ਸਪੇਨ ''ਚ ਹਮਲੇ ਤੋਂ ਬਾਅਦ ਇਟਲੀ ਨੇ ਸੁਰੱਖਿਆ ਚੇਤਾਵਨੀ ਕੀਤੀ ਜਾਰੀ

08/20/2017 1:06:24 AM

ਰੋਮ — ਸਪੇਨ 'ਚ ਹੋਏ 2-2 ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਇਟਲੀ 'ਚ ਵੀ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਗਈ ਹੈ। ਸਪੇਨ ਹਮਲਿਆਂ 'ਚ ਕੁਲ 14 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਇਟਲੀ ਦੇ 3 ਨਾਗਰਿਕ ਸ਼ਾਮਲ ਸਨ। ਅਖਬਾਰ ਏਜੰਸੀ ਸ਼ਿੰਹੂਆ ਮੁਤਾਬਕ ਸਪੇਨ ਦੇ ਬਾਰਸੀਲੋਨਾ ਅਤੇ ਕੈਂਬ੍ਰਿਲਸ 'ਚ ਹੋਏ ਅੱਤਵਾਦੀ ਹਮਲਿਆਂ ਦੀ ਇਸਲਾਮਕ ਸਟੇਟ ਵੱਲੋਂ ਜ਼ਿੰਮੇਵਾਰੀ ਲੈਣ ਤੋਂ ਬਾਅਦ ਇਟਲੀ 'ਚ ਦੂਤਘਰਾਂ, ਹਵਾਈ ਅੱਡਿਆਂ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ 'ਤੇ ਪੁਲਸ ਅਤੇ ਫੌਜ ਦੀ ਨਿਗਰਾਨੀ ਵਧਾ ਦਿੱਤੀ ਗਈ ਹੈ। 
ਸਪੇਨ 'ਚ ਹੋਏ ਅੱਤਵਾਦੀ ਹਮਲਿਆਂ 'ਚ 126 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚ 34 ਦੇਸ਼ਾਂ ਦੇ ਲੋਕ ਸ਼ਾਮਲ ਹਨ। ਬਾਰਸੀਲੋਨਾ 'ਚ ਸੈਰ-ਸਪਾਟੇ ਵਾਲੀ ਥਾਂ 'ਤੇ ਅੱਤਵਾਦੀਆਂ ਨੇ ਇਕ ਟਰੱਕ ਨਾਲ ਪੈਦਲ ਜਾ ਰਹੇ ਸੈਲਾਨੀਆਂ ਨੂੰ ਕੁਚਲ ਦਿੱਤਾ, ਜਿਸ 'ਚ 13 ਲੋਕਾਂ ਦੀ ਮੌਤ ਹੋ ਗਈ। ਸ਼ੁੱਕਰਵਾਰ ਸਵੇਰੇ ਕੈਂਬ੍ਰਿਲਸ 'ਚ ਇਕ ਕਾਰ 'ਚੋਂ 5 ਅੱਤਵਾਦੀ ਨਿਕਲੇ ਅਤੇ ਆਲੇ-ਦੁਆਲੇ ਘੁੰਮ ਰਹੇ ਲੋਕਾਂ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ, ਜਿਸ 'ਚ ਇਕ ਔਰਤ ਦੀ ਮੌਤ ਹੋ ਗਈ। 
ਪੁਲਸ ਨੇ ਪੰਜਾਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਔਰਤ ਦੀ ਮੌਤ ਸ਼ੁੱਕਰਵਾਰ ਨੂੰ ਹੀ ਹਸਪਤਾਲ 'ਚ ਇਲਾਜ ਦੇ ਦੌਰਾਨ ਹੋਈ। ਹਮਲੇ 'ਚ 6 ਹੋਰ ਲੋਕ ਜ਼ਖਮੀ ਹੋਏ ਹਨ। ਇਸ ਵਿਚਾਲੇ ਇਟਲੀ 'ਚ ਅਧਿਕਾਰੀਆਂ ਨੇ ਬੈਠਕਾਂ ਕੀਤੀਆਂ ਅਤੇ ਨੇਤਾਵਾਂ ਨੇ ਸਪੇਨ ਹਮਲੇ ਦੇ ਪ੍ਰਤੀ ਦੁੱਖ ਵਿਅਕਤ ਕੀਤਾ, ਮਾਹਿਰ ਹਮਲੇ ਦੀ ਜਾਂਚ 'ਚ ਲਗੇ ਰਹੇ। ਸਪੇਨ ਦੇ ਗ੍ਰੇਨਾਡਾ ਯੂਨੀਵਰਸਿਟੀ 'ਚ ਵਿਜੇਟਿੰਗ ਪ੍ਰੋਫੈਸਰ ਦੇ ਤੌਰ 'ਤੇ ਪਹੁੰਚੇ ਲੇਖਕ ਅਤੇ ਪੱਤਰਕਾਰ ਜੌਹੀਰ ਲੁਆਇਨੀ ਨੇ ਕਿਹਾ, ''ਸਪੇਨ ਅਤੇ ਕੈਟਾਲੋਨੀਆ ਬੀਤੇ ਕੁਝ ਤੋਂ ਅੱਤਵਾਦ ਦਾ ਗੜ ਬਣਦੇ ਜਾ ਰਹੇ ਹਨ ਅਤੇ ਪਿਛਲੇ 3-4 ਸਾਲਾਂ ਦੇ ਦੌਰਾਨ ਇਸ ਇਲਾਕੇ ਤੋਂ ਅੱਤਵਾਦੀਆਂ ਦੀ ਗ੍ਰਿਫਤਾਰੀ ਦੇ ਆਂਕੜੇ ਤੇਜ਼ੀ ਨਾਲ ਵਧੇ ਹਨ।


Related News