ਭਾਰਤੀ ਖੇਤੀ ਕਾਮਿਆਂ ਨੇ ਕੀਤਾ ਅਜਿਹਾ ਕੰਮ ਕਿ ਗੋਰੇ ਵੀ ਵੇਖਦੇ ਰਹਿ ਗਏ

Friday, Apr 17, 2020 - 08:56 AM (IST)

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਖੇਤੀ ਫਾਰਮ ਤੇ ਕੰਮ ਕਰਨ ਵਾਲੇ ਕਾਮਿਆਂ ਨੇ ਆਪਣੀ ਮਿਹਨਤ ਦੀ ਹੱਡਭੰਨਵੀ ਕਮਾਈ ਵਿਚੋਂ 10 ਹਜਾਰ ਯੂਰੋ ਰੈੱਡ ਕਰੋਸ (ਸਿਹਤ ਵਿਭਾਗ) ਨੂੰ ਦਾਨ ਵਜੋਂ ਦੇਕੇ ਇਟਲੀ ਚੋ ਰਹਿੰਦੇ ਭਾਰਤੀ ਭਾਈਚਾਰੇ ਦਾ ਅਜਿਹਾ ਮਾਣ ਵਧਾਇਆ ਕਿ ਗੋਰੇ ਵੀ ਵੇਖਦੇ ਰਹਿ ਗਏ। ਲਾਤੀਨਾ ਜਿਲ੍ਹੇ ਦੇ ਓਰਤੋਲਾਡਾਂ ਫੁੱਲਾਂ ਦੇ ਫਾਰਮ ਹਾਊਸ 'ਤੇ ਕੰਮ ਕਰਨ ਵਾਲੇ ਕਾਮਿਆਂ ਨੇ ਆਪਣੀ ਮਿਹਨਤ ਦੀ ਕਮਾਈ ਨੂੰ ਸਫਲਾ ਕਰਦਿਆਂ ਕੋਰੋਨਾਵਾਇਰਸ ਦੇ ਪੀੜਤ ਮਰੀਜਾਂ ਦੇ ਇਲਾਜ ਲਈ ਇਹ ਮਾਇਆ ਦਾਨ ਵਜੋਂ ਦੇਕੇ ਨਵੀਂ ਮਿਸਾਲ ਪੈਦੀ ਕੀਤੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਟਲੀ ਵਿਚ ਕੋਈ 40 ਤੋਂ 50 ਦੇਸ਼ਾਂ ਦੇ ਵਿਦੇਸ਼ੀ ਨਾਗਰਿਕ ਰੋਜੀ ਰੋਟੀ ਕਮਾ ਕਿ ਆਪਣੇ ਘਰਾਂ ਨੂੰ ਪੈਸੇ ਭੇਜ ਰਹੇ ਹਨ ਪਰ ਇਸ ਔਖੀ ਘੜੀ ਵਿਚ ਭਾਰਤੀ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਲੋਕ ਇਕ ਮਿਸਾਲ ਬਣਕੇ ਸਾਹਮਣੇ ਆਏ ਹਨ. ਜਿੰਨਾਂ ਵੱਲੋ ਆਪਣੀਆਂ ਜੇਬਾਂ ਵਿਚੋਂ ਯੂਰੋ ਇਕੱਠੇ ਕਰਕੇ ਇਟਲੀ ਨੂੰ ਇਸ ਭਿਆਨਕ ਮਹੀਮਾਰੀ ਨਾਲ ਲੜਨ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ।

PunjabKesari

ਦੱਸਣਯੋਗ ਹੈ ਕਿ ਇਟਾਲੀਅਨ ਸਰਕਾਰ ਵੱਲੋਂ ਇੱਥੇ ਰਹਿਣ ਵਾਲਿਆਂ ਲਈ ਮੈਡੀਕਲ ਸਹੂਲਤਾਂ ਬਿਲਕੁਲ ਮੁਫਤ ਹਨ। ਬਿਨਾਂ ਕਿਸੇ ਭੇਦਭਾਵ ਦੇ ਸਭ ਦਾ ਇਲਾਜ ਬਿਲਕੁਲ ਫਰੀ ਕੀਤਾ ਜਾਂਦਾ ਹੈ। ਕਈ ਵੱਡੀਆਂ-ਵੱਡੀਆਂ ਫਰਮਾਂ ਵਲੋ ਲੱਖਾਂ ਯੂਰੋ ਦਾਨ ਵਜੋਂ ਦੇਕੇ ਦੇਸ਼ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਉੱਥੇ ਇਟਲੀ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿੰਦੇ ਪੰਜਾਬੀਆਂ ਵੱਲੋ ਵੀ ਹਜਾਰਾਂ ਯੂਰੋ ਸਿਹਤ ਸਹੂਲਤਾਂ ਲਈ ਦਾਨ ਵਜੋਂ ਦੇਕੇ ਗੁਰੂਆਂ ਦੇ ਫੁਰਮਾਨ ਨੂੰ ਗੋਰੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।


Vandana

Content Editor

Related News