ਇਟਲੀ 'ਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਕੇਸ ਸਟੇਟ ਕੌਂਸਲ ਪੁੱਜਾ, ਸੰਗਤਾਂ ਨੂੰ ਜਲਦ ਮਿਲ ਸਕਦੀ ਹੈ ਖ਼ੁਸ਼ਖ਼ਬਰੀ

05/24/2021 2:15:08 PM

ਰੋਮ (ਦਲਵੀਰ ਕੈਂਥ) ਇਟਲੀ ਦੇ ਸਿੱਖਾਂ ਦੇ ਅਧਿਕਾਰਾਂ ਲਈ ਅਵਾਜ਼ ਬੁਲੰਦ ਕਰ ਰਹੀ ਸਿਰਮੌਰ ਜੱਥੇਬੰਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੀ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਦਸ਼ਮੇਸ਼ ਦਰਬਾਰ ਸਿੱਖ ਟੈਪਲ ਬਲੋਨੀਆ ਵਿਖੇ ਕੀਤੀ ਗਈ।ਜਿਸ ਵਿੱਚ ਇਟਲੀ ਭਰ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜੱਥੇਬੰਦੀਆਂ ਅਤੇ ਧਾਰਮਿਕ ਸੰਸਥਾਵਾ ਦੇ ਨੁਮਾਇੰਦੇ ਸ਼ਾਮਲ ਹੋਏ।ਇਸ ਮੌਕੇ ਪ੍ਰੈੱਸ ਨਾਲ ਜਾਣਕਾਰੀ ਜ਼ਾਰੀ ਕਰਦਿਆ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਸੇਵਾਦਾਰ ਰਵਿੰਦਰਜੀਤ ਸਿੰਘ ਬੱਸੀ, ਸੁਰਿੰਦਰ ਸਿੰਘ ਪੰਡੋਰੀ ਕਰਮਜੀਤ ਸਿੰਘ ਢਿੱਲੋ ਅਤੇ ਅਵਤਾਰ ਸਿੰਘ ਰਾਣਾ ਨੇ ਦੱਸਿਆ ਕਿ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਜੋ ਫਾਇਲ ਇਟਾਲੀਅਨ ਸਰਕਾਰ ਦੇ ਅਦਾਰੇ ਕੁਨਸੀਲੀੳ ਦੀ ਸਤਾਤੋ (ਸਟੇਟ ਕੌਂਸਲ) ਵਿੱਚ ਪਹੁੰਚ ਚੁੱਕੀ ਹੈ ਅਤੇ ਜਿਸ ਦਾ ਨਤੀਜਾ ਜਲਦ ਹੀ ਸੰਗਤਾਂ ਦੇ ਸਾਹਮਣੇ ਆ ਜਾਵੇਗਾ।

