ਇਟਲੀ : ਕਿੰਗ ਪੈਲੇਸ ਕਸਤੇਲਨੇਦਲੋ ਵਿਖੇ ਦੀਵਾਲੀ ਮੇਲੇ ਮੌਕੇ ਲੱਗੀਆਂ ਰੌਣਕਾਂ

11/13/2021 6:13:08 PM

ਰੋਮ (ਕੈਂਥ)-ਇਟਲੀ ਦੇ ਸ਼ਹਿਰ ਬ੍ਰੇਸ਼ੀਆ ਦੇ ਨਜ਼ਦੀਕ ਕਸਤੇਲਨੇਦਲੋ ਦੇ ਕਿੰਗ ਪੈਲੇਸ ਵਿਖੇ ਐਤਵਾਰ ਨੂੰ ਦੀਵਾਲੀ ਮੇਲਾ ਕਰਵਾਇਆ ਗਿਆ। ਇਸ ਪ੍ਰੋਗਰਾਮ ’ਚ ਇਟਲੀ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਨੌਜਵਾਨਾਂ ਅਤੇ ਮੁਟਿਆਰਾਂ ਵੱਲੋਂ ਇਸ ਮੇਲੇ ਦੌਰਾਨ ਪੰਜਾਬੀ ਗੀਤਾਂ ’ਤੇ ਭੰਗੜਾ ਤੇ ਗਿੱਧਾ ਪਾਇਆ ਗਿਆ। ਇਸ ਦੀਵਾਲੀ ਮੇਲੇ ’ਤੇ ਪ੍ਰਸਿੱਧ ਪੰਜਾਬੀ ਕਲਾਕਾਰ ਹਰਫ਼ ਚੀਮਾ, ਰਾਵੀ ਚੀਮਾ, ਸ਼ਹਿਬਾਜ਼, ਕੁਲਵਿੰਦਰ ਸੁੰਨੜ, ਜਗਦੀਸ਼ ਧਾਲੀਵਾਲ, ਕਿੱਟੂ, ਸੋਂਧੀ ਸਾਬ ਅਤੇ ਵਿਸ਼ਾਲ ਤੋਂ ਇਲਾਵਾ ਹੋਰ ਕਈ ਕਲਾਕਾਰਾਂ ਨੇ ਹਿੱਸਾ ਲਿਆ । ਇਸ ਪ੍ਰੋਗਰਾਮ ’ਚ ਕਿਸਾਨੀ ਸੰਘਰਸ਼ ਨਾਲ ਸਬੰਧਤ ਗੀਤ ਵੀ ਗਾਏ ਗਏ, ਜਿਸ ਦੌਰਾਨ   ਲੋਕਾਂ ਵੱਲੋਂ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਪ੍ਰੋਗਰਾਮ ਦੌਰਾਨ ਸਮਾਜ ਸੇਵੀ ਕੰਮਾਂ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਅਤੇ ਗੀਤਕਾਰ ਸਿੱਕੀ ਪਿੰਡ ਝੱਜੀ ਵਾਲੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਦੀਵਾਲੀ ਮੇਲੇ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ  ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਅਤੇ ਕਿੰਗ ਪੈਲੇਸ ਦੇ ਰਿੰਕੂ ਸੈਣੀ ਵੱਲੋਂ ਮੇਲਾ ਦੇਖਣ ਆਏ ਹੋਏ ਸਾਰੇ ਹੀ ਲੋਕਾਂ ਨੂੰ ਟਰੱਸਟ ਨਾਲ ਜੁੜ ਕੇ ਸੇਵਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੱਤੀ ਕੰਵਰ, ਮੇਜਰ ਸਿੰਘ  ਖੱਖ, ਲੱਕੀ ਕਸਤੇਲਨੇਦਲੋ, ਜੇ. ਐੱਸ. ਤੂਰ, ਪਰਮਿੰਦਰ ਉਫਾਨੈਂਗੋ, ਗਾਇਕ ਸੋਂਧੀ, ਵਿੱਕੀ ਬਾਬਾ,  ਜੀਤਾ ਰੋਵੇਕੋ, ਪਿੰਦੀ ਮਾਨਤੋਵਾ, ਜੀਆ ਕਾਰਜਿਓ, ਜਾਪੀ ਬੂਰੇ ਜੱਟਾਂ, ਸ਼ਿੰਦਾ, ਜੀਤਾ ਨਰੂਰ, ਬੱਬੂ ਕੋਰੇਜੀਓ, ਐੱਮ.ਪੀ. ਡੇਲੋ ਅਤੇ ਮੱਲ ਆਦਿ ਮੌਜੂਦ ਸਨ। ਇਸ ਮੇਲੇ ’ਚ ਸਟੇਜ ਦੀ ਮੇਜ਼ਬਾਨੀ ਮਨਦੀਪ ਸੈਣੀ ਵੱਲੋਂ ਕੀਤੀ ਗਈ।


Manoj

Content Editor

Related News