ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਵੱਲੋਂ ਆਨਲਾਈਨ ਪ੍ਰੋਗਰਾਮ 15 ਨਵੰਬਰ ਨੂੰ

Thursday, Nov 12, 2020 - 03:19 PM (IST)

ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਵੱਲੋਂ ਆਨਲਾਈਨ ਪ੍ਰੋਗਰਾਮ 15 ਨਵੰਬਰ ਨੂੰ

ਰੋਮ (ਕੈਂਥ): ਇਟਲੀ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਕਾਫ਼ੀ ਲੰਬੇ ਸਮੇਂ ਤੋਂ ਬਹੁਜਨ ਸਮਾਜ ਪਾਰਟੀ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਮਿਸ਼ਨ ਨੂੰ ਘਰ -ਘਰ ਪਹੁੰਚਾਉਣ ਵਿੱਚ ਲੱਗੀ ਹੋਈ ਹੈ। ਅੱਜ ਬਹੁਜਨ ਸਮਾਜ ਪਾਰਟੀ ਪੰਜਾਬ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਦੀ ਅਗਵਾਈ ਵਿਚ ਦਿਨੋ-ਦਿਨ ਬੁਲੰਦੀਆਂ ਨੂੰ ਛੂਹ ਰਹੀ ਹੈ। ਅੱਜ ਸਾਡਾ ਵੀ ਫਰਜ਼ ਬਣਦਾ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਸਮਾਜਿਕ ਪਰਿਵਰਤਨ ਦੀ ਲਹਿਰ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਤੇ ਗੜ੍ਹੀ ਸਾਹਿਬ ਜੀ ਦੇ ਹੱਥ ਮਜ਼ਬੂਤ ਕਰੀਏ। 

PunjabKesari

ਪੜ੍ਹੋ ਇਹ ਅਹਿਮ ਖਬਰ- ਕਮਲਾ ਹੈਰਿਸ ਨੇ ਦਿੱਤੀ ਰਾਹਤ, ਕਿਹਾ-ਘੱਟ ਆਮਦਨ ਵਾਲਿਆਂ ਲਈ ਟੈਕਸ 'ਚ ਵਾਧਾ ਨਹੀਂ

ਇਸ ਗੱਲ ਦਾ ਪ੍ਰਗਟਾਵਾ ਸੰਸਥਾ ਦੇ ਪ੍ਰਧਾਨ ਕੈਲਾਸ਼ ਬੰਗੜ ਨੇ ਪ੍ਰੈੱਸ ਨਾਲ ਕਰਦਿਆਂ ਕਿਹਾ ਕਿ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਵੱਲੋਂ 15 ਨਵੰਬਰ, 2020 ਨੂੰ ਸਰਦਾਰ ਜਸਵੀਰ ਸਿੰਘ ਗੜ੍ਹੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਜੀ ਦਾ ਇੱਕ ਵਿਸ਼ੇਸ਼ ਪ੍ਰੋਗਰਾਮ "ਸਤਾ ਪ੍ਰਾਪਤੀ ਵੱਲ ਵਧਦਾ ਬਹੁਜਨ ਸਮਾਜ" zoom app ਉਪਰ ਕਰਵਾਇਆ ਜਾ ਰਿਹਾ ਹੈ ਤਾਂ ਜੋ ਵਿਦੇਸ਼ਾਂ ਵਿਚ ਬੈਠੇ ਬਹੁਜਨ ਮਿਸ਼ਨ ਨੂੰ ਪਿਆਰ ਕਰਨ ਵਾਲੇ ਲੋਕਾ ਤੱਕ ਸਾਹਿਬ ਸ੍ਰੀ ਕਾਂਸ਼ੀਰਾਮ ਜੀ ਦਾ ਆਖਰੀ ਸੁਨੇਹਾ .....ਕਿ ਪੰਜਾਬ ਨੂੰ ਵੀ ਨੀਲਾ ਹੀ ਨੀਲਾ ਕਰਨਾ ਹੈਂ ਪਹੁੰਚਾਇਆ ਜਾ ਸਕੇ। ਮਿਸ਼ਨ 2022 ਨੂੰ ਕਾਮਯਾਬ ਕਰਨ ਲਈ ਆਓ ਇਸ ਵਿਸ਼ੇਸ ਪ੍ਰੋਗਰਾਮ ਦਾ ਹਿੱਸਾ ਬਣੀਏ। ਵਿਦੇਸ਼ਾਂ ਦੀ ਧਰਤੀ 'ਤੇ ਬੈਠੇ ਮਿਸ਼ਨ ਨੂੰ ਪਿਆਰ ਕਰਨ ਵਾਲੇ ਜੋਧਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ।


author

Vandana

Content Editor

Related News