ਇਟਲੀ : ਦੂਜੀ ਵਿਸ਼ਵ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ''ਚ ਸ਼ਹੀਦੀ ਸਮਾਗਮ ਆਯੋਜਿਤ
Tuesday, Aug 06, 2024 - 11:44 AM (IST)
ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਦੇ ਸ਼ਹਿਰ ਫੋਰਲੀ ਵਿਖੇ ਸਿੱਖ ਫ਼ੌਜੀਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦਿਆਂ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ (ਰਾਜਿ) ਇਟਲੀ ਅਤੇ ਕਮੂਨੇ ਦੀ ਫੋਰਲੀ ਅਤੇ ਫੋਰਲੀ ਦੀ ਸੰਗਤ ਨਾਲ ਕੇ ਮਿਲਕੇ 15ਵਾਂ ਸ਼ਹੀਦੀ ਸਮਾਗਮ ਕਰਵਾਇਆ ਗਿਆ। ਜਿਸ ਦੀ ਆਰੰਭਤਾ ਸ੍ਰੀ ਆਖੰਡ ਪਾਠ ਸਾਹਿਬ ਦੇ ਜੀ ਦੇ ਪਾਠ ਨਾਲ ਹੋਈ। ਸ਼ਨੀਵਾਰ ਨੂੰ ਭੋਗ ਉਪਰੰਤ ਪੰਡਾਲ ਸਜਾਇਆ ਗਿਆ। ਜਿਸ ਵਿੱਚ ਇਟਲੀ ਦੇ ਪ੍ਰਸਿੱਧ ਢਾਡੀ ਸੁਖਵੀਰ ਸਿੰਘ ਭੌਰ ਨੇ ਸ਼ਹੀਦੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਤੀਆਂ ਫਰਿਜ਼ਨੋ ਦੀਆਂ’ ਨੇ ਰਵਾਇਤੀ ਮਹੌਲ ਰਾਹੀਂ ਕਾਰਨੀ ਪਾਰਕ ਫਰਿਜ਼ਨੋ 'ਚ ਲਾਈਆਂ ਰੌਣਕਾਂ
ਇਸ ਮੌਕੇ ਫੋਰਲੀ ਦੇ ਪ੍ਰਸ਼ਾਸ਼ਨ ਅਧਿਕਾਰੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਰਧਾਂਜਲੀ ਭੇਟ ਕਰਨ ਵਾਲਿਆਂ 'ਚੋਂ ਫੋਰਲੀ, ਫੈਂਸਾ, ਮੁਰਾਦੀ, ਕਾਵਾਲਾਰਾ,ਪਾਲਾ ਸੋਲੋ,ਮਰਕਾਤੋ ਸਰਾਚੀਨੋ, ਕਾਸਤੋ ਫਰਾਂਕੋ, ਨੋਵੋਲਾਰਾ, ਫਰੈਂਸੇ ਦੇ ਮੇਅਰ ਤੇ ਫੋਰਲੀ ਦੀ ਪਰਫੈਤੋ, ਕਾਰਾਬਨੇਰੀ, ਪੁਲਿਸ, ਨਗਰ ਕੌਂਸਲ ਫੋਰਲੀ, ਮਿਲਟਰੀ ਤੋਂ ਪਹੁੰਚੇ ਕਈ ਅਧਿਕਾਰੀਆਂ ਨੇ ਸ਼ਰਧਾ ਦੇ ਫੁੱਲ ਅਰਪਣ ਕੀਤੇ। ਇਸ ਮੌਕੇ ਵਰਲਡ ਸਿਖ ਸ਼ਹੀਦ ਮਿਲਟਰੀ (ਰਜਿ) ਇਟਲੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫੌਜੀ, ਸਤਿਨਾਮ ਸਿੰਘ, ਜਸਵੀਰ ਸਿੰਘ ਧਨੋਤਾ, ਗੁਰਮੇਲ ਸਿੰਘ ਭੱਟੀ ਪ੍ਰਧਾਨ ਰਾਜਪੂਤ ਸੇਵਾ ਸੁਸਾਇਟੀ, ਇੰਦਰਜੀਤ ਸਿੰਘ ਫੋਰਲੀ, ਜਸਪ੍ਰੀਤ ਸਿੰਘ ਸਿੱਧੂ ਕੋਰੇਜੋ, ਰਾਜ ਕੁਮਾਰ ਕੋਰੇਜੋ, ਭੁਪਿੰਦਰ ਸਿੰਘ ਪ੍ਰਧਾਨ ਪਾਰਮਾ ਗੁਰੂ ਘਰ,ਹਰੀ ਸਿੰਘ, ਸੁਰਜੀਤ ਸਿੰਘ ਬੇਗੋਵਾਲ, ਮਨਿਜੰਦਰ ਸਿੰਘ ਸੁਜਾਰਾ ਆਦਿ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਇਸ ਮੌਕੇ ਲੰਗਰਾਂ ਦੀ ਸੇਵਾ ਵੱਖ-ਵੱਖ ਸ਼ਹਿਰਾਂ ਬੋਲੋਨੀਆਂ, ਕੋਰੇਜੋ, ਅਨਕੋਨਾ,ਸੁਜਾਰਾ, ਪਾਰਮਾ ਅਤੇ ਨੋਵੋਲਾਰਾ ਦੇ ਗੁਰਦੁਆਰਾ ਸਾਹਿਬ ਦੀ ਸੰਗਤ ਨੇ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।