ਇਟਲੀ ਦੀ ਪਹਿਲੀ ਪੰਜਾਬਣ ਮੇਘਨਾ ਚੌਧਰੀ ਅੰਤਰਰਾਸ਼ਟਰੀ ਹਵਾਬਾਜ਼ੀ ਕਾਨੂੰਨ ਸੇਵਾਵਾਂ ਲਈ ਸਲਾਹਕਾਰ ਨਿਯੁਕਤ

09/09/2020 6:31:48 PM

ਰੋਮ/ਇਟਲੀ (ਕੈਂਥ): ਜਿਹੜੇ ਲੋਕ ਧੀਆਂ ਦਾ ਕੁੱਖ ਵਿਚ ਹੀ ਕਤਲ ਕਰ ਦਿੰਦੇ ਹਨ ਇਹ ਖਬਰ ਉਨਾ ਲਈ ਵਿਸ਼ੇਸ਼ ਹੈ। ਇਟਲੀ ਦੀ ਇਕ ਅਜਿਹੀ ਪੰਜਾਬਣ ਜਿਸ ਨੇ ਕਿ ਆਪਣੀ ਕਾਬਲੀਅਤ ਦੇ ਦਮ 'ਤੇ ਆਪਣੇ ਮਾਪਿਆਂ ਦਾ ਨਾਮ ਸਿਰਫ ਇਟਲੀ ਵਿਚ ਹੀ ਨਹੀਂ ਰੁਸ਼ਨਾਇਆ ਸਗੋਂ ਅੰਤਰਰਾਸਟਰੀ ਪੱਧਰ 'ਤੇ ਮਾਣ- ਸਨਮਾਨ ਦਾ ਵੀ ਸਬੱਬ ਬਣੀ। ਅਜਿਹੀ ਹੀ ਇਕ ਹੋਣਹਾਰ ਪੰਜਾਬਣ ਦਾ ਨਾਮ ਹੈ ਮੇਘਨਾ ਚੌਧਰੀ ਜਿਸ ਨੂੰ ਹਾਲ ਹੀ ਵਿਚ ਅੰਤਰਰਾਸ਼ਟਰੀ ਹਵਾਬਾਜ਼ੀ ਕਾਨੂੰਨ ਦੇ ਮੁੱਕਦਮਿਆਂ ਨੂੰ ਆਪਣੀ ਸਹਾਇਤਾ ਪ੍ਰਦਾਨ ਕਰਨ ਲਈ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਵਾਟਸਨ ਫਾਰਲੀ ਐਂਡ ਵਿਲੀਅਮਜ਼ ਇੰਟਰਨੈਸ਼ਨਲ ਲਾਅ ਫਰਮ ਵੱਲੋਂ ਮੇਘਨਾ ਚੌਧਰੀ ਦੀ ਯੋਗਤਾ ਨੂੰ ਦੇਖਦੇ ਹੋਏ ਕੀਤੀ ਗਈ। 

PunjabKesari

ਮੇਘਨਾ ਚੌਧਰੀ ਆਪਣੇ ਪਿਤਾ ਜਗਦੀਪ ਰਾਣਾ ਅਤੇ ਮਾਤਾ ਪਾਮੀਲਾ ਦੇਵੀ ਨਾਲ ਵਿਰੋਨਾ ਜ਼ਿਲ੍ਹਾ ਦੇ ਕਸਬਾ ਨੋਗਰੋਲਾ ਰੋਕਾ ਵਿਖੇ ਰਹਿ ਰਹੀ ਹੈ, ਜਿਸ ਨੇ ਲਾਅ ਦੀ ਪੜ੍ਹਾਈ ਦੀ ਸੁਰੂਆਤ ਵਿਰੋਨਾ ਤੋਂ ਕੀਤੀ। ਫਿਰ ਇੰਟਰਨੈਸ਼ਨਲ ਲਾਅ ਦੇ ਦਾਅ-ਪੇਚ ਸਿੱਖਣ ਦੀ ਮੁਹਾਰਤ ਬਰਤਾਨੀਆ ਅਤੇ ਫਿਨਲੈਂਡ ਜਾ ਕੇ ਹਾਸਲ ਕੀਤੀ। ਮੇਘਨਾ ਚੌਧਰੀ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਸ਼ਹਿਰ ਮੋਰਿੰਡਾ ਨਾਲ ਸਬੰਧਤ ਹੈ ਜੋ ਕਿ ਇਟਲੀ ਦੀ ਪਹਿਲੀ ਪੰਜਾਬਣ ਹੈ, ਜਿਸ ਨੂੰ ਅੰਤਰਰਾਸ਼ਟਰੀ ਹਵਾਬਾਜ਼ੀ ਕਾਨੂੰਨ ਦੇ ਮੁੱਕਦਮਿਆਂ ਨੂੰ ਆਪਣੀ ਸਹਾਇਤਾ ਪ੍ਰਦਾਨ ਕਰਨ ਲਈ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ ਜੋ ਇੰਟਰਨੈਸ਼ਨਲ ਪੱਧਰ 'ਤੇ ਹੋਣ ਵਾਲੇ ਮੁੱਕਦਮੇ ਲਈ ਕੇਸ ਲੜਨਗੇ। 

ਪੜ੍ਹੋ ਇਹ ਅਹਿਮ ਖਬਰ- ਉਬੇਰ ਨੇ ਸਿਡਨੀ ਲਈ ਦੁਨੀਆ ਦੀ ਪਹਿਲੀ ਨਵੀਂ ਜਨਤਕ ਆਵਾਜਾਈ ਸਹੂਲਤ ਕੀਤੀ ਪੇਸ਼ 

ਵਾਟਸਨ ਫਾਰਲੀ ਐਂਡ ਵਿਲੀਅਮਜ਼ ਨੇ ਚਾਰ ਨਵੇਂ ਵਕੀਲ ਮੈਟੀਓ ਕੈਸੀਨੀ, ਅਲੇਸੈਂਡ੍ਰੋ ਡੀ ਕਾਰਲੋ, ਆਇਰੀਨ ਡੀ ਬੇਨੀ ਅਤੇ ਮੇਘਨਾ ਚੌਧਰੀ ਨੂੰ ਸ਼ਾਮਿਲ ਕੀਤਾ ਹੈ ਜਦਕਿ ਹਵਾਬਾਜ਼ੀ ਕਾਨੂੰਨ, ਕਾਰੋਬਾਰੀ ਅੰਤਰਰਾਸ਼ਟਰੀਕਰਨ ਅਤੇ ਮੁਕੱਦਮੇਬਾਜ਼ੀ ਵਿੱਚ ਮਾਹਰ ਵਕੀਲ ਡੀ, ਕਾਰਲੋ ਸੀਨੀਅਰ ਸਹਾਇਕ ਵਜੋਂ ਕੰਮ ਕਰਨਗੇ।


Vandana

Content Editor

Related News