ਪੰਜ ਸਾਲਾਂ 'ਚ ਇਟਲੀ ਦੀ ਨਾਗਰਿਕਤਾ, ਰਾਇਸ਼ੁਮਾਰੀ ਨੇ ਜਗਾਈ ਨਵੀਂ ਆਸ

Saturday, Sep 21, 2024 - 06:05 PM (IST)

ਰੋਮ(ਦਲਵੀਰ ਕੈਂਥ) - ਇਟਲੀ ਦਾ ਪਾਸਪੋਰਟ ਸਭ ਤੋਂ ਵੱਧ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਇਥੇ ਪ੍ਰਵਾਸੀਆਂ ਨੂੰ ਨਾਗਰਿਕਤਾ ਹਾਸਲ ਕਰਨ ਲਈ ਲੰਮੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਇੱਥੋਂ ਦੇ ਪ੍ਰਵਾਸੀਆਂ ਨੂੰ ਪੱਕੇ ਹੋਣ ਲਈ 10 ਸਾਲ ਦਾ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਇੱਥੋਂ ਦੇ ਪ੍ਰਵਾਸੀਆਂ ਨਾਲ ਸੰਬਧਤ ਜੱਥੇਬੰਦੀਆਂ ਨੇ ਇਟਲੀ ਦੀ ਨਾਗਰਿਕਤਾ ਹਾਸਲ ਕਰਨ ਲਈ ਰੱਖੇ 10 ਸਾਲ ਦੇ ਸਮੇਂ ਨੂੰ ਘਟਾ ਕੇ 5 ਸਾਲ ਕਰਨ ਲਈ ਕਮਰ ਕੱਸੀ ਹੋਈ ਹੈ। ਇਸ ਬਾਬਤ ਕਈ ਤਰ੍ਹਾਂ ਦੀਆਂ ਮੂਵਮੈਂਟਾਂ ਸਮੇਂ-ਸਮੇਂ 'ਤੇ ਹੁੰਦੀਆਂ ਰਹਿੰਦੀਆਂ ਹਨ ਪਰ ਇਸ ਵਾਰ ਇਹ ਸੰਘਰਸ਼ ਇਟਲੀ ਦੀ ਉੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਇਸ ਲਈ ਇੱਕ ਵਿਸ਼ੇਸ਼ ਰਿੱਟ ਨੈਚੁਰਲਾਈਜੇ਼ਸ਼ਨ ਕਾਨੂੰਨੀ ਐਕਟ  ਰਾਹੀਂ ਦਾਇਰ ਕੀਤੀ ਗਈ ਹੈ ਕਿ ਇਟਲੀ ਦੀ ਨਾਗਰਿਕਤਾ ਹਾਸਲ ਕਰਨ ਦਾ ਸਮਾਂ 10 ਸਾਲ ਤੋਂ ਘਟਾਕੇ 5 ਸਾਲ ਕੀਤਾ ਜਾਵੇ। 

ਇਹ ਵੀ ਪੜ੍ਹੋ :     iPhone 16 ਖ਼ਰੀਦਣ ਲਈ 21 ਘੰਟੇ ਲਾਈਨ 'ਚ ਖੜ੍ਹਾ ਰਿਹਾ ਵਿਅਕਤੀ, ਕਿਹਾ- ਸ਼ਾਨਦਾਰ ਆਫਰਸ ਨੇ ਕੀਤਾ ਆਕਰਸ਼ਿਤ

