ਭਾਰਤੀ ਕੋਂਸਲੇਟ ਮਿਲਾਨ ਵਲੋਂ ਲਗਾਏ ਗਏ ਪਾਸਪੋਰਟ ਕੈਂਪ, ਭਾਰਤੀਆਂ ਨੇ ਲਿਆ ਲਾਹਾ

08/03/2020 3:11:52 PM

ਰੋਮ (ਕੈਂਥ): ਇਟਲੀ ਦੇ ਨੋਰਥ ਇਲਾਕੇ ਵਿਚ ਭਾਰਤੀ ਕੋਂਸਲੇਟ ਮਿਲਾਨ ਅਧੀਨ ਆਉਣ ਵਾਲੇ ਖੇਤਰਾਂ ਵਿਚ ਅੰਬੈਸੀ ਅਧਿਕਾਰੀਆਂ ਵਲੋਂ ਵਿਸ਼ੇਸ਼ ਪਾਸਪੋਰਟ ਕੈਂਪ ਲਗਵਾ ਕੇ ਭਾਰਤੀ ਲੋਕਾਂ ਦੇ ਦਿਲ ਜਿੱਤ ਲਏ ਗਏ ਹਨ। ਹਰੇਕ ਭਾਰਤੀ ਵਲੋਂ ਇੰਡੀਅਨ ਅੰਬੈਸੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਜਾ ਰਿਹਾ ਹੈ। ਅੱਜ ਜਿੱਥੇ ਕਿ ਸ੍ਰੀ ਬਾਲਾਸਾਰ ਮੰਦਿਰ ਦੇ ਉਦਘਾਟਨ ਮੌਕੇ ਭਾਰਤੀ ਅੰਬੈਸੀ ਕੋਂਸਲੇਟ ਮਿਲਾਨ ਵਲੋਂ ਪਾਸਪੋਰਟ ਕੈਂਪ ਲਗਵਾ ਕੇ ਭਾਰਤੀ ਲੋਕਾਂ ਦੇ ਪਾਸਪੋਰਟ ਫਾਰਮ ਜਮ੍ਹਾਂ ਕੀਤੇ ਗਏ ਉੱਥੇ ਹੀ 125 ਵਿਅਕਤੀਆਂ ਦੇ ਪਾਸਪੋਰਟ ਫਾਰਮ ਜਮ੍ਹਾਂ ਕੀਤੇ ਗਏ। 

ਪੜ੍ਹੋ ਇਹ ਅਹਿਮ ਖਬਰ-ਰਾਸ਼ਟਰਪਤੀ ਚੋਣਾਂ 'ਚ ਟਰੰਪ ਦੀ ਹੋ ਸਕਦੀ ਹੈ ਦੁਬਾਰਾ ਜਿੱਤ : ਜੂਨੀਅਰ ਟਰੰਪ

ਮੰਦਿਰ ਕਮੇਟੀ ਪਾਦੋਵਾ ਵਲੋਂ ਕੋਂਸਲੇਟ ਜਨਰਲ ਸ੍ਰੀ ਬਿਨੋਏ ਜਾਰਜ, ਵਾਇਸ ਕੋਂਸਲ ਰਾਜੇਸ਼ ਭਾਟੀਆ, ਰਜੇਸ਼ ਸ਼ਰਮਾ, ਨਵੀਨ ਕੁਮਾਰ ਅਤੇ ਹੋਰ ਸਟਾਫ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਨਾਰੀ ਸੰਸਥਾ ਇਟਲੀ ਦੇ ਅਨਿਲ ਸ਼ਰਮਾ ਲੋਧੀ ਵਲੋਂ ਪਾਸਪੋਰਟ ਕਿੱਟਾਂ ਭਰਨ ਅਤੇ ਫੋਟੋ ਕਾਪੀਆਂ ਦਾ ਸਹਿਯੋਗ ਕੀਤਾ ਗਿਆ।


Vandana

Content Editor

Related News