ਨਿਊਯਾਰਕ ਤੇ ਲੰਡਨ ਨੂੰ ਪਛਾੜ ਮੋਹਰੀ ਹੋਇਆ ਇਟਲੀ ਦਾ ਮਿਲਾਨ! 12 ਬਾਸ਼ਿੰਦਿਆਂ ਪਿੱਛੇ ਇੱਕ ਕਰੋੜਪਤੀ
Thursday, Jan 22, 2026 - 06:55 PM (IST)
ਰੋਮ (ਦਲਵੀਰ ਸਿੰਘ ਕੈਂਥ) : ਇਟਲੀ ਨੂੰ ਪਿਆਰ ਕਰਨ ਵਾਲਿਆਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਉਂਝ ਤਾਂ ਇਟਲੀ ਇੱਕ ਨਹੀਂ ਸਗੋਂ ਅਨੇਕਾਂ ਖੂਬੀਆਂ ਲਈ ਦੁਨੀਆਂ ਭਰ ਵਿੱਚ ਵਿਸ਼ੇਸ਼ ਤੇ ਖਾਸ ਰੁਤਬਾ ਰੱਖਦੀ ਹੈ ਤੇ ਇਸ ਰੁਤਬੇ ਦੇ ਤਾਜ 'ਚ ਕੋਹੇਨੂਰ ਵਾਂਗਰ ਇੱਕ ਹੋਰ ਹੀਰਾ ਇਟਲੀ ਦੇਸ਼ ਦੇ ਮਿਲਾਨ ਸ਼ਹਿਰ ਨੂੰ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਲਈ ਬਾਦਸ਼ਾਹਾਂ ਦਾ ਬਾਦਸ਼ਾਹ ਬਣਾਉਂਦੀ ਹੈ।
ਮਿਲਾਨ ਦੁਨੀਆਂ ਦਾ ਮੋਹਰੀ ਕਰੋੜਪਤੀ ਸ਼ਹਿਰ ਹੈ ਜਿੱਥੇ 12 ਨਿਵਾਸੀਆਂ ਵਿੱਚੋਂ ਇੱਕ ਕਰੋੜਪਤੀ ਦਰਜ ਕੀਤਾ ਗਿਆ। ਬੀਤੇ ਦਿਨ ਇਸ ਗੱਲ ਦਾ ਖੁਲਾਸਾ ਕੀਤਾ ਹੈ ਹੈਨਲੀ ਐਂਡ ਪਾਰਟਨਜ਼ ਇੱਕ ਗਲੋਬਲ ਸਿਟੀਜ਼ਨਸ਼ਿਪ ਅਤੇ ਰੈਜ਼ੀਡੈਂਸੀ ਸਲਾਹਕਾਰ ਫਰਮ ਨੇ, ਜਿਸ ਦਾ ਮੁੱਖ ਦਫ਼ਤਰ ਲੰਡਨ ਵਿੱਚ ਹੈ। ਇਸ ਫਰਮ ਦਾ ਮੁੱਖ ਕੰਮ ਸਰਕਾਰਾਂ ਨੂੰ ਨਾਗਰਿਕਤਾ ਅਤੇ ਰੈਜ਼ੀਡੈਂਸੀ ਨੀਤੀਆਂ ਬਾਰੇ ਸਲਾਹ ਦੇਣਾ ਅਤੇ ਰੈਜ਼ੀਡੈਨਸੀ ਤੇ ਸਿਟੀਜ਼ਨਸ਼ਿਪ ਪ੍ਰੋਗਰਾਮ ਵਿਕਸਤ ਕਰਨ ਲਈ ਸਰਕਾਰ ਨਾਲ ਕੰਮ ਕਰਨਾ ਹੈ। ਇਸ ਫਰਮ ਦੀ ਤਾਜ਼ਾ ਰਿਪੋਰਟ ਅਨੁਸਾਰ ਮਿਲਾਨ ਕਰੋੜਪਤੀਆਂ ਦੀ ਦੌਲਤ ਦੇ ਕੇਂਦਰੀਕਰਨ ਦੇ ਮਾਮਲੇ ਵਿੱਚ ਦੁਨੀਆਂ ਦੀ ਰਾਜਧਾਨੀ ਵਜੋਂ ਆਪਣੀ ਪੁਸ਼ਟੀ ਕਰਦਾ ਹੈ ਜੋ ਕਿ ਨਿਊਯਾਰਕ ਅਤੇ ਲੰਡਨ ਵਰਗੇ ਇਤਿਹਾਸਕ ਤੌਰ 'ਤੇ ਦੌਲਤ ਦੇ ਹੱਬ ਵਜੋਂ ਮੰਨੇ ਜਾਂਦੇ ਸ਼ਹਿਰਾਂ ਨੂੰ ਪਛਾੜਦਾ ਹੈ।