ਇਸ ਸੋਧ ਸੰਬਧੀ ਅਗਸਤ 2024 ਵਿੱਚ ਬਹੁਤ ਸਾਰੀਆਂ ਰਾਜਨੀਤਿਕ ਅਤੇ ਮੀਡੀਆ ਬਹਿਸਾਂ ਵੀ ਦੇਖਣ ਨੂੰ ਮਿਲੀਆ ਜਿਹਨਾਂ ਵਿੱਚ ਅਹਿਮ ਭੂਮਿਕਾ ਕੇਂਦਰ ਸੱਜੇ- ਪੱਖੀ ਸਿਆਸੀ ਪਾਰਟੀ ਫੋਰਜਾ ਇਟਾਲੀਅਨ ਕਰ ਰਹੀ ਸੀ । ਇਹ ਪਾਰਟੀ ਵਿਦੇਸ਼ੀ ਬੱਚਿਆਂ  ਨੂੰ ਨਾਗਰਿਕਤਾ ਦੇਣ ਦੀ ਗੱਲ ਵੀ ਕਰਦੀ ਹੈ। ਹੁਣ ਇਸ ਮੰਗ ਨੂੰ ਕਾਨੂੰਨੀ ਢੰਗ ਨਾਲ ਪੂਰਾ ਕਰਵਾਉਣ ਲਈ ਇਟਲੀ ਦੇ ਤਮਾਮ ਪ੍ਰਵਾਸੀ ਜਾਂ ਪ੍ਰਵਾਸੀਆਂ ਦੀਆਂ ਬਣੀਆਂ ਕਈ ਐਸ਼ੋਸ਼ੀਏਸ਼ਨਾਂ ਜਾਂ ਉਹ ਲੋਕ ਜਿਹੜੇ ਇਟਾਲੀਅਨ ਹੁੰਦੇ ਵੀ ਪ੍ਰਵਾਸੀਆਂ ਦੇ ਹੱਕਾਂ ਲਈ ਲੜਦੇ ਹਨ ਹੁਣ ਇਟਲੀ ਦੀ ਨਾਗਰਿਕਤਾ ਦਾ ਸਮਾਂ 10 ਤੋਂ 5 ਸਾਲ ਕਰਵਾਉਣ ਲਈ ਖੁੱਲ ਕੇ ਮੈਦਾਨ 'ਚ ਨਿਤਰੇ ਹਨ।

ਇਹ ਵੀ ਪੜ੍ਹੋ :     PF ਖਾਤਾਧਾਰਕਾਂ ਲਈ ਵੱਡੀ ਰਾਹਤ, ਸਰਕਾਰ ਨੇ ਕਰ ਦਿੱਤੇ ਕਈ ਅਹਿਮ ਬਦਲਾਅ

ਪ੍ਰਸਤਾਵ ਨੂੰ ਮਿਲ ਸਕਦੀ ਹੈ ਮਨਜ਼ੂਰੀ

ਇਹਨਾਂ ਨੇ 6 ਸਤੰਬਰ 2024 ਨੂੰ ਇਟਲੀ ਦੀ ਮਾਨਯੋਗ ਅਦਾਲਤ ਸੁਪਰੀਮ ਕੋਰਟ 'ਚ ਨੈਚੁਰਲਾਈਜੇ਼ਸ਼ਨ ਦੁਆਰਾ ਇੱਕ ਵਿਸ਼ੇਸ਼ ਦਰਖ਼ਾਸਤ ਦਾਖ਼ਲ ਕਰਦਿਆਂ ਰਾਸ਼ਟਰੀ ਰਾਏਸ਼ੁਮਾਰੀ ਦਾ ਪ੍ਰਸਤਾਵ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰਸਤਾਵ ਲਈ 5 ਲੱਖ ਬੰਦੇ ਦੀ ਸਹਿਮਤੀ ਹੋਣੀ ਲਾਜ਼ਮੀ ਹੈ । ਇਹ ਰਾਸ਼ਟਰੀ ਰਾਏਸ਼ੁਮਾਰੀ 30 ਸਤੰਬਰ 2024 ਤੱਕ ਹੈ। ਜੇਕਰ ਇਸ ਲੜਾਈ ਵਿੱਚ 5 ਲੱਖ ਬੰਦਾ ਹਾਅ ਦਾ ਨਾਹਰਾ ਮਾਰ ਦਿੰਦਾ ਹੈ ਤਾਂ ਭੱਵਿਖ ਵਿੱਚ ਇਟਲੀ ਦੀ ਨਾਗਰਿਕਤਾ ਲਈ 5 ਸਾਲ ਤੋਂ ਬਾਅਦ ਅਰਜੀ ਦਿੱਤੀ ਜਾ ਸਕੇਗੀ।

ਇਹ ਵੀ ਪੜ੍ਹੋ :      ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ, ਪਹਿਲੀ ਵਾਰ ਸੈਂਸੈਕਸ 84 ਹਜ਼ਾਰ ਦੇ ਪਾਰ

ਇਸ ਸ਼ਲਾਘਾਯੋਗ ਕਾਰਜ ਵਿਚ ਇਟਲੀ ਦੀਆਂ ਕਈ ਪ੍ਰਵਾਸੀ ਪੱਖੀ ਜੱਥੇਬੰਦੀਆਂ ਤੇ ਸਿਆਸੀ ਪਾਰਟੀਆਂ ਕੰਮ ਕਰ ਰਹੀਆਂ ਹਨ ।ਜੇਕਰ ਇਹ ਲੜਾਈ ਜਿੱਤ ਲਈ ਜਾਂਦੀ ਹੈ ਤਾਂ 25 ਲੱਖ ਤੋਂ ਉਪੱਰ ਪ੍ਰਵਾਸੀਆਂ ਨੂੰ ਲਾਭ ਹੋਵੇਗਾ। 