ਇਹ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਅਖੀਰਲਾ ਪੜਾਅ ਹੈ। ਉਨਾਂ ਕਿਹਾ ਕਿ ਅਪ੍ਰੈਲ 2015 ਵਿੱਚ ਇਟਲੀ ਭਰ ਤੋਂ ਸ਼ਾਮਿਲ ਹੋਏ 70 ਸਿੰਘ ਇਟਾਲੀਅਨ ਮਨਿਸਟਰੀ ਵਿੱਚ ਦਸਤਖ਼ਤ ਕਰਕੇ ਆਏ ਸੀ। ਉਹ ਸ੍ਰੀ ਸਾਹਿਬ ਸਰਬ ਲੋਹ ਦੀ ਤਿਆਰ ਕੀਤੀ ਹੋਈ ਅਤੇ ਜਿਸ ਦਾ ਸਾਇਜ਼ ਦਾ ਅਕਾਰ ਵੀ ਪਾਸ ਹੋ ਚੁੱਕਾ ਹੈ ਜਿਸ ਨੂੰ ਕਿ ਹੋਮ ਮਨਿਸਟਰੀ ਵਿੱਚ ਜਮਾਂ ਵੀ ਕਰਵਾ ਦਿੱਤਾ ਗਿਆ ਹੈ ਇਸ ਬਾਬਤ ਸ੍ਰੀ ਅਕਾਲ ਤਖਤ ਸਹਿਬ ਨੂੰ ਜਾਣੂ ਵੀ ਕਰਵਾ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਹਮੇਸ਼ਾ ਹੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ,ਅਤੇ ਸਿੱਖ ਸੰਗਤਾਂ ਨੂੰ ਅਪੀਲ ਕਰਦੀ ਆ ਰਹੀ ਹੈ ਕਿ ਆਓ ਸਾਰੇ ਇੱਕ ਮੰਚ 'ਤੇ ਇੱਕਠੇ ਹੋ ਕੇ ਸਿੱਖ ਧਰਮ ਨੂੰ ਇਟਲੀ ਵਿੱਚ ਰਜਿਸਟਰਡ ਕਰਵਾਉਣ ਲਈ ਜੋ ਉਪਰਾਲਾ ਆਰੰਭਿਆ ਹੋਇਆ ਹੈ ਜਿਸ ਦਾ ਹੱਲ ਲਗਭਗ ਹੋਣ ਦੇ ਨੇੜੇ ਤੇੜੇ ਹੀ ਹੈ ਲਈ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਹੰਭਲਾ ਮਾਰੀਏ ਤਾਂ ਜੋ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਵਿੱਚ ਫਤਿਹ ਹਾਸਲ ਹੋ ਸਕੇ।

ਪੜ੍ਹੋ ਇਹ ਅਹਿਮ ਖਬਰ - ਇਟਲੀ 'ਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਓੁਣ ਲਈ ਜੱਥੇਬੰਦੀਆਂ 'ਚ ਏਕਤਾ ਹੋਣੀ ਲਾਜ਼ਮੀ : ਸੋਨੀ ਬਾਬਾ 

ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਸ਼ਾਇਦ ਕੁਝ ਲੋਕਾਂ ਵੱਲੋਂ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਵੱਲੋਂ ਦਾਇਰ ਕੀਤੀ ਫਾਇਲ ਰਿਜੈਕਟ ਹੋ ਚੁੱਕੀ ਹੈ ਇਹ ਗੱਲ ਹਕੀਕਤ ਤੋਂ ਕੋਹਾਂ ਦੂਰ ਹੈ। ਉਨ੍ਹਾਂ ਵਲੋ ਸਿੱਖ ਧਰਮ ਨੂੰ  ਰਜਿਸਟਰਡ ਕਰਵਾਉਣ ਲਈ ਲਗਾਈ ਫਾਇਲ ਲਗਾਤਾਰ ਕੰਮ ਕਰ ਰਹੀ ਹੈ ਤੇ ਸੰਨ 2021 ਵਿੱਚ ਇਟਲੀ ਦੇ ਹੋਮ ਮਨਿਸਟਰੀ ਨਾਲ ਗੱਲ-ਬਾਤ ਕੀਤੀ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਆਪਣੀ ਕਾਰਵਾਈ ਮੀਡੀਆ ਵਿੱਚ ਜਾਰੀ ਕਰਾਂਗੇ। ਉਨ੍ਹਾਂ ਕਿਹਾ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਵਲੋ ਦਾਇਰ ਕੀਤੀ ਸਿੱਖ ਧਰਮ ਵਾਲੀ ਫਾਇਲ ਤੇ ਕੋਈ ਵੀ ਇਟਲੀ ਸਰਕਾਰ ਵੱਲੋਂ ਕੋਈ ਇਤਰਾਜ਼ ਨਹੀ ਕੀਤਾ ਗਿਆ ਹੈ। ਇਸ ਤਰ੍ਹਾਂ ਦੀਆ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਕਿਸੇ ਇਕ ਕੌਮ ਦੀ ਨਹੀ ਸਗੋ ਇਕ ਸਾਂਝੀ ਸੰਸਥਾ ਹੈ ਹਰ ਇੱਕ ਨੂੰ ਸੰਸਥਾ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਪਹੁੰਚੇ ਵੱਖ ਵੱਖ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।


Vandana

Content Editor

Related News