ਇਟਲੀ : ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ''ਤੇ 126 ਲੋਕਾਂ ਨੂੰ ਜੁਰਮਾਨਾ
Sunday, Jan 03, 2021 - 11:48 AM (IST)
ਰੋਮ (ਕੈਂਥ): ਇਟਲੀ ਵਿਖੇ ਬ੍ਰੇਸ਼ੀਆ ਜ਼ਿਲ੍ਹੇ ਦੇ ਵਿਚ ਇਕ ਰਿਜ਼ੌਰਟ ਵਿੱਚ ਨਵੇਂ ਸਾਲ ਦੀ ਪਾਰਟੀ ਕਰ ਰਹੇ 126 ਮਹਿਮਾਨਾਂ ਨੂੰ ਜੁਰਮਾਨਾ ਕੀਤਾ ਗਿਆ। ਇਹ ਜੁਰਮਾਨਾ ਐਂਟੀਕੋਵਿਡ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਲਗਾਇਆ ਗਿਆ। ਦੱਸਿਆ ਜਾ ਰਿਹਾ ਹੈ ਇਹ ਜੁਰਮਾਨਾ ਹਰ ਇੱਕ ਨੂੰ 400 ਯੂਰੋ ਦਾ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਯੂ.ਏ.ਈ. 'ਚ ਭਾਰਤੀ ਪ੍ਰਵਾਸੀ ਨੇ ਰਚਿਆ ਇਤਿਹਾਸ, 19ਵੀਂ ਵਾਰ ਦਰਜ ਹੋਇਆ ਗਿਨੀਜ਼ ਬੁੱਕ 'ਚ ਨਾਮ
ਵਾਲਟੇਨੇਸੀ ਸਥਾਨਕ ਪੁਲਸ ਦੇ ਕਮਾਂਡਰ ਮੈਸੀਮੋ ਲਾਂਦੀ ਨੇ ਦੱਸਿਆ ਕਿ ਪਾਦੇਨਗੇ ਸੁਲ ਗਾਰਦਾ ਦੇ ਲਗਜ਼ਰੀ ਰਿਜੋਰਟ ਵਿੱਚ ਪਾਰਟੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲੀ, ਜਿਸ ਵਿੱਚ ਬਿਨਾਂ ਮਾਸਕ ਦੇ ਲੋਕਾਂ ਦੇ ਨੱਚਣ ਦੀ ਜਾਣਕਾਰੀ ਸਾਹਮਣੇ ਆਈ। ਉੱਥੇ ਹੀ ਪਾਰਟੀ ਵਿਚ ਹਰ ਟੇਬਲ 'ਤੇ ਆਨਲਾਈਨ ਪੋਸਟ ਨਾ ਕਰਨ ਦੀ ਅਪੀਲ ਸੀ ਪਰ ਵੀਡੀਓ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਪਾਰਟੀ ਵਿੱਚ ਸ਼ਾਮਲ 126 ਜਾਣਿਆਂ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਕੇ ਉਨ੍ਹਾਂ ਨੂੰ ਪ੍ਰਤੀ ਵਿਅਕਤੀ 400 ਯੂਰੋ ਦਾ ਜੁਰਮਾਨਾ ਕੀਤਾ। ਹੁਣ ਇਸ ਰਿਜੋਰਟ ਦੀਆਂ ਅਗਲੇ 5 ਦਿਨਾਂ ਦੀਆਂ ਸਾਰੀਆਂ ਕਾਰਵਾਈਆਂ ਰੱਦ ਕਰ ਦਿੱਤੀਆਂ ਗਈਆਂ ਹਨ।