ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੈਨੇਡਾ ਨੇ ਪੋਸਟ ਗ੍ਰੈਜੁਏਸ਼ਨ ਵਰਕ ਪਰਮਿਟ ਦੇ ਬਦਲੇ ਨਿਯਮ

Thursday, Mar 28, 2024 - 06:06 PM (IST)

ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੈਨੇਡਾ ਨੇ ਪੋਸਟ ਗ੍ਰੈਜੁਏਸ਼ਨ ਵਰਕ ਪਰਮਿਟ ਦੇ ਬਦਲੇ ਨਿਯਮ

ਇੰਟਰਨੈਸ਼ਨਲ ਡੈਸਕ- ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) ਨਿਯਮਾਂ ਨੂੰ ਬਦਲ ਦਿੱਤਾ ਹੈ। ਨਵੇਂ ਨਿਯਮ ਮੁਤਾਬਕ ਜਿਹੜੇ ਵਿਦਿਆਰਥੀ ਦੋ ਸਾਲਾਂ ਤੋਂ ਘੱਟ ਸਮੇਂ ਵਿੱਚ ਮਾਸਟਰ ਡਿਗਰੀ ਪ੍ਰੋਗਰਾਮ ਨੂੰ ਪੂਰਾ ਕਰ ਚੁੱਕੇ ਹਨ, ਉਹ ਹੁਣ 3-ਸਾਲ ਦੇ PGWP ਲਈ ਯੋਗ ਹੋਣਗੇ ਬਸ਼ਰਤੇ ਉਹ ਹੋਰ ਸਾਰੇ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦੇ ਹੋਣ। ਹਾਲਾਂਕਿ 1 ਸਤੰਬਰ 2024 ਤੋਂ ਕੋਰਸ ਲਾਇਸੈਂਸਿੰਗ ਐਗਰੀਮੈਂਟ ਪ੍ਰੋਗਰਾਮਾਂ ਵਿੱਚ ਦਾਖਲ ਹੋਏ ਵਿਦਿਆਰਥੀ ਹੁਣ PGWP ਲਈ ਯੋਗ ਨਹੀਂ ਹੋਣਗੇ। ਇਸ ਤੋਂ ਇਲਾਵਾ ਿਡਸਟੈੈਂਂਸ ਸਿੱਖਿਆ ਅਤੇ PGWP ਵੈਧਤਾ ਲਈ ਵਿਸ਼ੇਸ਼ ਉਪਾਅ 31 ਅਗਸਤ, 2024 ਤੱਕ ਵਧਾ ਦਿੱਤੇ ਗਏ ਹਨ।

ਜਾਣੋ PGWP ਬਾਰੇ 

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) ਇੱਕ ਓਪਨ ਵਰਕ ਪਰਮਿਟ ਹੈ, ਜੋ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦਿੱਤਾ ਜਾਂਦਾ ਹੈ। ਜਿਨ੍ਹਾਂ ਕੋਲ PGWP ਹੈ, ਉਹ ਕੈਨੇਡਾ ਵਿੱਚ ਕਿਤੇ ਵੀ, ਕਿਸੇ ਵੀ ਰੁਜ਼ਗਾਰਦਾਤਾ ਲਈ ਜਿੰਨੇ ਵੀ ਘੰਟੇ ਚਾਹੁਣ, ਕੰਮ ਕਰਨ ਲਈ ਸੁਤੰਤਰ ਹਨ। ਵਿਦਿਆਰਥੀ ਦੀ PGWP ਸੀਮਾ ਉਸ ਦੇ ਅਧਿਐਨ ਪ੍ਰੋਗਰਾਮ ਦੇ ਪੱਧਰ ਅਤੇ ਮਿਆਦ ਦੇ ਨਾਲ-ਨਾਲ ਉਸ ਦੇ ਪਾਸਪੋਰਟ ਦੀ ਮਿਆਦ ਪੁੱਗਣ ਦੀ ਮਿਤੀ 'ਤੇ ਨਿਰਭਰ ਕਰਦੀ ਹੈ।

