ਇਟਲੀ : ਆਜ਼ਾਦੀ ਦਿਵਸ ਮੌਕੇ ਸ਼ਹੀਦ ਸਿੱਖ ਫੌਜੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ

Thursday, Sep 26, 2024 - 04:18 PM (IST)

ਇਟਲੀ : ਆਜ਼ਾਦੀ ਦਿਵਸ ਮੌਕੇ ਸ਼ਹੀਦ ਸਿੱਖ ਫੌਜੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ

ਮਿਲਾਨ/ਇਟਲੀ  (ਸਾਬੀ ਚੀਨੀਆ)- ਫਰੈਂਸੇ ਦੇ ਸ਼ਹਿਰ ਪਾਲਾਸੋਲੋ ਸੇਨੀਓ ਦਾ 79ਵਾਂ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਆਜ਼ਾਦੀ ਦਿਵਸ ਦੇ ਸਬੰਧ ਵਿਚ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਾਜਿ) ਇਟਲੀ ਨੂੰ ਪਾਲਾਸੋਲੋ ਦੇ ਕਮੂਨੇ ਨੇ ਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ। ਸਭ ਤੋਂ ਪਹਿਲਾਂ ਇਟਲੀ ਦੀ ਫੌਜ ਤੇ ਇੰਗਲੈਂਡ ਫੌਜ ਨੇ ਦੂਸਰੀ ਜੰਗ ਵਿੱਚ ਸ਼ਹੀਦੀਆਂ ਪਾਉਣ ਵਾਲੇ ਸਿੱਖ ਫੌਜੀਆਂ  ਨੂੰ ਪਰੇਡ ਕਰਕੇ ਸਲਾਮੀ ਦਿੱਤੀ। ਬਾਅਦ ਵਿਚ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਸ਼ਹੀਦ ਸਿੱਖ ਸ਼ਹੀਦ ਫੌਜੀਆਂ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ਤੇ ਉਪਰੰਤ ਇੰਗਲੈਂਡ ਦੀ ਮਿਲਟਰੀ ਤੇ ਇਟਲੀ ਦੀ ਫੌਜ ਨੇ ਸ਼ਰਧਾਂਜ਼ਲੀ ਭੇਂਟ ਕੀਤੀ। 

PunjabKesari

ਇੰਗਲੈਂਡ ਤੋਂ ਆਈ ਫੌਜ ਦੇ ਜਰਨਲ ਨੇ ਆਪਣੇ ਭਾਸ਼ਣ ਵਿਚ ਸਿੱਖ ਮਿਲਟਰੀ ਨੂੰ ਇਕ ਬਹਾਦਰ ਕੌਮ ਦੇ ਸ਼ਹੀਦ ਕਿਹਾ। ਨਾਲ ਇਹ ਵੀ ਕਿਹਾ ਕਿ ਸਿੱਖ ਕੌਮ ਦੂਸਰਿਆਂ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਹਨ। ਵਰਲਡ ਸਿੱਖ ਕਮੇਟੀ ਦੇ ਸੈਕਟਰੀ ਸਤਨਾਮ ਸਿੰਘ ਨੇ ਆਪਣੇ ਭਾਸ਼ਣ ਵਿਚ ਇੰਗਲੈਂਡ ਤੇ ਇਟਲੀ ਦੀ ਫੌਜ ਦਾ ਧੰਨਵਾਦ ਕੀਤਾ। ਇਸ ਮੌਕੇ ਪਾਲਾਸੋਲੋ ਦੇ ਮੇਅਰ ਮਾਕਰੋ ਬੁਟੀ ਨੇ ਸ਼ਹੀਦ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਮੈਨੂੰ ਬੜੀ ਖੁਸ਼ੀ 'ਤੇ ਮਾਣ ਵੀ ਹੈ ਕਿ ਸਿੱਖ ਫੌਜੀਆਂ ਨੇ ਆਪਣੀਆਂ ਸ਼ਹੀਦੀਆਂ ਦੇ ਪਾਲਾਸੋਲੋ ਆਜ਼ਾਦ ਕਰਾਇਆ ਸੀ। ਅੱਜ ਉਨ੍ਹਾਂ ਦੇ ਵਾਰਸ ਸਾਡੇ ਆਜ਼ਾਦੀ ਦਿਵਸ ਵਿਚ ਸ਼ਾਮਲ ਹੋਏ ਤੇ ਮੈਂ ਅੱਗੋਂ ਤੋਂ ਆਸ ਕਰਦਾ ਹਾਂ ਕਿ ਸਿੱਖ ਇਸੇ ਤਰ੍ਹਾਂ ਹੀ ਹਰ ਸਾਲ ਸ਼ਾਮਲ ਹੁੰਦੇ ਰਹਿਣਗੇ। 

ਪੜ੍ਹੋ ਇਹ ਅਹਿਮ ਖ਼ਬਰ- ਹਿੰਦੂ ਵਾਪਸ ਜਾਓ...ਅਮਰੀਕਾ 'ਚ ਇਕ ਮਹੀਨੇ 'ਚ ਦੂਜੀ ਵਾਰ ਮੰਦਰ 'ਚ ਭੰਨਤੋੜ, ਲਿਖੇ ਗਏ ਨਾਅਰੇ

ਸਮਾਗਮ ਵਿੱਚ ਕਿਹਾ ਗਿਆ ਕਿ ਸਿੱਖ ਕੌਮ ਲਈ ਮਾਣ ਵਾਲੀ ਗੱਲ ਇਹ ਹੈ ਕਿ ਜਿਸ ਜਗ੍ਹਾ ਅਸੀਂ ਸ਼ਹੀਦ ਫੌਜੀਆਂ ਦੀ ਯਾਦ ਚ ਖੰਡਾ ਲਾਇਆ ਸੀ ਹੁਣ ਉਸ ਦੇ ਨਾਲ ਨਿਸ਼ਾਨ ਸਾਹਿਬ ਵੀ ਸਦਾ ਝੂਲਦਾ ਰਹੇਗਾ। ਇਸ ਆਜ਼ਾਦੀ ਦਿਵਸ 'ਤੇ ਵਰਲਡ ਸਿਖ ਸ਼ਹੀਦ ਮਿਲਟਰੀ (ਰਾਜਿ) ਇਟਲੀ  ਦੇ ਪ੍ਰਧਾਨ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫੌਜੀ ਮੀਤ ਪ੍ਰਧਾਨ, ਸਤਨਾਮ ਸਿੰਘ ਸੈਕਟਰੀ, ਗੁਰਮੇਲ ਸਿੰਘ ਭੱਟੀ ਪ੍ਰਧਾਨ ਰਾਜਪੂਤ ਵਿਸ਼ਵ  ਸਭਾ, ਰਾਜ ਕੁਮਾਰ ਕੋਰੇਜੋ, ਜਸਪ੍ਰੀਤ ਸਿੰਘ ਸਿਧੂ, ਹਰਜਾਪ ਸਿੰਘ, ਮੇਜਰ ਸਿੰਘ, ਗੁਰਵਿੰਦਰ ਸਿੰਘ ਤੇ ਹਰਦੀਪ ਸਿੰਘ ਸ਼ਾਮਲ ਹੋਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News