੀ ਦੇ ਸ਼ਹਿਰ  ਫੁਰਲੀ ਵਿਚ ਸਰਧਾਂਜਲੀ ਸਮਾਗਮ ਇਟਲੀ ਸਰਕਾਰ ਵੱਲੋਂ ਜਾਰੀ ਤਮਾਮ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਰਵਾਏ ਗਏ।ਵਰਲੱਡ ਸਿੱਖ ਸ਼ਹੀਦ ਮਿਲਟਰੀ ਐਸ਼ੋਸ਼ੀਏਸ਼ਨ ਇਟਲੀ ਦੇ ਆਗੂ ਪ੍ਰਿਥੀ ਪਾਲ ਸਿੰਘ, ਸਤਨਾਮ ਸਿੰਘ, ਕੁਲਜੀਤ ਸਿੰਘ, ਜਗਦੀਪ ਸਿੰਘ ਮੱਲ੍ਹੀ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੀ ਅਰੰਭਤਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਹੋਈ।ਇਸ ਮੌਕੇ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਮੌਕੇ ਸ਼ਹੀਦ ਹੋਏ ਸਿੰਘਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਫੁਰਲੀ ਇਲਾਕੇ ਵਿੱਚ ਪੁਰਾਤਿਨ ਅਸਲੇ ਦੀ ਨੁਮਾਇਸ਼ ਵੀ ਲਗਾਈ ਗਈ, ਜੋ ਕਿ ਇਹਨਾਂ ਜੰਗਾਂ ਦੌਰਾਨ ਉਸ ਸਮੇ ਦੇ ਸ਼ਹੀਦ ਹੋਏ ਸਿੱਖ ਨੌਜਵਾਨਾਂ ਨੇ ਯੁੱਧ ਵਿੱਚ ਕੀਤੀ ਸੀ ਅਤੇ ਜੋ ਹੁਣ ਤੱਕ ਫੁਰਲੀ ਇਲਾਕੇ ਵਿੱਚ ਸਾਂਭ ਕੇ ਰੱਖੇ ਹਨ।

PunjabKesari

ਇਸ ਮੌਕੇ ਬੋਲਦਿਆਂ ਵਰਲੱਡ ਸਿੱਖ ਸ਼ਹੀਦ ਮਿਲਟਰੀ ਐਸ਼ੋਸ਼ੀਏਸ਼ਨ ਇਟਲੀ ਦੇ ਆਗੂ ਪ੍ਰਿਥੀ ਪਾਲ ਸਿੰਘ ਨੇ ਕਿਹਾ ਕਿ ਇਟਲੀ ਦੇ ਭਾਰਤੀਆਂ ਦੀ ਅਜਿਹੀ ਇਕੋ-ਇੱਕ ਸੰਸਥਾ ਵਰਲੱਡ ਸਿੱਖ ਸ਼ਹੀਦ ਮਿਲਟਰੀ ਐਸ਼ੋਸ਼ੀਏਸ਼ਨ ਇਟਲੀ ਹੈ ਜਿਹੜੀ ਕਿ ਇਟਲੀ ਵਿੱਚ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਦੀਆਂ ਇਟਲੀ ਭਰ ਵਿੱਚ ਸਮਾਰਕਾਂ ਸਥਾਪਿਤ ਕਰ ਰਹੀ ਹੈ। ਇਸ  ਦਾ ਮਕਸਦ ਇਟਲੀ ਵਿੱਚ ਪੈਦਾ ਹੋਣ ਵਾਲੀ ਭਾਰਤੀ ਪੀੜ੍ਹੀ ਨੂੰ ਇਹ ਦੱਸਣਾ ਹੈ ਕਿ ਸਿੱਖ ਕੌਮ ਬਹਾਦਰਾਂ ਅਤੇ ਸੂਰਵੀਰਾਂ ਦੀ ਕੌਮ ਹੈ, ਜਿਸ ਨੇ ਇਟਲੀ ਦੀ ਆਜ਼ਾਦੀ ਦੀ ਲੜਾਈ ਵਿੱਚ ਵੀਰਗਤੀ ਪ੍ਰਾਪਤ ਕਰਕੇ ਸਮੁੱਚੇ ਵਿਸ਼ਵ ਲਈ ਇੱਕ ਵਿਸ਼ੇਸ਼ ਰਿਕਾਰਡ ਬਣਾਇਆ।

PunjabKesari

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਕੋਵਿਡ-19 ਨਾਲ ਲੰਮੀ ਲੜਾਈ ਤੋਂ ਬਾਅਦ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌਤ

ਇਸ ਮੌਕੇ ਸ੍ਰੌਮਣੀ ਅਕਾਲੀ ਦਲ ਬਾਦਲ ਐਨ ਆਰ ਆਈ ਵਿੰਗ ਇਟਲੀ ਦੇ ਪ੍ਰਧਾਨ ਸ; ਜਗਵੰਤ ਸਿੰਘ ਲਹਿਰਾ, ਗੁਰਮੇਲ ਸਿੰਘ ਭੱਟੀ, ਸਰਬਣ ਸਿੰਘ, ਜਸਬੀਰ ਸਿੰਘ, ਰਾਜਿੰਦਰ ਸਿੰਘ, ਇੰਦਰਜੀਤ ਸਿੰਘ ਕਾਲਾ ਤੋਂ ਇਲਾਵਾ ਫੋਰਲੀ ਸ਼ਹਿਰ ਦੇ ਸਿੰਦਕੋ ਅਤੇ ਇਟਾਲੀਅਨ ਪ੍ਰਸਾਸਨ ਦੇ ਉੱਚ ਅਧਿਕਾਰੀਆਂ ਨੇ ਵਿਸ਼ੇਸ ਤੌਰ 'ਤੇ ਸ਼ਿਰਕਤ ਕਰਦਿਆਂ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।

PunjabKesari


author

Vandana

Content Editor

Related News