ਇਟਲੀ: ਵੁਹਾਨ ਤੋਂ ਆਇਆ ਸੀ ਦੇਸ਼ ਦਾ ਪਹਿਲਾ ਕੋਰੋਨਾਵਾਇਰਸ ਪੀੜਤ

02/07/2020 7:36:41 PM

ਰੋਮ(ਇਟਲੀ)(ਕੈਂਥ)- ਚੀਨ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਨਾਲ ਅੱਜ ਪੂਰੀ ਦੁਨੀਆ ਪਰੇਸ਼ਾਨ ਹੈ, ਜਿਥੇ ਕਿ ਇਸ ਬਿਮਾਰੀ ਦੀ ਮਾਰ ਹੇਠ ਲੱਖਾਂ ਲੋਕ ਹਨ ਉਥੇ ਹੀ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਕੋਰੋਨਾਵਾਇਰਸ ਨੂੰ ਲੈ ਕੇ ਇਟਾਲੀਅਨ ਸਰਕਾਰ ਵੀ ਪੂਰੀ ਤਰ੍ਹਾਂ ਸਾਵਧਾਨ ਹੈ। ਇਟਲੀ ਦੇ ਉੱਚ ਸਿਹਤ ਵਿਭਾਗ (ਆਈ.ਐਸ.ਐਸ.) ਨੇ ਪੁਸ਼ਟੀ ਕੀਤੀ ਕਿ ਬੀਤੇ ਦਿਨੀਂ ਚੀਨ ਦੇ ਸ਼ਹਿਰ ਵੁਹਾਨ ਤੋਂ ਵਾਪਸ ਇਟਲੀ ਆਇਆ ਇਕ ਨਾਗਰਿਕ ਕੋਰੋਨਾਵਾਇਰਸ ਨਾਲ ਪੀੜਤ ਪਾਇਆ ਹੈ, ਜੋ ਬਾਲਗ ਹੈ ਤੇ ਜਿਸ ਵਿਚ ਕੋਰੋਨਾਵਾਇਰਸ ਦੇ ਲੱਛਣ ਪਾਏ ਗਏ।

ਇਟਲੀ ਦੇ ਉੱਚ ਸਿਹਤ ਵਿਭਾਗ (ਆਈ.ਐਸ.ਐਸ.) ਨੇ ਦੱਸਿਆ ਕਿ ਵੁਹਾਨ ਸ਼ਹਿਰ ਤੋਂ ਵਾਪਸ ਇਟਲੀ ਆਏ 56 ਇਟਾਲੀਅਨ ਲੋਕਾਂ ਦਾ ਟੈਸਟ ਏਅਰਪੋਰਟ 'ਤੇ ਕੀਤਾ ਗਿਆ, ਜਿਹਨਾਂ ਵਿਚੋਂ 55 ਵਿਆਕਤੀ ਠੀਕ ਪਾਏ ਗਏ ਤੇ ਇਕ ਵਿਚ ਕੋਰੋਨਾਵਾਇਰਸ ਦੇ ਲੱਛਣ ਮਿਲੇ, ਜਿਸ ਨੂੰ ਤੁਰੰਤ ਸੇਚੀਗਨੋਲਾ ਦੇ ਮਿਲਟਰੀ ਕੰਪਲੈਕਸ ਵਿਚ ਭੇਜ ਦਿੱਤਾ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਇਟਲੀ ਵਿਚ ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਗਿਣਤੀ ਤਿੰਨ ਹੋ ਗਈ ਹੈ। ਇਸ ਤੋ ਪਹਿਲਾਂ ਇਕ ਚੀਨੀ ਜੋੜਾ, ਜਿਹਨਾਂ ਦੀ ਉਮਰ 66 ਅਤੇ 67 ਸਾਲ ਹੈ, ਜੋ ਮਿਲਾਨ ਦੇ ਮਾਲਪੇਂਸਾ ਏਅਰਪੋਰਟ 'ਤੇ ਉਤਰਿਆ ਸੀ, ਚੀਨ ਦੇ ਵੁਹਾਨ ਤੋਂ ਆਇਆ ਸੀ। ਪਿਛਲੇ ਹਫਤੇ ਇਟਲੀ ਦੀ ਸਰਕਾਰ ਵੱਲੋਂ ਕੋਰੋਨਾਵਾਇਰਸ 'ਤੇ ਐਮਰਜੈਂਸੀ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਇਟਲੀ ਤੇ ਚੀਨ ਦਰਮਿਆਨ ਸਾਰੀਆਂ ਸਿੱਧੀਆਂ ਉਡਾਣਾਂ ਮੁਅੱਤਲ ਹਨ, ਜਿਸ ਨਾਲ ਇਟਲੀ ਯੂਰਪ ਦਾ ਇਕਲੌਤਾ ਦੇਸ਼ ਬਣ ਗਿਆ, ਜਿਸ ਨਾਲ ਚੀਨਦੀ ਹਵਾਈ ਸੇਵਾ ਪੂਰੀ ਤਰ੍ਹਾਂ ਠੱਪ ਹੋ ਗਈ ਹੈ।


Baljit Singh

Content Editor

Related News