ਇਟਲੀ ਦੇ ਉੱਘੇ ਕਾਰੋਬਾਰੀ ਸੰਜੀਵ ਲਾਂਬਾ ਨੇ ਲਗਵਾਈ ਕੋਵਿਡ-19 ਦੀ ਪਹਿਲੀ ਖੁਰਾਕ

Wednesday, Jun 16, 2021 - 05:39 PM (IST)

ਇਟਲੀ ਦੇ ਉੱਘੇ ਕਾਰੋਬਾਰੀ ਸੰਜੀਵ ਲਾਂਬਾ ਨੇ ਲਗਵਾਈ ਕੋਵਿਡ-19 ਦੀ ਪਹਿਲੀ ਖੁਰਾਕ

ਰੋਮ (ਕੈਂਥ): ਭਾਰਤੀ ਲੋਕਾਂ ਦੇ ਇਟਲੀ ਜਾਣ ਲਈ ਦਸਤਾਵੇਜ਼ੀ ਦੇ ਕੰਮ ਕਰਵਾਉਣ ਲਈ ਜਾਣੀ ਪਹਿਚਾਣੀ ਸ਼ਖਸੀਅਤ ਪੰਜਾਬ ਸਰਵਿਸ ਦੇ ਡਾਇਰੈਕਟਰ (ਲਾਂਬਾ ਟਰੈਵਲਜ) ਦੇ ਸੰਜੀਵ ਲਾਂਬਾ ਨੇ ਬੀਤੇ ਦਿਨੀਂ ਰੋਟਰੀ ਕਲੱਬ ਵੱਲੋਂ ਲਗਵਾਏ ਕੈੰਪ ਵਿੱਚ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ। ਆਮ ਲੋਕਾਂ ਵਿੱਚ ਐਂਟੀ ਕੋਵਿਡ ਵੈਕਸੀਨ ਸੰਬੰਧੀ ਫੈਲੇ ਭਰਮ ਸੰਬੰਧੀ ਸਮਾਜ ਨੂੰ ਸੁਨੇਹਾ ਦਿੰਦਿਆਂ ਸੰਜੀਵ ਲਾਂਬਾ ਨੇ ਆਖਿਆ ਕਿ ਉਹ ਵੈਕਸੀਨ ਦੀ ਡੋਜ਼ ਲਗਵਾਉਣ ਤੋਂ ਬਾਅਦ ਬਿਨਾਂ ਕਿਸੇ ਤਕਲੀਫ ਦੇ ਬਿਲਕੁਲ ਠੀਕ ਠਾਕ ਹਨ। 

ਪੜ੍ਹੋ ਇਹ ਅਹਿਮ ਖਬਰ - ਕੈਨੇਡਾ: ਵਿਰੋਧੀ ਧਿਰ ਨੇ ਹਰਜੀਤ ਸਿੰਘ ਸੱਜਣ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ

ਸੰਜੀਵ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਸ਼ਰਾਰਤੀ ਅਨਸਰਾਂ ਵੱਲੋਂ ਵੈਕਸੀਨ ਬਾਰੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ ਅਤੇ ਬੇ-ਝਿਜਕ ਟੀਕਾ ਲਗਵਾਉਣਾ ਚਾਹੀਦਾ ਹੈ, ਤਾਂ ਕਿ ਇਸ ਮਹਾਮਾਰੀ 'ਤੇ ਜਿੱਤ ਪ੍ਰਾਪਤ ਕਰ ਸਕੀਏ। ਸੋ ਹਰੇਕ ਵਿਅਕਤੀ ਨੂੰ ਆਪਣਾ ਮੁੱਢਲਾ ਫਰਜ਼ ਨਿਭਾਉਂਦਿਆਂ ਬਿਨਾਂ ਕਿਸੇ ਡਰ ਤੋਂ ਇਹ ਵੈਕਸੀਨ ਖੁਦ ਨੂੰ ਅਤੇ ਆਪਣੇ ਪਰਿਵਾਰਕ ਮੈਬਰਾਂ ਨੂੰ ਲਗਵਾਉਣ ਦੇ ਨਾਲ-ਨਾਲ ਹੋਰ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ।


author

Vandana

Content Editor

Related News