ਗੀਤਾਂ 'ਚ ਵੀ ਹੋਣ ਲੱਗੇ ਇਟਲੀ ਦੀ ਖ਼ੂਬਸੂਰਤੀ ਦੇ ਚਰਚੇ
Tuesday, Jun 01, 2021 - 03:04 PM (IST)
ਮਿਲਾਨ/ਇਟਲੀ (ਸਾਬੀ ਚੀਨੀਆ)- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਮੇਤ ਦੁਨੀਆ ਭਰ ਦੇ ਅਮੀਰ ਲੋਕਾਂ ਨੂੰ ਇਟਲੀ ਦੀ ਖ਼ੂਬਸੂਰਤੀ ਦਾ ਗਿਆਨ ਚੰਗੀ ਤਰ੍ਹਾਂ ਹੋਵੇਗਾ। ਸ਼ਾਇਦ ਇਸੇ ਲਈ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਆਪਣੇ ਵਿਆਹ ਦੀਆਂ ਰਸਮਾਂ ਲਈ ਇਟਲੀ ਨੂੰ ਚੁਣਿਆ ਸੀ। ਦੁਨੀਆ ਭਰ ਦੇ ਅਮੀਰ ਲੋਕਾਂ ਦੇ ਵਿਆਹ ਅਕਸਰ ਇਟਲੀ ਵਿਚ ਹੀ ਹੁੰਦੇ ਹਨ।
ਇਟਲੀ ਦੀ ਖ਼ੂਬਸੂਰਤੀ ਦੇ ਰੰਗਾਂ ਨੂੰ ਪੰਜਾਬੀ ਗਾਇਕ "ਫਿਰਾਜ਼ ਨੇ ਇਕ ਗੀਤ ਰਾਹੀਂ ਲੋਕਾਂ ਸਾਹਮਣੇ ਪੇਸ਼ ਕਰਕੇ ਪੂਰੀ ਵਾਹ-ਵਾਹ ਖੱਟੀ ਹੈ। ਫਿਰਾਜ਼ ਨੇ ਆਪਣੇ ਗੀਤ ਵਿਚ ਇਟਲੀ ਦੇ ਪਾਣੀ ਵਾਲੇ ਸ਼ਹਿਰ" ਵੈਨਿਸ ਤੋਂ ਲੈ ਕੇ ਰੋਮ ਕਲੋਸੀਉ ਦਾ ਜ਼ਿਕਰ ਤਾਂ ਬਾਖ਼ੂਬੀ ਕੀਤਾ ਹੀ ਸੀ, ਸਗੋਂ ਓੁਸ ਨੇ ਇਟਲੀ ਦੇ ਮਸ਼ਹੂਰ ਪੀਜ਼ਾ, ਫਰਾਰੀ ਗੱਡੀ ਤੋਂ ਲੈ ਕੇ ਖਾਣ ਵਾਲੇ ਨੂਡਲ (ਪਾਸਤਾ) ਸਮੇਤ ਲੋਕਾਂ ਦੀ ਐਸ਼ੋ ਰਾਮ ਦੀ ਜ਼ਿੰਦਗੀ ਦਾ ਜ਼ਿਕਰ ਕਰਕੇ ਗੀਤ ਨੂੰ ਦੁਨੀਆ ਭਰ ਵਿਚ ਵੱਸਦੇ ਸੰਗੀਤ ਪ੍ਰੇਮੀਆਂ ਤੱਕ ਪੁੱਜਦਾ ਕੀਤਾ ਹੈ। ਇਟਲੀ ਦੀ ਖ਼ੂਬਸੂਰਤੀ ਨੂੰ ਬਿਆਨ ਕਰਦੇ ਇਸ ਗੀਤ ਨੂੰ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਖੂਬ ਸੁਣਿਆ ਜਾ ਰਿਹਾ ਹੈ।