ਇਟਲੀ: ਗੁਰਦੁਆਰਾ ਸਾਹਿਬ ਸਿੰਘ ਸਭਾ ਬਰੇਸ਼ੀਆ ਦੀ ਨਵੀਂ ਇਮਾਰਤ ਦਾ ਉਦਘਾਟਨੀ ਸਮਾਗਮ 27 ਅਕਤੂਬਰ ਨੂੰ

Friday, Oct 04, 2024 - 09:38 AM (IST)

ਇਟਲੀ: ਗੁਰਦੁਆਰਾ ਸਾਹਿਬ ਸਿੰਘ ਸਭਾ ਬਰੇਸ਼ੀਆ ਦੀ ਨਵੀਂ ਇਮਾਰਤ ਦਾ ਉਦਘਾਟਨੀ ਸਮਾਗਮ 27 ਅਕਤੂਬਰ ਨੂੰ

ਬਰੇਸ਼ੀਆ(ਦਲਵੀਰ ਕੈਂਥ)- ਇਟਲੀ ਦੇ ਸ਼ਹਿਰ ਬਰੇਸ਼ੀਆ ਦੇ ਪ੍ਰਮੁੱਖ ਗੁਰਦੁਆਰਾ ਸਾਹਿਬ  ਸਿੰਘ ਸਭਾ ਫਲ਼ੇਰੋ ਦੀ ਨਵੀਂ ਆਲੀਸ਼ਾਨ ਇਮਾਰਤ ਸੰਗਤ ਲਈ ਤਿਆਰ ਹੋ ਚੁੱਕੀ ਹੈ, ਜਿਸ ਦਾ ਉਦਘਾਟਨੀ ਸਮਾਗਮ 27 ਅਕਤੂਬਰ ਦਿਨ ਐਤਵਾਰ ਨੂੰ ਹੋ ਰਿਹਾ ਹੈ। ਇਸ ਸਮਾਗਮ ਵਿਚ ਸਮੂਹ ਸਾਧ ਸੰਗਤ ਨੂੰ ਪੁੱਜਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇਟਾਲੀਅਨ ਇੰਡੀਅਨ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸੁਰਿੰਦਰਜੀਤ ਸਿੰਘ ਪੰਡੌਰੀ ਤੇ ਸਮੂਹ ਪ੍ਰਬੰਧਕ ਕਮੇਟੀ ਦੇ ਦੱਸਿਆ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਅਤੇ ਸੰਗਤਾਂ ਦੇ ਸਹਿਯੋਗ  ਨਾਲ ਗੁਰੂ ਘਰ ਦੀ ਨਵੀਂ ਇਮਾਰਤ ਦਾ ਕੰਮ ਪੂਰਾ ਹੋ ਗਿਆ ਹੈ। 27 ਅਕਤੂਬਰ ਦਿਨ ਐਤਵਾਰ 2024 ਸਵੇਰੇ 9 ਵਜੇ ਤੋਂ ਉਦਘਾਟਨੀ ਸਮਾਗਮ ਸ਼ੁਰੂ ਹੋਣਗੇ। ਇਸ ਮੌਕੇ ਇਟਲੀ ਤੋਂ ਇਲਾਵਾ ਯੂਰਪ ਦੇ ਕਈ ਹੋਰ ਵੀ ਮੁਲਕਾਂ ਤੋਂ ਵੀ ਸੰਗਤਾਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰ ਰਹੀਆਂ ਹਨ ਤੇ ਨਾਲ ਹੀ ਸਿੱਖ ਪੰਥ ਦੀਆਂ ਸਿਰਮੌਰ ਸ਼ਖਸ਼ੀਅਤਾਂ, ਰਾਗੀ,ਢਾਡੀ ਅਤੇ ਕਵੀਸ਼ਰ  ਜੱਥੇ ਪੁੱਜ ਰਹੇ ਹਨ।

ਇਹ ਵੀ ਪੜ੍ਹੋ: ਹਸਪਤਾਲ 'ਚ ਲੱਗੀ ਭਿਆਨਕ ਅੱਗ, ਸਾਹ ਘੁੱਟਣ ਕਾਰਨ 8 ਲੋਕਾਂ ਦੀ ਮੌਤ

ਪ੍ਰਬੰਧਕਾਂ ਨੇ ਦੱਸਿਆ ਕਿ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਸਮੁੱਚੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਸੇਵਾਦਾਰਾਂ ਵੱਲੋਂ ਸੰਗਤਾਂ ਦੀ ਸੇਵਾ ਲਈ ਵਿਸ਼ੇਸ਼ ਲੰਗਰ ਤਿਆਰ ਕੀਤੇ ਜਾਣਗੇ। ਪ੍ਰਬੰਧਕਾਂ ਵਿਚ ਵੀ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ। ਸਮੂਹ ਪ੍ਰਬੰਧਕ ਕਮੇਟੀ ਜਿਨ੍ਹਾਂ ਵਿਚ ਮੁੱਖ ਸੇਵਾਦਾਰ ਭਾਈ ਸੁਰਿੰਦਰਜੀਤ ਸਿੰਘ ਪੰਡੌਰੀ, ਵਾਇਸ ਪ੍ਰਧਾਨ ਬਲਕਾਰ ਸਿੰਘ,ਜਨਰਲ ਸਕੱਤਰ ਸ਼ਰਨਜੀਤ ਸਿੰਘ ਠਾਕਰੀ, ਕੁਲਵੰਤ ਸਿੰਘ ਬੱਸੀ, ਨਿਸ਼ਾਨ ਸਿੰਘ ਭਦਾਸ, ਭੁਪਿੰਦਰ ਸਿੰਘ ਬਿੱਟੂ ਰਾਵਾਲੀ, ਸਵਰਨ ਸਿੰਘ ਲਾਲੋਵਾਲ, ਲੱਖਵਿੰਦਰ ਸਿੰਘ ਬੈਰਗਾਮੋ, ਬਲਕਾਰ ਸਿੰਘ, ਭਗਵਾਨ ਸਿੰਘ, ਮਹਿੰਦਰ ਸਿੰਘ ਮਾਜਰਾ, ਜਸਵਿੰਦਰ ਸਿੰਘ ਬਿੱਲਾ ਨੂਰਪੁਰੀ, ਅਮਰੀਕ ਸਿੰਘ ਚੋਹਾਨਾਂ ਵਾਲੇ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਫਲੈਰੋ ਬਰੇਸ਼ੀਆ  ਅਤੇ ਲੰਗਰ ਦੇ ਸੇਵਾਦਾਰ ਹਾਜ਼ਰ ਸਨ।

ਇਹ ਵੀ ਪੜ੍ਹੋ: ਕੰਬੋਡੀਆ 'ਚ ਧੋਖਾਧੜੀ ਤੋਂ ਬਚਾਏ ਗਏ 67 ਭਾਰਤੀਆਂ ਦੀ ਜਲਦ ਹੋਵੇਗੀ ਵਤਨ ਵਾਪਸੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News