ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਮਾਤਾ-ਪਿਤਾ ਨੂੰ ਜੇਲ

02/19/2019 4:52:12 PM

ਮਿਲਾਨ/ਇਟਲੀ (ਸਾਬੀ ਚੀਨੀਆ)— ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਮਾਤੀਓ ਰੇਂਜ਼ੀ ਦੇ ਪਿਤਾ ਤੇਜਾਨੋ ਰੇਂਜ਼ੀ ਅਤੇ ਮਾਤਾ ਲਾਉਰਾ ਬੋਵਾਲੀ ਨੂੰ ਇਕ ਧੋਖਾਧੜੀ ਦੇ ਮਾਮਲੇ ਵਿਚ ਜੇਲ ਹੋ ਗਈ ਹੈ। ਉਨ੍ਹਾਂ ਨੂੰ ਇਨਕਮ ਟੈਕਸ ਵਿਭਾਗ ਨਾਲ ਧੋਖਾਧੜੀ ਅਤੇ ਜਾਅਲੀ ਪੇਪਰ ਤਿਆਰ ਕਰਕੇ ਟੈਕਸ ਚੋਰੀ ਕਰਨ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮਾਪੇ ਅਜਿਹਾ ਕਰਦੇ ਹਨ ਤਾਂ ਦੇਸ਼ ਤਰੱਕੀ ਕਿਵੇਂ ਕਰੇਗਾ। 

ਸਾਬਕਾ ਪ੍ਰਧਾਨ ਮੰਤਰੀ ਦੇ ਮਾਤਾ-ਪਿਤਾ ਇਹ ਸਜ਼ਾ ਜੇਲ ਵਿਚ ਨਹੀ ਸਗੋਂ ਇਟਲੀ ਦੇ ਕਾਨੂੰਨ ਮੁਤਾਬਕ ਘਰ ਵਿਚ ਹੀ ਕੱਟਣਗੇ। ਅਜਿਹੀ ਸਥਿਤੀ ਵਿਚ ਉਹ ਸਜ਼ਾ ਨਾ ਪੂਰੀ ਹੋਣ ਤੱਕ ਕਿਸੇ ਵੀ ਸੂਰਤ ਵਿਚ ਘਰੋਂ ਬਾਹਰ ਨਹੀ ਜਾ ਸਕਣਗੇ। ਪੁਲਸ ਟੀਮ ਉਨ੍ਹਾਂ 'ਤੇ ਨਿਗਰਾਨੀ ਰੱਖੇਗੀ। ਜੇ ਉਹ ਕਿਸੇ ਕਾਨੂੰਨ ਦੀ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ਨੂੰ ਸਰਕਾਰੀ ਜੇਲ ਜਾਣਾ ਪਵੈਗਾ। ਦੱਸਣਯੋਗ ਹੈ ਕਿ ਮਾਤੀਓ ਰੇਂਜ਼ੀ ਫਰਵਰੀ 2014 ਵਿਚ ਇਟਲੀ ਦੇ ਪ੍ਰਧਾਨ ਮੰਤਰੀ ਬਣੇ ਸਨ ਅਤੇ ਉਨ੍ਹਾਂ ਦੀ ਕਮਾਂਡ ਹੇਠ ਡੁੱਬ ਚੁੱਕੀ ਅਰਥ ਵਿਵਸਥਾ ਮੁੜ ਲੀਹ 'ਤੇ ਚੜ੍ਹੀ ਸੀ। ਸਂੈਟਰ ਇਟਲੀ ਦੇ ਵੋਟਰ ਮਾਤੀਓ ਰੇਂਜ਼ੀ ਨੂੰ ਆਪਣੀ ਅਵਾਜ਼ ਮੰਨਦੇ ਹਨ ।


Vandana

Content Editor

Related News