ਇਟਲੀ ''ਚ ਕੋਵਿਡ-19 ਟੀਕਾਕਰਨ 27 ਦਸੰਬਰ ਤੋਂ ਸ਼ੁਰੂ

12/18/2020 1:03:21 PM

ਰੋਮ (ਕੈਂਥ): ਇਟਲੀ ਦੇ ਸਿਹਤ ਮੰਤਰੀ ਰੋਬੈਰਤੋ ਸੰਪਰੈਂਜ਼ਾ ਨੇ ਕਿਹਾ ਕਿ ਇਟਲੀ ਆਪਣੇ ਯੂਰਪੀਅਨ ਯੂਨੀਅਨ ਦੇ ਭਾਈਵਾਲਾਂ ਨਾਲ ਮਿਲ ਕੇ 27 ਦਸੰਬਰ ਨੂੰ ਆਪਣੀ ਕੋਵਿਡ-19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕਰੇਗਾ, ਜੇਕਰ ਯੂਰਪੀਅਨ ਮੈਡੀਸਨਜ਼ ਏਜੰਸੀ (ਈਐਮਏ) ਅਗਲੇ ਹਫ਼ਤੇ ਫਾਈਜ਼ਰ ਦੀ ਟੀਕੇ ਨੂੰ ਹਰੀ ਝੰਡੀ ਦੇਵੇਗੀ।

ਪੜ੍ਹੋ ਇਹ ਅਹਿਮ ਖਬਰ-  ਸਕੌਟ ਮੌਰੀਸਨ ਨੇ ਕੈਬਨਿਟ 'ਚ ਕੀਤਾ ਫੇਰਬਦਲ, ਡਾਨ ਤੇਹਾਨ ਹੋਣਗੇ ਨਵੇਂ ਵਪਾਰ ਮੰਤਰੀ

ਉਹਨਾਂ ਨੇ ਕਿਹਾ ਕਿ ਇਟਲੀ ਦੀਆਂ ਦਵਾਈਆਂ ਏਜੰਸੀਆਂ ਅਤੇ ਈ.ਐਮ.ਏ. ਦੁਆਰਾ ਫਾਈਜ਼ਰ ਬਾਇੳਨਟੈਕ ਟੀਕੇ 'ਤੇ ਤਸਦੀਕ ਕਰਨ ਦੀਆਂ ਸਾਰੀਆਂ ਪ੍ਰਕਿਰਿਆਵਾਂ ਜੇਕਰ ਨਿਰਧਾਰਤ ਤਰੀਕਾਂ 'ਤੇ ਅਨੁਕੂਲ ਹੋ ਜਾਂਦੀਆਂ ਹਨ ਤਾਂ ਇਟਲੀ 27 ਦਸੰਬਰ ਨੂੰ ਸਿਹਤ ਕਰਮਚਾਰੀਆਂ ਦੇ ਪਹਿਲੇ ਟੀਕੇ ਲਗਾਉਣ ਨਾਲ ਸ਼ੁਰੂ ਹੋ ਜਾਵੇਗੀ। ਇਟਲੀ ਦੀ ਸਰਕਾਰ ਪਿਛਲੇ ਕੁਝ ਦਿਨਾਂ ਤੋਂ ਯੂਰਪੀਅਨ ਯੂਨੀਅਨ ਵਿੱਚ ਟੀਕਾਕਰਨ ਸ਼ੁਰੂ ਕਰਨ ਲਈ ਸਾਂਝੀ ਤਾਰੀਖ ਲਈ ਕੰਮ ਕਰ ਰਹੀ ਹੈ।ਇਟਲੀ ਦੇ ਸਿਹਤ ਮੰਤਰੀ ਰੋਬੈਰਤੋ ਸੰਪਰੈਂਜ਼ਾ ਨੇ ਕਿਹਾ ਕਿ ਅਜੇ ਵੀ ਬਹੁਤ ਸਮਝਦਾਰੀ ਦੀ ਲੋੜ ਹੈ ਅਤੇ ਰਸਤਾ ਛੋਟਾ ਨਹੀਂ ਹੋਵੇਗਾ ਪਰ ਇਹ ਸਹੀ ਰਸਤਾ ਹੈ।


Vandana

Content Editor

Related News