ਇਟਲੀ ਸੁਰੱਖਿਆ ਏਜੰਸੀਆਂ ਨੇ ਭਾਰਤੀ ਦੂਤਘਰ ਦੀ ਸੁਰੱਖਿਆ ''ਚ ਕੀਤਾ ਵਾਧਾ

01/25/2020 3:23:10 PM

ਮਿਲਾਨ, (ਸਾਬੀ ਚੀਨੀਆ)— 26 ਜਨਵਰੀ ਨੂੰ ਭਾਰਤੀ ਗਣਤੰਤਰ ਦਿਵਸ ਮੌਕੇ ਕੁਝ ਸਥਾਨਕ ਜੱਥੇਬੰਦੀਆਂ ਵਲੋਂ ਨਾਗਰਕਿਤਾ ਸੋਧ ਬਿੱਲ ਦੇ ਰੋਸ ਵਜੋਂ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਫੂਕਣ ਅਤੇ ਮੁਜਾਹਰੇ ਕਰਨ ਦੀਆਂ ਮਿਲ ਰਹੀਆਂ ਲਗਾਤਾਰ ਧਮਕੀਆਂ ਨੂੰ ਵੇਖਦੇ ਹੋਏ ਇਟਲੀ ਦੀਆਂ ਸੁਰੱਖਿਆ ਏਜੰਸੀਆਂ ਨੇਰੋਮ ਅਤੇ ਮਿਲਾਨ ਅੰਬੈਸੀਆਂ ਦੀ ਸੁਰੱਖਿਆ ਵਧਾ ਦਿੱਤੀ ਹੈ।

ਦੱਸਣਯੋਗ ਹੈ ਕਿ ਨਾਗਰਕਿਤਾ ਸੋਧ ਬਿੱਲ ਪਾਸ ਹੋਣ ਤੋਂ ਬਾਅਦ ਕਈ ਭਾਈਚਾਰਿਆਂ ਦੇ ਲੋਕਾਂ ਵਲੋਂ ਇਸ ਨੂੰ ਭਾਜਪਾ ਸਰਕਾਰ ਦਾ ਪੱਖਪਾਤ ਭਰਿਆ ਫੈਸਲਾ ਦੱਸਦਿਆਂ ਲਗਾਤਾਰ ਵਿਰੋਧਤਾ ਕੀਤਾ ਜਾ ਰਹੀ ਹੈ । ਇਸ ਦੇ ਨਾਲ ਹੀ ਗਣਤੰਤਰ ਦਿਵਸ ਮੌਕੇ ਸੰਵਿਧਾਨ ਦੀਆਂ ਕਾਪੀਆਂ ਨੂੰ ਅੱਗ ਲਾ ਕੇ ਰੋਸ
ਮਜ਼ਾਹਰੇ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ। ਬੇਸ਼ੱਕ ਜੱਥੇਬੰਦੀਆਂ ਨੇ ਆਪਣੇ ਰੋਸ ਮੁਜਾਹਿਰਆਂ ਨੂੰ ਸ਼ਾਂਤੀ ਪੂਰਨ ਕੱਢਣ ਦੀ ਗੱਲ ਆਖੀ ਹੈ ਪਰ ਫਿਰ ਵੀ ਸੁਰੱਖਿਆ ਏਜੰਸੀਆਂ ਵਲੋਂ ਹਰ ਤਰ੍ਹਾਂ ਦੀ ਸਥਿਤੀ ਉੱਤੇ ਤਿੱਖੀਆਂ ਨਿਗਾਹਾਂ ਰੱਖੀਆਂ ਜਾ ਰਹੀਆਂ ਹਨ।


Related News