ਪੰਜਾਬ ''ਚ ਇਨ੍ਹਾਂ ਅਫ਼ਸਰਾਂ ਨੂੰ ਮਿਲੀ ਵੱਡੀ ਚਿਤਾਵਨੀ! ਜਾਰੀ ਹੋਏ ਸਖ਼ਤ ਹੁਕਮ
Wednesday, Jan 29, 2025 - 09:38 AM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ’ਚ ਅਧਿਕਾਰੀਆਂ ਦੇ ਰਿਸ਼ਤੇਦਾਰ ਹੁਣ ਠੇਕੇਦਾਰੀ ਨਹੀਂ ਕਰ ਸਕਣਗੇ। ਇਸ ਸਬੰਧ ’ਚ ਸਰਕੂਲਰ ਟੀ. ਆਈ. ਸੀ. ਬ੍ਰਾਂਚ ਦੇ ਐਕਸੀਅਨ ਵਲੋਂ ਜਾਰੀ ਕੀਤਾ ਗਿਆ ਹੈ। ਇਸ ਦੇ ਮੁਤਾਬਕ ਸਾਰੇ ਠੇਕੇਦਾਰਾਂ ਨੂੰ ਐਫੀਡੇਵਿਟ ਦੇਣਾ ਹੋਵੇਗਾ ਕਿ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਨਗਰ ਨਿਗਮ ਦੀ ਅਕਾਊਂਟ, ਬੀ. ਐਂਡ ਆਰ. ਜਾਂ ਹੋਰ ਬ੍ਰਾਂਚ ’ਚ ਤਾਇਨਾਤ ਨਹੀਂ ਹੈ, ਜਿਹੜੇ ਅਫ਼ਸਰ ਵਿਕਾਸ ਕਾਰਜਾਂ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਪਰਚੇਜ਼ ਲਈ ਟੈਂਡਰ ਲਗਾਉਣ, ਵਰਕ ਆਰਡਰ ਜਾਰੀ ਕਰਨ ਤੋਂ ਲੈ ਕੇ ਬਿੱਲ ਬਣਾਉਣ ਦੀ ਪ੍ਰਕਿਰਿਆ ਦਾ ਹਿੱਸਾ ਹਨ। ਇਹ ਨਿਯਮ ਨਗਰ ਨਿਗਮ ’ਚ ਕੰਮ ਕਰ ਰਹੇ ਜੇ. ਈ. ਤੋਂ ਲੈ ਕੇ ਚੀਫ ਇੰਜੀਨੀਅਰ ਤੋਂ ਇਲਾਵਾ ਠੇਕੇਦਾਰ ਕੰਪਨੀ ਦੇ ਪਾਰਟਨਰ ਅਤੇ ਲੇਬਰ ਸੋਸਾਇਟੀ ਦੇ ਮੈਂਬਰਾਂ ’ਤੇ ਵੀ ਲਾਗੂ ਹੋਵੇਗਾ, ਜਿਸ ਨੂੰ ਲੈ ਕੇ ਐਫੀਡੇਵਿਟ ਨਾ ਦੇਣ ਵਾਲੇ ਠੇਕੇਦਾਰ ਨੂੰ ਰਜਿਸਟ੍ਰੇਸ਼ਨ ਰੱਦ ਕਰਨ ਦੀ ਚਿਤਾਵਨੀ ਨਗਰ ਨਿਗਮ ਵਲੋਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਅਹਿਮ ਖ਼ਬਰ, ਜਾਰੀ ਹੋਏ ਜ਼ਰੂਰੀ ਦਿਸ਼ਾ-ਨਿਰਦੇਸ਼
ਨਗਰ ਨਿਗਮ ’ਚ ਅਫ਼ਸਰਾਂ ਦੇ ਰਿਸ਼ਤੇਦਾਰਾਂ ’ਤੇ ਠੇਕੇਦਾਰੀ ਨਾ ਕਰਨ ਸਬੰਧੀ ਲਗਾਈ ਗਈ ਸ਼ਰਤ ਕੋਈ ਨਵੀਂ ਨਹੀਂ, ਸਗੋਂ 1979 ’ਚ ਇਹ ਨਿਯਮ ਬਣਾਇਆ ਗਿਆ ਸੀ ਪਰ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਦੀ ਯਾਦ ਟੈਂਡਰ ਵੰਡਣ ਦੀ ਲੜਾਈ ਨੂੰ ਲੈ ਕੇ ਕੋਰਟ ਕੇਸ ਹੋਣ ਕਾਰਨ 25 ਸਾਲ ਬਾਅਦ ਆਈ ਹੈ, ਕਿਉਂਕਿ ਪਿਛਲੇ ਸਮੇਂ ਦੌਰਾਨ ਨਗਰ ਨਿਗਮ ਵਲੋਂ ਲਗਾਏ ਗਏ ਟੈਂਡਰਾਂ ’ਚ ਕੁੱਝ ਠੇਕੇਦਾਰਾਂ ਨੇ ਨਾ-ਮਾਤਰ ਲੈੱਸ ਪਾਉਣ ਲਈ ਪੂਲ ਕਰ ਲਿਆ ਸੀ ਪਰ ਠੇਕੇਦਾਰਾਂ ਦੇ ਦੂਜੇ ਗਰੁੱਪ ਨੇ ਜ਼ਿਆਦਾ ਲੈੱਸ ਨਾਲ ਉੱਪਰੋਂ ਟੈਂਡਰ ਪਾ ਦਿੱਤੇ। ਇਸ ਨਾਲ ਆਰਥਿਕ ਫ਼ਾਇਦਾ ਹੋਣ ਦੇ ਬਾਵਜੂਦ ਨਗਰ ਨਿਗਮ ਵਲੋਂ ਸਿਆਸੀ ਦਬਾਅ ਦਾ ਹਵਾਲਾ ਦਿੰਦੇ ਹੋਏ ਟੈਂਡਰ ਰੱਦ ਕਰ ਦਿੱਤੇ ਗਏ, ਜਿਸ ਦੇ ਵਿਰੋਧ ’ਚ ਦੋਵੇਂ ਗਰੁੱਪ ਵਾਰੀ-ਵਾਰੀ ਨਗਰ ਨਿਗਮ ਖ਼ਿਲਾਫ਼ ਕੋਰਟ ਪੁੱਜੇ ਹਨ, ਜਿੱਥੇ ਇਕ ਗਰੁੱਪ ਨੇ ਦੂਜੇ ਗਰੁੱਪ ਦੇ ਠੇਕੇਦਾਰਾਂ ’ਤੇ ਨਗਰ ਨਿਗਮ ਅਫ਼ਸਰਾਂ ਦੇ ਰਿਸ਼ਤੇਦਾਰ ਹੋਣ ਦੇ ਬਾਵਜੂਦ ਗਲਤ ਐਫੀਡੇਵਿਟ ਦੇ ਕੇ ਟੈਂਡਰ ਹਾਸਲ ਕਰਨ ਦਾ ਦੋਸ਼ ਲਾਇਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਲਈ ਜਾਰੀ ਹੋ ਗਏ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ
ਬੇਨਾਮੀ ਹਿੱਸੇਦਾਰ ਵੀ ਬਣੇ ਹੋਏ ਹਨ ਕਈ ਅਫ਼ਸਰ
ਨਗਰ ਨਿਗਮ ’ਚ ਅਫ਼ਸਰਾਂ ਦੇ ਰਿਸ਼ਤੇਦਾਰਾਂ ਵਲੋਂ ਜਾਣਕਾਰੀ ਛੁਪਾ ਕੇ ਟੈਂਡਰ ਹਾਸਲ ਕਰਨ ਦਾ ਮਾਮਲਾ ਤੂਲ ਫੜ੍ਹਨ ਦੇ ਨਾਲ ਹੀ ਇਹ ਖ਼ੁਲਾਸਾ ਵੀ ਹੋਇਆ ਹੈ ਕਿ ਕਈ ਅਫ਼ਸਰ ਠੇਕੇਦਾਰਾਂ ਦੇ ਬੇਨਾਮੀ ਹਿੱਸੇਦਾਰ ਵੀ ਬਣੇ ਹੋਏ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਚਰਚਾ ਜ਼ੋਨ-ਸੀ ਦੇ ਐਕਸੀਅਨ ਦੀ ਹੁੰਦੀ ਹੈ ਅਤੇ ਹੁਣ ਜ਼ੋਨ-ਏ ਦੇ ਇਕ ਚਹੇਤੇ ਐੱਸ. ਡੀ. ਓ. ਦਾ ਨਾਂ ਵੀ ਇਸ ਲਿਸਟ ’ਚ ਸ਼ਾਮਲ ਹੋ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8