ਇਟਲੀ ''ਚ ਮ੍ਰਿਤਕਾਂ ਦੀ ਗਿਣਤੀ 29 ਹਜ਼ਾਰ ਦੇ ਪਾਰ, 44 ਲੱਖ ਲੋਕ ਕੰਮ ''ਤੇ ਪਰਤੇ

Tuesday, May 05, 2020 - 06:22 PM (IST)

ਇਟਲੀ ''ਚ ਮ੍ਰਿਤਕਾਂ ਦੀ ਗਿਣਤੀ 29 ਹਜ਼ਾਰ ਦੇ ਪਾਰ, 44 ਲੱਖ ਲੋਕ ਕੰਮ ''ਤੇ ਪਰਤੇ

ਰੋਮ (ਵਾਰਤਾ): ਗਲੋਬਲ ਮਹਾਮਾਰੀ ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਇਟਲੀ ਵਿਚ ਇਸ ਦੇ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 29 ਹਜ਼ਾਰ ਦਾ ਅੰਕੜਾ ਪਾਰ ਕਰਕੇ 29079 ਹੋ ਗਈ ਹੈ। ਇਟਲੀ ਵਿਚ ਹੁਣ ਤੱਖ 211938 ਲੋਕ ਕੋਰੋਨਾ ਇਨਫੈਕਟਿਡ ਹਨ। ਪੂਰੇ ਵਿਸ਼ਵ ਵਿਚ ਕੋਰੋਨਾ ਨਾਲ ਅਮਰੀਕਾ ਦੇ ਬਾਅਦ ਸਭ ਤੋਂ ਵੱਧ ਮੌਤਾਂ ਇਟਲੀ ਵਿਚ ਹੋਈਆਂ ਹਨ। ਇਟਲੀ ਦੇ ਸ਼ਹਿਰੀ ਸੁਰੱਖਿਆ ਵਿਭਾਗ ਦੇ ਪ੍ਰਮੁੱਖ ਏਂਜੇਲੋ ਬੋਰੇਲੀ ਨੇ ਸੋਮਵਾਰ ਨੂੰ ਟੀਵੀ 'ਤੇ ਇਕ ਪੱਤਰਕਾਰ ਸੰਮੇਲਨ ਵਿਚ ਦੱਸਿਆ,''ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੋਰੋਨਾਵਾਇਰਸ ਨਾਲ 195 ਲੋਕਾਂ ਦੀ ਮੌਤ ਹੋਈ ਹੈ। ਐਤਵਾਰ ਦੀ ਤੁਲਨਾ ਵਿਚ ਸੋਮਵਾਰ ਨੂੰ ਮ੍ਰਿਤਕਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਐਤਵਾਰ ਨੂੰ ਕੋਰੋਨਾ ਦੇ 174 ਮਰੀਜ਼ਾਂ ਦੀ ਮੌਤ ਹੋਈ ਸੀ। 

ਬੋਰੇਲੀ ਦੇ ਮੁਤਾਬਕ ਸੋਮਵਾਰ ਨੂੰ ਇਟਲੀ ਵਿਚ ਕੋਰੋਨਾ ਇਨਫੈਕਸ਼ਨ ਦੇ ਕਰੀਬ 1000 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਹੁਣ ਤੱਕ ਕੁੱਲ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ 211938 ਹੋ ਗਈ ਹੈ। ਇਹਨਾਂ ਇਨਫੈਕਟਿਡਾਂ ਵਿਚ ਉਹ ਲੋਕ ਵੀ ਸ਼ਾਮਲ ਹਨ ਜਿਹਨਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਚੁੱਕੀ ਹੈ ਜਾਂ ਜੋ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਇਟਲੀ ਵਿਚ ਹੁਣ ਤੱਕ ਕੋਰੋਨਾ ਦੇ 81654 ਮਰੀਜ਼ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਹਨ ਅਤੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। 

ਇਸ ਦੇ ਇਨਫੈਕਸ਼ਨ ਨੂੰ ਰੋਕਣ ਲਈ ਦੇਸ਼ ਵਿਚ 10 ਮਾਰਚ ਤੋਂ ਲਾਗੂ ਰਾਸ਼ਟਰ ਪੱਧਰੀ ਲਾਕਡਾਊਨ ਨੂੰ 3 ਮਈ ਤੱਕ ਵਧਾਇਆ ਗਿਆ ਸੀ ਜਿਸ ਦੇ ਬਾਅਦ ਕਈ ਤਰ੍ਹਾਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਛੋਟ ਦੇ ਦਿੱਤੀ ਗਈ ਹੈ। ਛੋਟ ਦੇਣ ਮਗਰੋਂ ਹੁਣ 44 ਲੱਖ ਲੋਕ ਕੰਮ 'ਤੇ ਪਰਤ ਆਏ ਹਨ। ਇਟਲੀ ਦੀ ਯੋਜਨਾ ਹੁਣ ਯਾਤਰੀਆਂ ਦੇ ਲਈ ਕੁਝ ਹਵਾਈ ਅੱਡਿਆਂ ਨੂੰ ਖੋਲ੍ਹਣ ਦੀ ਹੈ।ਗੌਰਤਲਬ ਹੈ ਕਿ ਇਟਲੀ ਵਿਚ 21 ਫਰਵਰੀ ਨੂੰ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਟਲੀ ਦਾ ਲੋਮਬਾਰਡੀ ਸੂਬਾ ਇਸ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ।


author

Vandana

Content Editor

Related News