ਇਟਲੀ ''ਚ 3 ਜੂਨ ਤੋਂ ਹੋਵੇਗੀ ਵਿਦੇਸ਼ ਯਾਤਰਾ ਦੀ ਇਜਾਜ਼ਤ
Saturday, May 16, 2020 - 06:03 PM (IST)

ਰੋਮ (ਬਿਊਰੋ): ਇਟਲੀ ਸਰਕਾਰ ਨੇ ਲੰਬੇ ਲਾਕਡਾਊਨ ਦੇ ਬਾਅਦ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਮੁਤਾਬਕ ਇਟਲੀ ਵਿਚ 3 ਜੂਨ ਤੋਂ ਵਿਦੇਸ਼ ਯਾਤਰਾ 'ਤੇ ਜਾਣ ਅਤੇ ਉੱਥੋਂ ਆਉਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ। ਇਟਲੀ ਦੀ ਸਰਕਾਰ ਨੇ ਸ਼ਨੀਵਾਰ ਨੂੰ ਇਕ ਫਰਮਾਨ ਨੂੰ ਮਨਜ਼ੂਰੀ ਦੇ ਦਿੱਤੀ ਜੋ 3 ਜੂਨ ਤੋਂ ਵਿਦੇਸ਼ ਯਾਤਰਾ ਕਰਨ ਦੀ ਇਜਾਜ਼ਤ ਦੇਵੇਗਾ। ਇਟਲੀ ਜਿੱਥੇ ਸਭ ਤੋਂ ਸਖਤ ਲਾਕਡਾਊਨ ਸੀ, ਹੁਣ ਸਰਕਾਰ ਨੇ ਉਸ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੀ ਤਿਆਰੀ ਕਰ ਲਈ ਹੈ।ਇਟਲੀ 3 ਜੂਨ ਤੋਂ ਦੇਸ਼ ਭਰ ਵਚ ਹਰ ਤਰ੍ਹਾਂ ਦੀ ਪਾਬੰਦੀਆਂ ਹਟਾਉਣ ਦੀ ਤਿਆਰੀ ਕਰ ਚੁੱਕਾ ਹੈ।
ਸਮਾਚਾਰ ਏਜੰਸੀ ਰਾਇਟਰਜ਼ ਵੱਲੋਂ ਦੇਖੇ ਗਏ ਇਕ ਡਰਾਫਟ ਦੇ ਮੁਤਾਬਕ ਸਰਕਾਰ ਕੋਰੋਨਾਵਾਇਰਸ ਲਾਕਡਾਊਨ ਨਾਲ ਖਸਤਾ ਹਾਲ ਆਪਣੀ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਇਹ ਕਦਮ ਚੁੱਕ ਰਹੀ ਹੈ। ਇਟਲੀ ਪਹਿਲਾ ਯੂਰਪੀ ਦੇਸ਼ ਸੀ ਜਿਸਨੇ ਇਸ ਬੀਮਾਰੀ ਨੂੰ ਰੋਕਣ ਲਈ ਮਾਰਚ ਵਿਚ ਸਖਤ ਲਾਕਡਾਊਨ ਲਗਾਇਆ ਸੀ। ਹੁਣ ਇਟਲੀ ਵਿਚ ਮਾਮਲਿਆਂ ਦੀ ਗਿਣਤੀ ਵਿਚ ਗਿਰਾਵਟ ਦੇ ਕਾਰਨ ਹੌਲੀ-ਹੌਲੀ ਲਾਕਡਾਊਨ 'ਤੇ ਅੰਕੁਸ਼ ਹਟਾ ਰਿਹਾ ਹੈ। ਫਰਮਾਨ, ਜਿਸ ਵਿਚ ਹਾਲੇ ਸ਼ੋਧ ਕੀਤੀ ਜਾ ਸਕਦੀ ਹੈ, ਇਸ ਦੇ ਮੁਤਾਬਕ ਵੱਖ-ਵੱਖ ਖੇਤਰਾਂ ਦੇ ਅੰਦਰ ਹਰ ਤਰ੍ਹਾਂ ਦੀਆਂ ਗਤੀਵਿਧੀ ਨੂੰ 18 ਮਈ ਤੋਂ ਇਜਾਜ਼ਤ ਦਿੱਤੀ ਜਾਵੇਗੀ। ਇਸ ਵਿਚ ਰਾਸ਼ਟਰੀ ਸਿਹਤ ਅਧਿਕਾਰੀ ਇਹ ਯਕੀਨੀ ਕਰਨ ਲਈ ਸਥਿਤੀ ਦੀ ਨਿਗਰਾਨੀ ਕਰਨਗੇ ਕਿ ਇਨਫੈਕਸ਼ਨ ਨੂੰ ਜਾਂਚ ਵਿਚ ਰੱਖਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਸ਼ੀ ਜਿਨਪਿੰਗ ਨਾਲ ਹਾਲੇ ਨਹੀਂ ਕਰਨਾ ਚਾਹੁੰਦਾ ਗੱਲਬਾਤ : ਟਰੰਪ
ਗੌਰਤਲਬ ਹੈ ਕਿ ਅਮਰੀਕਾ ਅਤੇ ਬ੍ਰਿਟੇਨ ਦੇ ਬਾਅਦ ਦੁਨੀਆ ਵਿਚ ਸਭ ਤੋਂ ਵੱਧ ਮੌਤਾਂ ਇਟਲੀ ਵਿਚ ਹੋਈਆਂ ਹਨ। ਇੱਥੇ ਹੁਣ ਤੱਕ 34,600 ਤੋਂ ਵਧੇਰੇ ਲੋਕਾਂ ਦੀ ਮੌਤ ਕੋਰੋਨਾਵਾਇਰਸ ਕਾਰਨ ਹੋ ਚੁੱਕੀ ਹੈ। ਇਟਲੀ ਨੇ 4 ਮਈ ਨੂੰ ਨਿਯਮਾਂ ਦੇ ਨਾਲ ਸ਼ੁਰੂਆਤੀ ਛੋਟ ਨੂੰ ਮਨਜ਼ੂਰੀ ਦੇ ਦਿੱਤੀ ਸੀ ਜਦੋਂ ਉਸ ਨੇ ਕਾਰਖਾਨਿਆਂ ਅਤੇ ਪਾਰਕਾਂ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ। ਇਟਲੀ ਵਿਚ ਦੁਕਾਨਾਂ 18 ਮਈ ਤੋਂ ਖੁੱਲ੍ਹਣਗੀਆਂ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਵੱਖ-ਵੱਖ ਖੇਤਰਾਂ ਵਿਚ ਸਾਰੀਆਂ ਗਤੀਵਿਧੀਆਂ ਨੂੰ ਉਸੇ ਦਿਨ ਇਜਾਜ਼ਤ ਦੇ ਦਿੱਤੀ ਜਾਣੀ ਚਾਹੀਦੀ ਹੈ। ਸਿਹਤ ਅਧਿਕਾਰੀਆਂ ਵੱਲੋਂ ਦੱਸੇ ਗਏ ਸੁਝਾਵਾਂ ਦੇ ਮੁਤਾਬਕ ਦੇਸ਼ ਭਰ ਵਿਚ ਦੁਕਾਨਾਂ ਅਤੇ ਰੈਸਟੋਰੈਟਾਂ ਨੂੰ ਸਖਤ ਸਰੀਰਕ ਦੂਰੀ ਅਤੇ ਸਫਾਈ ਨਿਯਮਾਂ ਦੇ ਤਹਿਤ ਮੁੜ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ।