ਇਟਲੀ ''ਚ ਮੌਤਾਂ ਦੀ ਗਿਣਤੀ 12 ਹਜ਼ਾਰ ਤੋਂ ਪਾਰ, ਇੰਨੇ ਮਰੀਜ਼ ਵੀ ਹੋਏ ਠੀਕ

Wednesday, Apr 01, 2020 - 02:15 PM (IST)

ਇਟਲੀ ''ਚ ਮੌਤਾਂ ਦੀ ਗਿਣਤੀ 12 ਹਜ਼ਾਰ ਤੋਂ ਪਾਰ, ਇੰਨੇ ਮਰੀਜ਼ ਵੀ ਹੋਏ ਠੀਕ

ਰੋਮ- ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਇਟਲੀ ਵਿਚ ਮ੍ਰਿਤਕਾਂ ਦੀ ਗਿਣਤੀ ਵਧ ਕੇ 12 ਹਜ਼ਾਰ ਨੂੰ ਪਾਰ ਕਰ ਕੇ 12,428 ਹੋ ਗਈ ਹੈ ਜਦਕਿ ਇਸ ਨਾਲ ਪੀੜਤਾਂ ਦੀ ਗਿਣਤੀ ਵਧ ਕੇ 1,05,792 ਹੋ ਗਈ ਹੈ।

ਇਟਲੀ ਦੇ ਨਾਗਰਿਕ ਸੁਰੱਖਿਆ ਵਿਭਾਗ ਦੇ ਮੁਖੀ ਏਂਜੇਲੋ ਬੋਰੇਲੀ ਨੇ ਮੰਗਲਵਾਰ ਨੂੰ ਟੈਲੀਵਿਜ਼ਨ ‘ਤੇ ਇਕ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਪਿਛਲੇ 24 ਘੰਟੇ ਦੌਰਾਨ ਦੇਸ਼ ਵਿਚ ਕੋਰੋਨਾ ਵਾਇਰਸ ਨਾਲ 837 ਲੋਕਾਂ ਦੀ ਮੌਤ ਹੋਈ ਹੈ। ਇਟਲੀ ਵਿਚ ਸੋਮਵਾਰ ਦੀ ਤੁਲਨਾ ਵਿਚ ਮੰਗਲਵਾਰ ਨੂੰ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।

ਇਸ ਦੇ ਇਲਾਵਾ 45,420 ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਕੁਆਰੰਟੀਨ ਕੀਤਾ ਹੈ। ਬੋਰੇਲੀ ਮੁਤਾਬਕ ਮੰਗਲਵਾਰ ਨੂੰ ਇਟਲੀ ਵਿਚ ਕੋਰੋਨਾ ਵਾਇਰਸ ਦੇ ਦੋ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਹੁਣ ਤਕ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 105,792 ਹੋ ਗਈ ਹੈ। ਇਨ੍ਹਾਂ ਪੀੜਤਾਂ ਵਿਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦੀ ਇਸ ਬੀਮਾਰੀ ਨਾਲ ਮੌਤ ਹੋ ਚੁੱਕੀ ਹੈ ਜਾਂ ਜੋ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। 
ਇਟਲੀ ਵਿਚ ਹੁਣ ਕੋਰੋਨਾ ਦੇ 15,729 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਟਲੀ ਵਿਚ 21 ਫਰਵਰੀ ਨੂੰ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਆਇਆ ਸੀ। ਇਟਲੀ ਦਾ ਲੋਂਬਾਰਡੀ ਸੂਬਾ ਇਸ ਮਹਾਮਾਰੀ ਨਾਲ ਸਭ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਹੈ।


author

Lalita Mam

Content Editor

Related News