ਇਟਲੀ: 18 ਸਾਲਾ ਭਾਰਤੀ ਲੜਕੀ ਨਾਲ ਹਥਿਆਰ ਦੀ ਨੋਕ 'ਤੇ ਜਬਰ-ਜ਼ਨਾਹ
Tuesday, Nov 05, 2019 - 03:52 PM (IST)

ਮਿਲਾਨ(ਇਟਲੀ)(ਸਾਬੀ ਚੀਨੀਆ)— ਭਾਰਤੀ ਮੂਲ ਦੀ ਇੰਗਲੈਂਡ ਵਾਸੀ ਲੜਕੀ, ਜੋ ਇਟਲੀ 'ਚ ਪੜ੍ਹਨ ਲਈ ਆਈ ਸੀ, ਵਲੋਂ ਮਿਲਾਨ 'ਚ ਜ਼ਬਰਨ ਛੇੜਛਾੜ ਤੇ ਯੌਨ ਸ਼ੋਸ਼ਣ ਸਬੰਧੀ ਕੇਸ ਦਰਜ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚਾਕੂ ਦੀ ਨੋਕ ਤੇ ਉਸ ਨਾਲ ਜ਼ਬਰਦਸਤੀ ਕੀਤੀ ਗਈ । ਡਾਕਟਰੀ ਅਮਲੇ ਵਲੋਂ ਰੇਪ ਦੇ ਦੋਸ਼ਾਂ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਤੇ ਪੁਲਸ ਵਿਭਾਗ ਵਲੋਂ ਸ਼ੱਕੀ ਵਿਅਕਤੀ ਦੀ ਭਾਲ ਜਾਰੀ ਹੈ। ਇਸ ਘਟਨਾ ਕਾਰਨ ਸਬੰਧਿਤ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੀੜਤ ਲੜਕੀ ਵਲੋਂ ਆਪਣੇ ਨਾਲ ਹੋਏ ਧੱਕੇ ਲਈ ਇਨਸਾਫ਼ ਲੈਣ ਲਈ ਮੁਕੱਦਮਾ ਦਰਜ ਕਰਵਾਇਆ ਗਿਆ ਹੈ।