ਇਟਲੀ ''ਚ ਮਾਗਰਾ ਨਦੀ ''ਤੇ ਬਣਿਆ ਪੁਲ਼ ਹੋਇਆ ਢਹਿ-ਢੇਰੀ
Thursday, Apr 09, 2020 - 06:21 AM (IST)
ਰੋਮ, (ਕੈਂਥ)- ਇਟਲੀ ਵਿਚ ਅੱਜ ਉਸ ਵਕਤ ਇਕ ਬਹੁਤ ਵੱਡੀ ਦੁਰਘਟਨਾ ਸਾਹਮਣੇ ਆਈ ਜਦੋਂ ਜੇਨੋਆ ਤੋਂ ਫਲੋਰੇਨਸਾ ਰੋਡ 'ਤੇ ਪੈਂਦੇ ਸ਼ਹਿਰ ਆਉਲਾ ਦੇ ਨਜ਼ਦੀਕ ਮਾਗਰਾ ਨਦੀ 'ਤੇ ਬਣਿਆ ਪੁਲ਼ ਡਿੱਗ ਕੇ ਢਹਿ-ਢੇਰੀ ਹੋ ਗਿਆ । 850 ਫੁੱਟ ਲੰਮੇ ਪੁਲ਼ ਉਪਰੋਂ ਉਸ ਵਕਤ ਦੋ ਗੱਡੀਆਂ ਹੀ ਲੰਘ ਰਹੀਆਂ ਸਨ ਤੇ ਇਸ ਦੌਰਾਨ ਦੋ ਡਰਾਈਵਰ ਜ਼ਖਮੀ ਹੋ ਗਏ।
ਘਟਨਾ ਸਥਾਨ 'ਤੇ ਪਹੰਚੇ ਪ੍ਰਸ਼ਾਸਨ ਕਰਮਚਾਰੀਆਂ ਵਲੋਂ ਤਰੁੰਤ ਕਾਰਵਾਈ ਕਰਦਿਆਂ ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਟਲੀ ਵਿਚ ਕੋਵਿਡ-19 ਦੇ ਚਲਦਿਆਂ ਪੂਰਾ ਦੇਸ਼ ਲਾਕਡਾਊਨ ਹੈ, ਜਿਸ ਦੇ ਚਲਦਿਆਂ ਇਸ ਪੁਲ 'ਤੇ ਆਵਾਜਾਈ ਘੱਟ ਸੀ ਅਤੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਦੱਸਣਯੋਗ ਹੈ ਕਿ ਪ੍ਰਸ਼ਾਸਨ ਵਲੋਂ ਨਵੰਬਰ, 2019 ਨੂੰ ਇਸ ਪੁਲ ਦਾ ਮੁਆਇਨਾ ਕੀਤਾ ਗਿਆ ਸੀ, ਜਿਸ ਉੱਪਰ ਕੁਝ ਤਰੇੜਾਂ ਦੇਖੀਆਂ ਗਈਆਂ ਸਨ ਪਰ ਪ੍ਰਸ਼ਾਸਨ ਨੇ ਇਸ ਨੂੰ ਅਣਗੋਲਿਆਂ ਕਰ ਦਿੱਤਾ ਅਤੇ ਇਸ ਅਣਗੇਹਲੀ ਸਿੱਟਾ ਅੱਜ ਇਹ ਡਿੱਗ ਗਿਆ। ਜ਼ਿਕਰਯੋਗ ਹੈ ਕਿ ਸਾਲ 2018 ਵਿਚੇ ਇਸੇ ਹੀ ਇਲਾਕੇ ਵਿਚ ਇਕ ਪੁਲ਼ ਡਿਗਿਆ ਸੀ ਅਤੇ 43 ਲੋਕਾਂ ਦੀ ਮੌਤ ਹੋ ਗਈ ਸੀ।