ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਵੱਲੋਂ ਕਿਸਾਨ ਅੰਦਲੋਨ ਨੂੰ ਭਰਵਾਂ ਸਮਰਥਨ

Sunday, Dec 06, 2020 - 10:46 AM (IST)

ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਵੱਲੋਂ ਕਿਸਾਨ ਅੰਦਲੋਨ ਨੂੰ ਭਰਵਾਂ ਸਮਰਥਨ

ਰੋਮ/ਇਟਲੀ (ਕੈਂਥ) ਬਾਬਾ ਸਾਹਿਬ ਅੰਬੇਡਕਰ ਜੀ ਨੇ ਸਾਰੀ ਜ਼ਿੰਦਗੀ ਸਮਾਜ ਦੇ ਦੁਤਕਾਰੇ ਵਰਗ ਦੇ ਹੱਕਾਂ ਲਈ ਲੜਾਈ ਲੜਦਿਆਂ ਲੰਘਾਈ ਜਿਸ ਨੂੰ ਕਿ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ।ਸੰਵਿਧਾਨ ਦੇ ਸਿਰਜਕ, ਭਾਰਤ ਦੇ ਪਹਿਲੇ ਕਾਨੂੰਨ ਮੰਤਰੀ, ਅਣਗੋਲੇ ਸਮਾਜ ਦੇ ਮਸੀਹਾ ਅਤੇ ਸਮਾਜ ਵਿੱਚ ਬਰਾਬਰਤਾ ਬਣਾਉਣ ਵਾਲੇ ਭਾਰਤ ਰਤਨ ਡਾ: ਭੀਮ ਰਾਏ ਅੰਬੇਡਕਰ ਸਾਹਿਬ ਜੀ ਦੇ 64ਵੇਂ ਮਹਾਂ-ਪਰਿਨਿਰਵਾਣ ਦਿਵਸ ਮੌਕੇ ਇਟਲੀ ਵਿੱਚ ਬਾਬਾ ਸਾਹਿਬ ਦੇ ਮਿਸ਼ਨ ਦਾ ਝੰਡਾ ਬੁਲੰਦ ਕਰ ਰਹੀ ਸਿਰਮੌਰ ਸੰਸਥਾ ਭਾਰਤ ਰਤਨ ਡਾ: ਬੀ.ਆਰ. ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ (ਰਜਿ:) ਇਟਲੀ ਦੇ ਆਗੂਆਂ ਨੇ ਪ੍ਰੈੱਸ ਨਾਲ ਗੱਲ ਕੀਤੀ।

ਗੱਲਬਾਤ ਵਿਚ ਉਹਨਾਂ ਨੇ ਕਿਹਾ ਕਿ ਲੋੜ ਹੈ ਅੱਜ ਬਾਬਾ ਸਾਹਿਬ ਦੇ ਮਿਸ਼ਨ ਉਪੱਰ ਡੱਟਵਾਂ ਪਹਿਰਾ ਦੇਣ ਦੀ, ਤਦ ਹੀ ਅਸੀਂ ਭਾਰਤ ਵਿੱਚ ਆਪਣੇ ਹੱਕ ਅਤੇ ਅਧਿਕਾਰਾਂ ਦੀ ਰਾਖੀ ਖਾਤਰ ਉਹਨਾਂ ਦੀ ਬਦੌਲਤ ਹੀ ਭਾਰਤ ਵਿਚ ਸਦੀਆਂ ਤੋਂ ਸਤੀ ਕੀਤੀਆਂ ਜਾਂਦੀਆਂ ਬੀਬੀਆਂ ਨੂੰ ਸਤੀ ਪ੍ਰਥਾ ਤੋਂ ਮੁਕਤੀ ਮਿਲੀ। ਅਜਿਹੇ ਮਸੀਹਾ ਦੁਨੀਆ ਵਿੱਚ ਕਦੀ-ਕਦਾਈ ਹੀ ਜਨਮ ਲੈਂਦੇ ਹਨ ਤੇ ਇਹਨਾਂ ਦਾ ਜੀਵਨ ਸਮੁੱਚੇ ਸਮਾਜ ਲਈ ਪ੍ਰੇਰਨਾਦਾਇਕ ਹੁੰਦਾ ਹੈ।ਜਿਸ ਨਰਕ ਵਿੱਚੋਂ ਸਾਨੂੰ ਬਾਬਾ ਸਾਹਿਬ ਨੇ ਕੱਢਿਆ, ਜਿਹੜੀਆਂ ਗੁਲਾਮੀ ਦੀਆਂ ਸਾਡੀਆਂ ਜੰਜ਼ੀਰਾਂ ਨੂੰ ਤੋੜਿਆ ਤੇ ਅੱਜ ਅਸੀ ਜਿਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਇਹ ਸਭ ਬਾਬਾ ਸਾਹਿਬ ਦੀ ਬਦੌਲਤ ਹੈ।

ਪੜ੍ਹੋ ਇਹ ਅਹਿਮ ਖਬਰ- ਯਮਨ 'ਚ ਹੂਤੀ ਬਲ ਦੀ ਕੈਦ ਤੋਂ ਛੁਟੇ 14 ਭਾਰਤੀ, ਸਵਦੇਸ਼ ਲਈ ਰਵਾਨਾ

ਅੱਜ ਸਾਨੂੰ ਸਭ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਜਿਹੜਾ ਬਾਬਾ ਸਾਹਿਬ ਦਾ ਮਿਸ਼ਨ ਹਾਲੇ ਤੱਕ ਅਧੂਰਾ ਹੈ ਅਸੀਂ ਉਸ ਨੂੰ ਪੂਰਾ ਕਰਾਂਗੇ।  ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ।ਇਸ ਮੌਕੇ ਅੰਬੇਡਕਰੀ ਸਾਥੀਆਂ ਨੇ ਭਾਰਤ ਵਿੱਚ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਆਪਣੇ ਹੱਕਾਂ ਲਈ ਸੰਘਰਸ਼ ਦੀ ਭਰਪੂਰ ਸ਼ਲਾਘਾ ਕਰਦਿਆਂ ਉਹਨਾਂ ਨੂੰ ਆਪਣੇ ਵੱਲੋਂ ਡਟਵਾ ਸਮਰਥਨ ਦਿੱਤਾ ਹੈ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਖਿਲਾਫ਼ ਪਾਸ ਕੀਤੇ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਨੋਟ- ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਵੱਲੋਂ ਕਿਸਾਨ ਅੰਦਲੋਨ ਨੂੰ ਸਮਰਥਨ ਦੇਣ ਸੰਬੰਧੀ ਦੱਸੋ ਆਪਣੀ ਰਾਏ


author

Vandana

Content Editor

Related News