ਉਵਰਸੀਜ਼ ਕਾਂਗਰਸ ਵੱਲੋ ਨਾਰਵੇ (ਵੂਮੈਨ ਵਿੰਗ) ਦੀ ਇਕਾਈ ਭੰਗ
Sunday, Mar 01, 2020 - 05:16 PM (IST)

ਮਿਲਾਨ/ਇਟਲੀ (ਸਾਬੀ ਚੀਨੀਆ): ਇੰਡੀਅਨ ਉਵਰਸੀਜ਼ ਕਾਂਗਰਸ ਨਾਰਵੇ ਵੱਲੋ ਥੋੜ੍ਹਾ ਸਮਾਂ ਪਹਿਲਾ ਚੁਣੀ ਗਈ ਮਹਿਲਾ ਵਿੰਗ ਦੀ ਇਕਾਈ ਨੂੰ ਭੰਗ ਕਰ ਦਿੱਤਾ ਗਿਆ ਹੈ। ਯੂਰਪ ਮਹਿਲਾਂ ਵਿੰਗ ਦੀ ਪ੍ਰਧਾਨ ਡਾਕਟਰ ਸੋਨੀਆ ਵੱਲੋ ਪ੍ਰੈਸ ਦੇ ਨਾਮ ਨੋਟ ਜਾਰੀ ਕਰਕੇ ਦੱਸਿਆ ਗਿਆ ਹੈ ਕਿ ਪਾਰਟੀ ਹਾਈ ਕਮਾਂਡ ਦੇ ਹੁਕਮਾਂ ਤਹਿਤ ਇੰਡੀਅਨ ਉਵਰਸੀਜ਼ ਕਾਂਗਰਸ ਨਾਰਵੇ ਦੀ ਮਹਿਲਾ ਵਿੰਗ ਦੀ ਸਾਰੀ ਟੀਮ ਨੂੰ ਭੰਗ ਕਰ ਦਿੱਤਾ ਗਿਆ ਹੈ। ਯੂਰਪ ਦੇ ਦੂਜੇ ਦੇਸ਼ਾਂ ਵਿਚ ਚੁਣੀਆਂ ਹੋਈਆਂ ਇਕਾਈਆਂ ਉਸੇ ਤਰ੍ਹਾਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੀਆਂ ਰਹਿਣਗੀਆਂ।