ਇਟਲੀ ਦੀ ਰੁਜ਼ਗਾਰ ਦਰ ਯੂਰਪ ’ਚ ਗਰੀਸ ਤੋਂ ਬਾਅਦ ਦੂਜੇ ਨੰਬਰ ‘ਤੇ

Monday, Apr 19, 2021 - 03:56 PM (IST)

ਇਟਲੀ ਦੀ ਰੁਜ਼ਗਾਰ ਦਰ ਯੂਰਪ ’ਚ ਗਰੀਸ ਤੋਂ ਬਾਅਦ ਦੂਜੇ ਨੰਬਰ ‘ਤੇ

ਰੋਮ (ਕੈਂਥ): ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਕਾਮਿਆਂ ਨੂੰ ਆਪਣੇ ਦੇਸ਼ ਵਿੱਚ ਰੁਜ਼ਗਾਰ ਦੇਣ ਵਾਲੇ ਦੇਸ਼ ਇਟਲੀ ਦੀ ਆਪਣੀ ਰੁਜ਼ਗਾਰ ਦਰ ਯੂਰਪੀਅਨ ਯੂਨੀਅਨ ਵਿੱਚ ਹੇਠੋਂ ਦੂਸਰੇ ਨੰਬਰ 'ਤੇ ਹੋਣ ਦਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ।ਇਹ ਅੰਕੜਾ ਯੂਰਪੀਅਨ ਯੂਨੀਅਨ ਦੀਆਂ ਸੰਸਥਾਵਾਂ ਨੂੰ ਅੰਕੜੇ ਪ੍ਰਦਾਨ ਕਰਨ ਵਾਲੀ ਸੰਸਥਾ ਯੂਰੋਸਤੱਤ ਨੇ ਪਿਛਲੇ ਦਿਨ ਜਾਰੀ ਕੀਤੀ ਰਿਪੋਰਟ ਵਿਚ ਕਿਹਾ ਹੈ। ਯੂਰੋਸਤਾਤ ਨੇ ਦੱਸਿਆ ਹੈ ਕਿ ਇਟਲੀ ਦੀ ਰੁਜ਼ਗਾਰ ਦਰ 2020 ਵਿੱਚ ਗਰੀਸ ਤੋਂ ਬਾਅਦ ਯੂਰਪੀਅਨ ਯੂਨੀਅਨ ਵਿੱਚ ਦੂਜੀ ਸਭ ਤੋਂ ਥੱਲੇ ਸੀ।

ਯੂਰਪੀਅਨ ਯੂਨੀਅਨ ਦੇ ਅੰਕੜੇ ਦਫਤਰ ਨੇ ਕਿਹਾ ਕਿ ਪਿਛਲੇ ਸਾਲ ਇਟਲੀ ਵਿਚ 20-64 ਸਾਲ ਦੇ ਲੋਕਾਂ ਦੀ ਰੁਜ਼ਗਾਰ ਦਰ ਘਟ ਕੇ 58,1% ਰਹਿ ਗਈ, ਜੋ ਸਾਲ 2019 ਵਿਚ 59% ਸੀ।ਯੂਰੋਸਤਾਤ ਨੇ ਇਹ ਵੀ ਦੱਸਿਆ ਕਿ ਰੁਜ਼ਗਾਰ ਦੀ ਦਰ ਪੂਰੇ ਯੂਰਪ ਵਿਚ ਔਸਤਨ 68.5% ਤੋਂ ਘਟ ਕੇ 67.7% ਹੋ ਗਈ ਪਰ ਇਟਲੀ ਵਿਚ ਗਿਰਾਵਟ ਵਧੇਰੇ ਸੀ।

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ-ਨਿਊਜ਼ੀਲੈਂਡ ਵਿਚਾਲੇ ਹਵਾਈ ਸੇਵਾ ਸ਼ੁਰੂ, ਲੋਕਾਂ ਨੇ ਹੰਝੂਆਂ ਨਾਲ ਕੀਤਾ ਸਵਾਗਤ (ਤਸਵੀਰਾਂ)

ਯੂਰੋਸਤਾਤ ਨੇ ਕਿਹਾ ਕਿ ਔਰਤਾਂ ਲਈ ਰੁਜ਼ਗਾਰ ਦਰ ਵਿਚ ਗਿਰਾਵਟ ਅਜੇ ਵੀ ਜਿਆਦਾ ਹੈ, ਜੋ ਕਿ 50.1% ਤੋਂ 49% ਹੋ ਗਈ ਹੈ, ਜੋ ਕਿ ਯੂਰਪ ਵਿੱਚਲੀ ਔਸਤ ਦੇ 13.5 ਅੰਕ ਘੱਟ ਹੈ।ਇਹਨਾਂ ਹਲਾਤਾਂ ਨੂੰ ਵਧੇਰੇ ਪੇਚੀਦਾ ਬਣਾਉਣ ਲਈ ਕੋਰੋਨਾ ਦਾ ਵੀ ਅਹਿਮ ਰੋਲ ਮੰਨਿਆ ਜਾ ਰਿਹਾ ਹੈ ਤੇ ਜਲਦ ਹਾਲਾਤ ਕਾਬੂ ਨਾ ਹੋਏ ਤਾਂ ਕੰਮਾਂ-ਕਾਰਾਂ ਨੂੰ ਲੈਕੇ ਮੁਸੀਬਤਾਂ ਹੋਰ ਵੱਧ ਸਕਦੀਆਂ ਹਨ।

ਨੋਟ- ਇਟਲੀ ਦੀ ਰੁਜ਼ਗਾਰ ਦਰ ਯੂਰਪੀਅਨ ਯੂਨੀਅਨ 'ਚ ਹੇਠੋਂ ਦੂਸਰੇ ਨੰਬਰ 'ਤੇ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News