ਪੰਜਾਬ ''ਚ ਇਕ ਵਾਰ ਫ਼ਿਰ ਹੋ ਗਿਆ ਕਾਂਡ ! ਬੱਚੇ ਦੀ ਵਰਦੀ ਲੈਣ ਗਏ ਬੰਦੇ ''ਤੇ ਚੱਲ ਗਈਆਂ ਗੋਲ਼ੀਆਂ
Friday, Jan 31, 2025 - 09:48 PM (IST)
ਬਠਿੰਡਾ (ਵਿਜੈ ਵਰਮਾ)- ਪੰਜਾਬ 'ਚ ਇਕ ਵਾਰ ਫ਼ਿਰ ਤੋਂ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਬਠਿੰਡਾ ਸਥਿਤ ਹਾਜੀ ਰਤਨ ਚੌਂਕ ਨਜ਼ਦੀਕ ਮੋਟਰਸਾਈਕਲ 'ਤੇ ਆਏ ਪਤੀ-ਪਤਨੀ ਬੱਚੇ ਦੀ ਯੂਨੀਫਾਰਮ ਲੈਣ ਲਈ ਇੱਕ ਦੁਕਾਨ 'ਚ ਬੈਠੇ।
ਇਸ ਦੌਰਾਨ ਇੱਕ ਕਾਰ ਚਾਲਕ ਨੇ ਸ਼ਰਾਬ ਦੇ ਨਸ਼ੇ 'ਚ ਉਨ੍ਹਾਂ ਦੇ ਮੋਟਰਸਾਈਕਲ 'ਚ ਦੋ ਵਾਰ ਕਾਰ ਨਾਲ ਟੱਕਰ ਮਾਰ ਦਿੱਤੀ। ਜਦੋਂ ਉਨ੍ਹਾਂ ਨੇ ਦੁਕਾਨ ਦੇ ਅੰਦਰੋਂ ਬਾਹਰ ਆ ਕੇ ਇਸ ਸਬੰਧੀ ਕਾਰ ਚਾਲਕ ਨੂੰ ਪੁੱਛਿਆ ਤਾਂ ਉਸ ਨੇ ਗੁੱਸੇ 'ਚ ਮੋਟਰਸਾਈਕਲ ਚਾਲਕ 'ਤੇ ਦੋ ਫਾਇਰ ਕਰ ਦਿੱਤੇ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ 'ਚ ਨਸ਼ਾ ਤਸਕਰਾਂ ਦਾ ਕੀਤਾ ਜਾਵੇਗਾ Bycott, ਨਹੀਂ ਮਿਲੇਗੀ ਕੋਈ ਵੀ ਮਦਦ
ਉਸ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਤੇ ਇਸ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਹਸਪਤਾਲ ਚੌਂਕੀ ਦੇ ਇੰਚਾਰਜ ਧਰਮ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਅਤੇ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- Cold Drink ਦੀ ਆੜ 'ਚ ਵੇਚ ਰਿਹਾ ਸੀ 'ਮੌਤ ਦਾ ਸਾਮਾਨ', ਪੁਲਸ ਨੇ ਰੇਡ ਮਾਰ ਰੰਗੇ ਹੱਥੀਂ ਚੁੱਕਿਆ ਦੁਕਾਨਦਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e