ਇਟਲੀ ''ਚ 6 ਮਹੀਨਿਆਂ ਬਾਅਦ ਖੁੱਲ੍ਹੇ ਸਕੂਲ, ਮਾਪਿਆ ਦੇ ਚਿਹਰਿਆਂ ''ਤੇ ਚਿੰਤਾ
Wednesday, Sep 09, 2020 - 08:59 AM (IST)
ਮਿਲਾਨ, (ਸਾਬੀ ਚੀਨੀਆ)- ਇਟਲੀ ਵਿਚ ਕੋਰੋਨਾ ਮਹਾਮਾਰੀ ਨਾਲ 35 ਹਜ਼ਾਰ ਤੋਂ ਵੱਧ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਤੇ ਸਰਕਾਰ ਵੱਲੋਂ ਇਕ ਵੱਡਾ ਜੇਰ੍ਹਾ ਕਰਕੇ ਸਾਰੇ ਸਕੂਲਾਂ ਨੂੰ ਮੁੜ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਕੁਝ ਕੁ ਸੂਬਿਆਂ ਵਿਚ ਸਕੂਲ ਖੁੱਲ੍ਹ ਵੀ ਚੁੱਕੇ ਹਨ ਪਰ ਫਿਲਹਾਲ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਚਿੰਤਤ ਨਜ਼ਰ ਰਹੇ ਹਨ । ਦੱਸਣਯੋਗ ਹੈ ਕਿ ਇਟਲੀ ਵਿਚ ਕਰੋਨਾ ਵਾਇਰਸ ਕਾਰਨ ਲੱਗੇ ਲਾਕਡਾਊਨ ਕਾਰਨ 11 ਮਾਰਚ ਤੋਂ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ।
ਹੁਣ ਇਕ ਵਾਰੀ ਫਿਰ ਸਰਕਾਰ ਵੱਲੋਂ ਸਕੂਲਾਂ ਨੂੰ ਖੋਲ੍ਹਣ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਨਵੇਂ ਆਦੇਸ਼ਾਂ ਮੁਤਾਬਕ ਇਕ ਬੈਂਚ 'ਤੇ ਸਿਰਫ ਦੋ ਬੱਚੇ ਹੀ ਬੈਠ ਸਕਣਗੇ, ਜਿਨ੍ਹਾਂ ਵਿਚ ਇਕ-ਦੂਜੇ ਤੋਂ ਦੂਰੀ ਬਣਾਈ ਰੱਖਣਾ ਜ਼ਰੂਰੀ ਹੋਵੇਗਾ। ਸਰਕਾਰ ਵੱਲੋ ਬੱਚਿਆ ਦੀ ਸਿਹਤ ਨੂੰ ਧਿਆਨ ਵਿਚ ਰੱਖਕੇ ਸਾਰੇ ਲੋੜੀਦੇ ਪ੍ਰਬੰਧ ਕੀਤੇ ਗਏ ਹਨ ਪਰ ਮਾਪਿਆ ਦੇ ਦਿਲਾਂ ਵਿਚ ਡਰ ਅਤੇ ਚਿਹਰਿਆਂ 'ਤੇ ਚਿੰਤਾ ਸਾਫ ਝਲਕ ਰਹੀ ਹੈ।