ਇਟਲੀ ਦੇ ਜ਼ਿਲ੍ਹਾ ਬੈਰਗਾਮੋ ਵਿਖੇ ਕਰਵਾਇਆ ਗਿਆ 14ਵਾਂ ਵਿਸ਼ਾਲ ਜਾਗਰਣ ਅਤੇ ਭੰਡਾਰਾ

Monday, Aug 15, 2022 - 06:27 PM (IST)

ਇਟਲੀ ਦੇ ਜ਼ਿਲ੍ਹਾ ਬੈਰਗਾਮੋ ਵਿਖੇ ਕਰਵਾਇਆ ਗਿਆ 14ਵਾਂ ਵਿਸ਼ਾਲ ਜਾਗਰਣ ਅਤੇ ਭੰਡਾਰਾ

ਰੋਮ (ਕੈਂਥ)- ਇਟਲੀ ਦੇ ਜ਼ਿਲ੍ਹਾ ਬੈਰਗਾਮੋ ਅਧੀਨ ਆਉਂਦੇ ਪਿੰਡ ਕੋਸਤਾ ਦੀ ਮਾਜਾਤੇ ਵਿਖੇ ਜੈ ਮਾਤਾ ਸਰਸਵਤੀ ਜਾਗਰਣ ਕਮੇਟੀ ਅਤੇ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਾਂਪੋ ਸਪੋਰਤੀਵੋ ਦੇ ਹਾਲ ਵਿਚ 14ਵੇਂ ਵਿਸ਼ਾਲ ਜਾਗਰਣ ਅਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਨਾਮੀ ਗਾਇਕ ਜੋੜੀ ਲਖਵੀਰ ਲੱਖਾ ਅਤੇ ਬੀਬਾ ਗੁਰਿੰਦਰ ਨਾਜ ਨੇ ਮਾਤਾ ਦੇ ਭਜਨ ਸੁਣਾ ਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਇਥੇ ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਕਾਰਨ ਤਿੰਨਾਂ ਸਾਲਾਂ ਬਾਅਦ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਇਲਾਕੇ ਭਰ ਦੀਆਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ। ਵੱਖ-ਵੱਖ ਖਾਣ ਪੀਣ ਦੇ ਸਟਾਲ ਵੀ ਲਗਾਏ ਗਏ। ਉਪਰੋਕਤ ਜਾਣਕਾਰੀ ਸ਼ਿਵ ਸ਼ੰਕਰ ਮਿੰਨੀ ਮਾਰਕੀਟ ਦੇ ਮਾਲਕ ਸ਼੍ਰੀ ਰਾਮ ਰਾਏਕੋਟੀ ਵਲੋਂ ਦਿੱਤੀ ਗਈ।
  
 


author

cherry

Content Editor

Related News