ਇਟਲੀ ਯੂਰਪ ਦਾ ਤੀਜਾ ਦੇਸ਼ ਹੈ ਜਿਸ ਨੇ ਨੈਚੁਰਲਾਈਜੇ਼ਸ਼ਨ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਹੈ ਇੱਥੇ ਪ੍ਰਵਾਸੀ ਦੀਆਂ ਗਿਣਤੀ ਫਰਾਂਸ,ਜਰਮਨ ਤੇ ਬੈਲਜੀਅਮ ਵਰਗੇ ਦੇਸ਼ਾਂ ਤੋਂ ਵੱਧ ਹੈ ਜਦੋਂ ਕਿ ਫਰਾਂਸ,ਜਰਮਨ ਤੇ ਬੈਲਜੀਅਮ ਨੇ ਦੇਸ਼ ਅੰਦਰ ਕਾਨੂੰਨ ਦੀ ਸੋਧ ਕਰਦਿਆਂ ਨਾਗਰਿਕਤਾ 5 ਸਾਲ ਤੋਂ ਬਾਅਦ ਦੇਣ ਦੀ ਪ੍ਰਕ੍ਰਿਆ ਚਲਾਈ ਹੋਈ ਹੈ। 

ਇਹ ਵੀ ਪੜ੍ਹੋ :    ਮਹਿੰਗਾਈ ਦੀ ਇੱਕ ਹੋਰ ਮਾਰ! ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ Dry Fruits ਦੀਆਂ ਚੜ੍ਹੀਆਂ ਕੀਮਤਾਂ

10 ਸਾਲ ਬਾਅਦ ਵੀ ਲਗਦਾ ਹੈ 2 ਤੋਂ 3 ਸਾਲ ਤੱਕ ਦਾ ਸਮਾਂ 

ਇਟਲੀ 10 ਸਾਲ ਤੋਂ ਬਾਅਦ ਵੀ ਬਿਨੈ ਕਰਤਾ ਨੂੰ 24 ਤੋਂ 36 ਮਹੀਨੇ ਉਡੀਕ ਕਰਨੀ ਪੈਂਦੀ ਹੈ।ਹੁਣ ਇਹ ਗੱਲ ਭੱਵਿਖ ਤੈਅ ਕਰੇਗਾ ਕਿ ਇਟਲੀ ਦੇ ਨਾਗਰਿਕਤਾ ਕਾਨੂੰਨ (ਜੋ ਸੰਨ 1992 ਤੋਂ ਲਾਗੂ ਹੋਇਆ ਹੈ )ਨੂੰ ਬਦਲਾਉਣ ਲਈ ਇਟਲੀ ਦੇ ਤਮਾਮ ਪ੍ਰਵਾਸੀ ਇੱਕ ਝੰਡੇ ਹੇਠ ਲਾਮਬੰਦ ਹੋ ਕੇ ਰਾਸ਼ਟਰੀ ਰਾਏਸ਼ੁਮਾਰੀ ਦਾ ਹਿੱਸਾ ਬਣ ਇਤਿਹਾਸ ਸਿਰਜਦੇ ਹਨ ਜਾਂ ਫਿਰ ਲੱਖਾਂ ਲੋਕਾਂ ਦਾ ਭੱਵਿਖ ਬਦਲਦਾ-ਬਦਲਦਾ ਰਹਿ ਜਾਂਦਾ ਹੈ। ਫੈਸਲਾ ਪ੍ਰਵਾਸੀਆਂ ਹੱਥ ਹੈ। ਇਸ ਰਾਸ਼ਟਰੀ ਰਾਏਸ਼ੁਮਾਰੀ ਲਈ ਹਰ ਪ੍ਰਵਾਸੀ ਆਪਣੀ ਸਪੀਡ ਆਈ ਡੀ ਦੁਆਰਾ ਵੋਟ ਦੇ ਸਕਦਾ ਹੈ।

ਇਹ ਵੀ ਪੜ੍ਹੋ :     iPhone 16 ਦਾ ਕ੍ਰੇਜ਼, ਬੰਦੇ ਨੇ ਇਕੱਠੇ ਖ਼ਰੀਦੇ 5 ਫੋਨ, ਹੁਣ ਸਤਾ ਰਿਹਾ ਇਹ ਡਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News