ਇਟਲੀ ''ਚ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਮਾਗਮ ਸਫਲਤਾ ਨਾਲ ਸੰਪੰਨ

10/21/2019 11:32:02 AM

ਰੋਮ/ਇਟਲੀ (ਕੈਂਥ)— ਸਾਹਿਤ ਸੁਰ ਸੰਗਮ ਸਭਾ ਵੱਲੋਂ ਇਟਲੀ ਦੇ ਸ਼ਹਿਰ ਨੋਵੇਲਾਰਾ ਵਿਖੇ ਸ੍ਰੀ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਸਾਹਿਤਕ ਸਮਾਗਮ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਸਮਾਗਮ ਵਿੱਚ ਵੱਖ ਲਹਿੰਦੇ ਪੰਜਾਬ ਵੱਲੋਂ ਖਾਸ ਮਹਿਮਾਨ ਵਜੋਂ ਸ਼ਾਕਿਰ ਅਲੀ ਅਮਜਦ ਪ੍ਰਧਾਨ ਪੰਚਨਾਦ ਅਦਬੀ ਤਨਜ਼ੀਮ ਜਰਮਨੀ, ਗਜੰਫਰ ਅਲੀ, ਲਾਲਾ ਜ਼ੇਬ ਨੇ ਖਾਸ ਤੌਰ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸ਼ਿਵਨੀਤ ਕੌਰ, ਸਤਵੀਰ ਸਾਂਝ, ਸਰਬਜੀਤ ਕੌਰ ਤਰਵੀਜ਼ੋ ਵੱਲੋਂ ਸਾਂਝੇ ਤੌਰ ਤੇ ਸ਼ਮਾ ਰੌਸ਼ਨ ਕੀਤੀ ਗਈ, ਜਿਸ ਤੋਂ ਬਾਅਦ ਪ੍ਰਧਾਨਗੀ ਮੰਡਲ ਵੱਲੋਂ ਉਦਘਾਟਨ ਕਰ ਕੇ ਸਮਾਗਮ ਦੀ ਅਗਲੀ ਕਾਰਵਾਈ ਆਰੰਭ ਕੀਤੀ ਗਈ। 

ਪ੍ਰਧਾਨਗੀ ਮੰਡਲ ਵਿੱਚ ਅਤੇ ਚੜ੍ਹਦੇ ਪੰਜਾਬ ਵੱਲੋਂ ਪ੍ਰੋ ਜਸਪਾਲ ਸਿੰਘ ਇਟਲੀ, ਸਰਬਜੀਤ ਕੌਰ, ਸ਼ਿਵਨੀਤ ਕੌਰ, ਸਤਵੀਰ ਸਾਂਝ ਵਿਸ਼ੇਸ਼ ਮਹਿਮਾਨ ਸ਼ਾਕਿਰ ਅਲੀ ਅਮਜਦ, ਹਰਬਿੰਦਰ ਸਿੰਘ ਧਾਲੀਵਾਲ, ਬਿੰਦਰ ਕੋਲੀਆਂਵਾਲ, ਮੋਹਨ ਸਿੰਘ ਹੇਲਰਾਂ ਅਤੇ ਬਲਵਿੰਦਰ ਸਿੰਘ ਚਾਹਲ ਹਾਜ਼ਰ ਸਨ। ਗੁਰੂ ਨਾਨਕ ਜੀ ਦੇ ਜੀਵਨ ਅਤੇ ਉਹਨਾਂ ਫਲਸਫ਼ੇ ਉੱਪਰ ਬਹੁਤ ਵਧੀਆ ਵਿਚਾਰਾਂ ਹੋਈਆਂ ਜਿਹਨਾਂ ਵਿੱਚ ਪ੍ਰੋ. ਜਸਪਾਲ ਸਿੰਘ ਇਟਲੀ, ਸ਼ਾਕਿਰ ਅਲੀ ਅਮਜਦ, ਲਾਲਾ ਜ਼ੇਬ, ਬਲਵਿੰਦਰ ਸਿੰਘ ਚਾਹਲ, ਸਰਬਜੀਤ ਕੌਰ, ਸਤਵੀਰ ਸਾਂਝ, ਚਤਿੰਦਰਾਲ ਸਿੰਘ ਬਿਲਗਾ ਅਤੇ ਬਿੰਦਰ ਕੋਲੀਆਂਵਾਲ ਨੇ ਪਰਚੇ ਪੜ੍ਹੇ। ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। 

