ਸੀਨੀਅਰ ਆਗੂ ਅਮਨਦੀਪ ਕਾਹਲੋ ਨੂੰ ਸਦਮਾ, ਦਾਦੀ ਦਾ ਦਿਹਾਂਤ
Sunday, May 05, 2019 - 03:48 PM (IST)

ਮਿਲਾਨ/ਇਟਲੀ (ਸਾਬੀ ਚੀਨੀਆ)— ਇੰਡੀਅਨ ਉਵਰਸੀਜ਼ ਕਾਂਗਰਸ ਇਟਲੀ ਦੇ ਸੀਨੀਅਰ ਆਗੂ ਸ. ਅਮਨਦੀਪ ਸਿੰਘ ਕਾਹਲੋ ਨੂੰ ਉਨ੍ਹਾਂ ਦੇ ਦਾਦੀ ਮਾਤਾ ਬੀਬੀ ਮਹਿੰਦਰ ਕੌਰ ਦੇ ਅਕਾਲ ਚਲਾਣੇ ਤੋਂ ਬਾਅਦ ਗਹਿਰਾ ਸਦਮਾ ਲੱਗਾ ਹੈ । ਦੱਸਣਯੋਗ ਹੈ ਕਿ ਸ. ਅਮਨਦੀਪ ਸਿੰਘ ਕਾਹਲੋ ਇਟਲੀ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਸੇਵਾਵਾਂ ਨਿਭਾ ਰਹੇ ਹਨ। ਉੱਥੇ ਉਨ੍ਹਾਂ ਦਾ ਪਰਿਵਾਰ ਗੁਰਦਾਸਪੁਰ ਜ਼ਿਲੇ ਦੀ ਸਿਆਸਤ ਵਿਚ ਚੰਗਾ ਪ੍ਰਭਾਵ ਰੱਖਦਾ ਹੈ।
ਮਾਤਾ ਮਹਿੰਦਰ ਕੌਰ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਪਿੰਡ ਚੰਦੂਵਡਾਲਾ ਗੁਰਦਾਸਪੁਰ ਵਿਖੇ ਕਰ ਦਿੱਤਾ ਗਿਆ। ਮਾਤਾ ਜੀ ਦੇ ਅਕਾਲ ਚਲਾਣਾ 'ਤੇ ਕਾਹਲੋ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆ ਵਿਚ ਇੰਡੀਅਨ ਉਵਰਸੀਜ਼ ਕਾਂਗਰਸ ਇਟਲੀ ਦੇ ਪ੍ਰਧਾਨ ਕਰਮਜੀਤ ਸਿੰਘ ਢਿੱਲੋ, ਸੀਨੀਅਰ ਆਗੂ ਸੁਖਚੈਨ ਸਿੰਘ ਠੀਕਰੀਵਾਲ,ਮਨਜੀਤ ਸਿੰਘ ਜੱਸੋਮਜਾਰਾ, ਗੁਰਮਨਦੀਪ ਸਿੰਘ ਪਨੂੰ, ਰਾਣਾ ਚੰਦੀ, ਸ੍ਰੀ ਵੈਦ ਸ਼ਰਮਾ, ਸੁਖਜਿੰਦਰ ਸਿੰਘ ਕਾਲਰੂ ਆਦਿ ਸ਼ਾਮਲ ਹਨ। ਸੋਗ ਦੀ ਇਸ ਘੜੀ ਵਿਚ ਉਵਰਸੀਜ਼ ਕਾਂਗਰਸ ਯੂਰਪ ਦੀ ਸਮੁੱਚੀ ਲੀਡਰਸ਼ਿਪ ਵਲੋ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।