ਜੇਕਰ ਵਿਦਿਆਰਥੀ ਨੇ ਕਿਸੇ ਮਨੋਨੀਤ ਲਰਨਿੰਗ ਇੰਸਟੀਚਿਊਸ਼ਨ (DLI) ਤੋਂ ਗ੍ਰੈਜੂਏਸ਼ਨ ਕੀਤੀ ਹੈ ਅਤੇ ਕੰਮ ਕਰਨ ਲਈ ਅਸਥਾਈ ਤੌਰ 'ਤੇ ਕੈਨੇਡਾ ਵਿੱਚ ਰਹਿਣਾ ਚਾਹੁੰਦਾ ਹੈ, ਤਾਂ ਉਹ PGWP ਲਈ ਯੋਗ ਹੋ ਸਕਦਾ ਹੈ। DLI ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੇਜ਼ਬਾਨੀ ਕਰਨ ਲਈ ਕੈਨੇਡਾ ਵਿੱਚ ਇੱਕ ਸੂਬਾਈ ਜਾਂ ਖੇਤਰੀ ਸਰਕਾਰ ਦੁਆਰਾ ਪ੍ਰਵਾਨਿਤ ਸਕੂਲ ਹੈ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਲੋਕਾਂ ਨੂੰ ਸਰਕਾਰ ਦਾ ਵੱਡਾ ਝਟਕਾ, ਮੀਂਹ ਦੇ ਪਾਣੀ 'ਤੇ ਵੀ ਲਗਾਇਆ ਟੈਕਸ

ਕੌਣ ਯੋਗ ਹੈ ਅਤੇ ਕੌਣ ਨਹੀ

PGWP ਯੋਗ ਮਨੋਨੀਤ ਵਿਦਿਅਕ ਸੰਸਥਾਵਾਂ ਵਿੱਚ ਘੱਟੋ-ਘੱਟ ਦੋ ਸਾਲਾਂ ਦੀ ਮਿਆਦ ਦੇ ਪ੍ਰੋਗਰਾਮਾਂ ਦੇ ਗ੍ਰੈਜੂਏਟ 3-ਸਾਲ PGWP ਲਈ ਯੋਗ ਹਨ, ਨਾਲ ਹੀ 2 ਸਾਲ ਤੋਂ ਘੱਟ ਮਿਆਦ ਦੇ ਮਾਸਟਰ ਡਿਗਰੀ ਪ੍ਰੋਗਰਾਮਾਂ ਦੇ ਗ੍ਰੈਜੂਏਟ ਵੀ ਯੋਗ ਹਨ।

ਮਾਸਟਰ ਡਿਗਰੀ ਪ੍ਰੋਗਰਾਮ ਲਈ

ਜੇਕਰ ਵਿਦਿਆਰਥੀ ਦਾ ਪ੍ਰੋਗਰਾਮ 8 ਮਹੀਨਿਆਂ ਤੋਂ ਘੱਟ ਸੀ (ਜਾਂ ਕਿਊਬਿਕ ਪ੍ਰਮਾਣ ਪੱਤਰਾਂ ਲਈ 900 ਘੰਟੇ) ਤਾਂ ਉਹ PGWP ਲਈ ਯੋਗ ਨਹੀਂ ਹੈ। ਜੇਕਰ ਵਿਦਿਆਰਥੀ ਦਾ ਪ੍ਰੋਗਰਾਮ ਘੱਟੋ-ਘੱਟ 8 ਮਹੀਨੇ (ਜਾਂ ਕਿਊਬਿਕ ਪ੍ਰਮਾਣ ਪੱਤਰਾਂ ਲਈ 900 ਘੰਟੇ) ਦਾ ਸੀ, ਤਾਂ ਉਹ 3-ਸਾਲ ਦੇ PGWP ਲਈ ਅਰਜ਼ੀ ਦੇ ਸਕਦਾ ਹੈ ਭਾਵੇਂ ਉਸਦੀ ਮਾਸਟਰ ਡਿਗਰੀ ਦੀ ਮਿਆਦ 2 ਸਾਲ ਤੋਂ ਘੱਟ ਹੋਵੇ, ਬਸ਼ਰਤੇ ਉਹ ਹੋਰ ਸਾਰੀਆਂ ਯੋਗਤਾਵਾਂ ਮਾਪਦੰਡਾਂ ਨੂੰ ਪੂਰਾ ਕਰਦਾ ਹੋਵੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News