ਸੇਨਾਲੂੰਗਾ ''ਚ ਪਹਿਲੀ ਵਾਰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ

Thursday, May 02, 2019 - 10:17 AM (IST)

ਸੇਨਾਲੂੰਗਾ ''ਚ ਪਹਿਲੀ ਵਾਰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ

ਮਿਲਾਨ/ਇਟਲੀ (ਸਾਬੀ ਚੀਨੀਆ)— ਖਾਲਸਾ ਪ੍ਰਗਟ ਦਿਹਾੜੇ ਦੀਆਂ ਖੁਸ਼ੀਆਂ ਨੂੰ ਸਮਰਪਤ ਇਕ ਵਿਸ਼ਾਲ ਨਗਰ ਕੀਰਤਨ 12 ਮਈ ਐਤਵਾਰ ਨੂੰ ਸੈਂਟਰ ਇਟਲੀ ਦੇ ਕਸਬਾ ਸੇਨਾਲੂੰਗਾ ਵਿਚ ਪੂਰੀ ਸ਼ਰਧਾ ਭਾਵਨਾ ਤੇ ਚੜ੍ਹਦੀ ਕਲਾ ਨਾਲ ਸਜਾਇਆ ਰਿਹਾ ਹੈ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਬਧੰਕਾਂ ਨੇ ਦੱਸਿਆ ਹੈ ਕਿ ਗੁਰੂ ਸਾਹਿਬ ਦੀ ਅਪਾਰ ਕ੍ਰਿਪਾ ਸਦਕਾ ਇਸ ਇਲਾਕੇ ਵਿਚ ਸਜਾਏ ਜਾ ਰਹੇ ਪਹਿਲੇ ਨਗਰ ਕੀਰਤਨ ਨੂੰ ਲੈਕੇ ਇਲਾਕੇ ਵਿਚ ਵੱਸਦੀਆਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਵਿਚ ਬੜਾ ਵੱਡਾ ਉਤਸ਼ਾਹ ਵੇਖਿਆ ਜਾ ਰਿਹਾ ਹੈ।

ਇਸ ਨਗਰ ਕੀਰਤਨ ਦੌਰਾਨ ਜਿੱਥੇ ਗਤਕੇ ਵਾਲੇ ਸਿੰਘ ਗਤਕਾ ਕਲਾ ਦੇ ਜੌਹਰ ਵਿਖਾਉਣਗੇ ਉਥੇ ਪੁੱਜ ਰਹੇ ਰਾਗੀ ਢਾਡੀ ਜੱਥੇ ਆਈਆਂ ਹੋਈਆਂ ਸੰਗਤਾਂ ਨੂੰ ਖਾਲਸਾ ਪੰਥ ਦੇ ਗੌਰਵਮਈ ਇਤਿਹਾਸ ਨਾਲ ਜੋੜਕੇ ਗੁਰੂ ਘਰ ਦੀਆ ਖੁਸ਼ੀਆਂ ਪ੍ਰਾਪਤ ਕਰਨਗੇ। ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਨੂੰ ਵੱਧ ਚੜ੍ਹਕੇ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ ਅਤੇ ਆਖਿਆ ਗਿਆ ਹੈ ਕਿ ਅਜਿਹੇ ਕਾਰਜ ਸਾਂਝੇ ਉਪਰਾਲਿਆਂ ਨਾਲ ਸ਼ੋਭਦੇ ਹਨ। ਸਮੂਹ ਸੰਗਤਾਂ ਆਪਣਾ ਫਰਜ਼ ਸਮਝਦੀਆਂ ਹੋਈਆਂ ਨਗਰ ਕੀਰਤਨ ਲਈ ਸਹਿਯੋਗ ਪਾਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ।


author

Vandana

Content Editor

Related News