ਜਿਸ ਵਿੱਚ ਰਾਣਾ ਅਠੌਲਾ, ਸ਼ਾਕਿਰ ਅਲੀ ਅਮਜਦ, ਲਾਲਾ ਜ਼ੇਬ, ਅਲੀ ਗਜੰਫਰ, ਨਿਰਵੈਲ ਸਿੰਘ, ਮੇਜਰ ਸਿੰਘ ਖੱਖ, ਦਲਜਿੰਦਰ ਰਹਿਲ, ਦਿਲਬਾਗ ਖਹਿਰਾ, ਸਤਵੀਰ ਸਾਂਝ, ਸ਼ਿਵਨੀਤ ਕੌਰ ਬਰਾੜ, ਸਰਬਜੀਤ ਕੌਰ, ਸਿੱਕੀ ਝੱਜੀ ਪਿੰਡ ਵਾਲਾ, ਸੁਖਰਾਜ ਬਰਾੜ, ਬਿੰਦਰ ਕੋਲੀਆਂਵਾਲ, ਸੇਮਾ ਜਲਾਲਪੁਰ, ਅਮਰਵੀਰ ਸਿੰਘ ਹੋਠੀ, ਪੰਕਜ ਕੁਮਾਰ, ਬੌਬੀ ਜਾਜੇਵਾਲ ਆਦਿ ਨੇ ਭਰਵੀਂ ਹਾਜ਼ਰੀ ਲਗਾਈ। ਇਸ ਤੋਂ ਬਾਅਦ ਸਨਮਾਨ ਸਮਾਰੋਹ ਦੌਰਾਨ ਬਿੰਦਰ ਕੋਲੀਆਂਵਾਲ ਦਾ ਸਭਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਦਲਜਿੰਦਰ ਰਹਿਲ ਅਤੇ ਦਿਲਬਾਗ ਖਹਿਰਾ ਨੇ ਮੰਚ ਸੰਚਾਲਕ ਦੀ ਭੂਮਿਕਾ ਸਾਂਝੇ ਤੌਰ ਤੇ ਬਾਖੂਬੀ ਨਿਭਾਈ। 

ਹੋਰ ਆਈਆਂ ਸ਼ਖਸ਼ੀਅਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਇਟਲੀ ਵੱਲੋਂ ਜਗਦੇਵ ਸਿੰਘ ਲਹਿਰਾ, ਗੁਰਚਰਨ ਸਿੰਘ ਭੁੰਗਰਨੀ, ਹਰਦੀਪ ਸਿੰਘ ਬੋਦਲ, ਗੁਰਸ਼ਰਨ ਸਿੰਘ, ਜਸਬੀਰ ਖਾਨ ਚੈੜੀਆਂ, ਬਲਦੇਵ ਸਿੰਘ ਬੂਰੇਜੱਟਾਂ, ਨਿੰਦਰਜੀਤ ਸਿੰਘ, ਤਰਵੀਜ਼ੋ, ਭੁਪਿੰਦਰ ਸਿੰਘ ਸੋਨੀ, ਹਾਜ਼ਰ ਸਨ। ਸਮਾਗਮ ਦੀ ਸਫ਼ਲਤਾ ਵਿੱਚ ਰੀਆ ਮਨੀ ਟਰਾਂਸਫਰ, ਗੁਰਦਵਾਰਾ ਸਿੰਘ ਸਭਾ ਨੋਵੇਲਾਰਾ, ਭੁਪਿੰਦਰ ਸਿੰਘ ਸੋਨੀ ਨੋਵੇਲਾਰਾ ਅਤੇ ਕੌਂਸਲ ਨੋਵੇਲਾਰਾ ਵੱਲੋਂ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ ਗਿਆ।  


Vandana

Content Editor

Related News