ਇਟਲੀ ਦੇ ਮੀਡੀਏ ਵਿੱਚ ਨਸ਼ਰ ਹੋਈ ਜਾਣਕਾਰੀ ਅਨੁਸਾਰ ਇਟਲੀ ਦੇ ਸੂਬੇ ਲੰਬਾਰਦੀਆਂ ਦੀ ਰਾਜਧਾਨੀ ਮਿਲਾਨ ਜਿਹੜੀ ਕਿ ਇਟਲੀ ਦਾ ਦੂਜਾ ਆਬਾਦੀ ਪੱਖੋ ਸਭ ਤੋਂ ਵੱਡਾ ਸ਼ਹਿਰ ਹੈ ਇੱਥੇ ਬੱਚਿਆਂ ਅਤੇ ਬਜ਼ੁਰਗਾਂ ਸਮੇਤ ਕੀਤੀ ਗਿਣਤੀ ਤਹਿਤ ਹਰ 12 ਰਜਿਸਟਰਡ ਨਿਵਾਸੀਆਂ ਵਿੱਚੋਂ ਔਸਤਨ ਇੱਕ ਕਰੋੜਪਤੀ (ਘੱਟੋ-ਘੱਟ ਇੱਕ ਮਿਲੀਅਨ ਡਾਲਰ ਨਕਦੀ ਵਾਲਾ ਵਿਅਕਤੀ) ਹੈ। ਇਹ ਖੁਲਾਸਾ ਪ੍ਰਮੁੱਖ ਅੰਤਰਰਾਸ਼ਟਰੀ ਵਿੱਤੀ ਕੇਂਦਰਾਂ ਨਾਲ ਤੁਲਨਾ ਮਿਲਾਨ ਦੀ ਪ੍ਰਮੁੱਖਤਾ ਨੂੰ ਸਪੱਸ਼ਟ ਤੌਤ ਤੇ ਉਜਾਗਰ ਕਰਦਾ ਹੈ। ਅਮਰੀਕਾ ਦੀ ਆਰਥਿਕ ਰਾਜਧਾਨੀ ਨਿਊਯਾਰਕ ਵਿੱਚ ਇਹ ਅਨੁਪਾਤ ਹਰ 22 ਨਿਵਾਸੀਆਂ ਮਗਰ ਇੱਕ ਕਰੋੜਪਤੀ ਸੂਚੀਬੱਧ ਕੀਤਾ ਗਿਆ ਜਦੋਂ ਕਿ ਲੰਡਨ ਵਿੱਚ ਇਹ ਅਨੁਪਾਤ ਹੋ ਵੀ ਕਮਜੋਰ 41 ਨਿਵਾਸੀਆਂ ਮਗਰ ਇੱਕ ਕਰੋੜਪਤੀ ਦਰਜ ਕੀਤਾ ਗਿਆ। ਇਸ ਤੋਂ ਵੀ ਮਹੱਤਵਪੂਰਨ ਗੱਲ ਇਸ ਕਰੋੜਪਤੀ ਰਿਪੋਰਟ 'ਚ ਇਹ ਹੈ ਕਿ ਮਿਲਾਨ ਵਿੱਚ 100 ਮਿਲੀਅਨ ਡਾਲਰ ਦੀ ਅਸਥਿਰ ਜਾਇਦਾਦ ਵਾਲੇ 182 ਵਿਅਕਤੀ ਹਨ, ਜੋ ਕਿ ਮੋਨਾਕੋ ਦੀ ਰਿਆਸਤ (192) ਦੇ ਲਗਭਗ ਸਮਾਨ ਹਨ ਅਤੇ ਜ਼ਿਊਰਿਖ, ਮਿਆਮੀ, ਇੱਥੋ ਤੱਕ ਕਿ ਮਾਸਕੋ ਦੇ ਪੂਰੇ ਕੈਂਟਨ ਤੋਂ ਵੀ ਵੱਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
