ਇਟਲੀ: ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਤਿੰਦਰ ਸਿੰਘ ਨੂਰਪੁਰੀ ਦਾ ਧਾਰਮਿਕ ਟਰੈਕ ‘ਪ੍ਰੇਮ ਦੀ ਮੂਰਤ’ ਕੀਤਾ ਰੀਲੀਜ਼

Friday, Oct 27, 2023 - 03:12 PM (IST)

ਇਟਲੀ: ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਤਿੰਦਰ ਸਿੰਘ ਨੂਰਪੁਰੀ ਦਾ ਧਾਰਮਿਕ ਟਰੈਕ ‘ਪ੍ਰੇਮ ਦੀ ਮੂਰਤ’ ਕੀਤਾ ਰੀਲੀਜ਼

ਮਿਲਾਨ (ਸਾਬੀ ਚੀਨੀਆ)- ਗੁਰਦੁਆਰਾ ਸਿੰਘ ਸਭਾ ਫਲੇਰੋ ਵਿਖੇ ਮਹਾਨ ਤਪੱਸਵੀ, ਵਿੱਦਿਆ ਦਾਨੀ ਅਤੇ ਸੇਵਾ ਦੇ ਪੁੰਜ ਧੰਨ ਧੰਨ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ 141ਵੇਂ ਜਨਮ ਦਿਹਾੜੇ 'ਤੇ ਪਿਛਲੇ ਦਿਨੀਂ ਸਮਾਗਮ ਕਰਵਾਇਆ ਗਿਆ। ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਢਾਡੀ ਜਤਿੰਦਰ ਸਿੰਘ ਨੂਰਪੁਰੀ ਧਾਰਮਿਕ ਟਰੈਕ ‘ਪ੍ਰੇਮ ਦੀ ਮੂਰਤ’ ਸੰਗਤਾਂ ਲਈ ਲੈ ਕੇ ਹਾਜ਼ਰ ਹੋਏ, ਜਿਸ ਦਾ ਪੋਸਟਰ ਗੁਰਦੁਆਰਾ ਸਿੰਘ ਸਭਾ ਫਲੇਰੋ ਦੀ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤਾ ਗਿਆ।

‘ਪ੍ਰੇਮ ਦੀ ਮੂਰਤ’ ਧਾਰਮਿਕ ਟਰੈਕ ਰੀਲੀਜ਼ ਕਰਦੇ ਹੋਏ ਜਤਿੰਦਰ ਸਿੰਘ ਨੂਰਪੁਰੀ ਵੱਲੋਂ ਸਮੂਹ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸੰਗਤਾਂ ਵੱਲੋਂ ਇਸ ਧਾਰਮਿਕ ਟਰੈਕ ਨੂੰ ਵੱਧ ਤੋਂ ਵੱਧ ਪਿਆਰ ਦਿੱਤਾ ਜਾਵੇਗਾ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਫਲੇਰੋ ਦੀ ਪ੍ਰਬੰਧਕ ਕਮੇਟੀ ਤੋਂ ਇਲਾਵਾ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਫਲੇਰੋ, ਨੌਜਵਾਨ ਸਿੰਘ ਸਭਾ ਫਲੇਰੋ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ ਸੁਰਿੰਦਰ ਜੀਤ ਸਿੰਘ ਪੰਡੋਰੀ, ਵਾਇਸ ਸੇਵਾਦਾਰ ਬਲਕਾਰ ਸਿੰਘ ਘੋੜੇ ਸ਼ਾਹਵਾਨ, ਖ਼ਜ਼ਾਨਚੀ  ਅਤੇ ਸੈਕਟਰੀ ਸ਼ਰਨਜੀਤ ਸਿੰਘ ਠਾਕਰੀ, ਲੰਗਰ ਸੇਵਾਦਾਰ ਨਿਸ਼ਾਨ ਸਿੰਘ ਭਦਾਸ, ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਦੇ ਮੁੱਖ ਸੇਵਾਦਾਰ ਅਮਰੀਕ ਸਿੰਘ ਚੌਹਾਨ, ਸ. ਕੁਲਵੰਤ ਸਿੰਘ ਬੱਸੀ, ਵਾਇਸ ਖ਼ਜ਼ਾਨਚੀ ਸ ਸਵਰਨ ਸਿੰਘ ਲਾਲੇਵਾਲ, ਸ. ਮਹਿੰਦਰ ਸਿੰਘ ਮਾਜਰਾ,ਸ. ਲਖਵਿੰਦਰ ਸਿੰਘ ਬੈਰਗਾਮੋ, ਸ. ਭੁਪਿੰਦਰ ਸਿੰਘ ਰਾਏਵਲੀ, ਸ. ਬਲਕਾਰ ਸਿੰਘ ਅਕਾਲਾ, ਜਸਵਿੰਦਰ ਸਿੰਘ ਗੇਦੀ,ਸ. ਭਗਵਾਨ ਸਿੰਘ ਅਕਾਲਾ ਆਦਿ ਹਾਜ਼ਰ ਸਨ।


author

cherry

Content Editor

Related News