ਇਟਲੀ : ਸ਼੍ਰੀ ਹਰੀ ਓਮ ਮੰਦਿਰ ਵਿਖੇ 25 ਜੂਨ ਨੂੰ ਸਜਾਈ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ

06/23/2022 6:09:38 PM

ਰੋਮ/ਇਟਲੀ (ਕੈਂਥ): ਉੱਤਰੀ ਇਟਲੀ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਪਿਗੌਨਿਆਗਾ ਮਾਨਤੋਵਾ ਦੀ ਸਮੁੱਚੇ ਕਮੇਟੀ ਮੈਂਬਰਾਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 25 ਜੂਨ ਦਿਨ ਸ਼ਨੀਵਾਰ ਨੂੰ ਦੁਪਹਿਰ 2 ਵਜੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ।ਇਸ ਸਬੰਧੀ ਮੰਦਿਰ ਦੇ ਪ੍ਰਧਾਨ ਹਰਮੇਸ਼ ਲਾਲ ਅਤੇ ਸੇਵਾਦਾਰ ਪੰਡਿਤ ਪੁਨੀਤ ਸਸਤਰੀ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਮੰਦਿਰ ਦੀ ਤਰਫੋਂ ਇਸ ਸਾਲ ਵੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਯੂਕੇ : ਖਾਲਸਾ ਟੀ.ਵੀ. ਨੇ ਖਾਲਿਸਤਾਨੀ ਪ੍ਰਚਾਰ ਨੂੰ ਲੈ ਕੇ ਆਪਣਾ ਪ੍ਰਸਾਰਣ ਲਾਈਸੈਂਸ ਤਿਆਗਿਆ

ਇਹ ਸ਼ੋਭਾ ਯਾਤਰਾ ਦੁਪਹਿਰ 2 ਵਜੇ ਮੰਦਿਰ ਤੋਂ ਆਰੰਭ ਹੋਵੇਗੀ ਅਤੇ 2:30 ਵਜੇ COOP PEGOGNAGA ਤੋਂ ਸ਼ੁਰੂ ਹੋ ਕੇ ਸ਼ਹਿਰ ਦੀਆਂ ਵੱਖ ਵੱਖ ਗਲੀਆਂ ਦੀ ਪ੍ਰਕਰਮਾ ਕੀਤੀ ਜਾਵੇਗੀ। ਮੰਦਿਰ ਦੇ ਪ੍ਰੰਬਧਕਾਂ ਵਲੋਂ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਹਾਜ਼ਰੀ ਭਰ ਕੇ ਰੌਣਕਾਂ ਵਧਾਓ ਅਤੇ ਮਾਤਾ ਰਾਣੀ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ।ਇਸ ਮੌਕੇ ਸੰਗਤਾਂ ਲਈ ਵੱਖ ਵੱਖ ਪ੍ਰਕਾਰ ਦੇ ਲੰਗਰਾਂ ਦੇ ਸਟਾਲ ਲਗਾਏ ਜਾ ਰਹੇ ਹਨ।


Vandana

Content Editor

Related News