ਇਟਲੀ : ਦੀਵਾਲੀ ਮੇਲੇ ''ਤੇ ਅੰਮ੍ਰਿਤ ਮਾਨ ਨੇ ਕਰਵਾਈ ਬੱਲੇ-ਬੱਲੇ,  ਸਿੱਧੂ ਮੂਸੇਵਾਲੇ ਨਾਲ ਜੁੜੀਆਂ ਯਾਦਾਂ ਕੀਤੀਆਂ ਸਾਂਝੀਆਂ

Tuesday, Nov 05, 2024 - 06:15 PM (IST)

ਇਟਲੀ : ਦੀਵਾਲੀ ਮੇਲੇ ''ਤੇ ਅੰਮ੍ਰਿਤ ਮਾਨ ਨੇ ਕਰਵਾਈ ਬੱਲੇ-ਬੱਲੇ,  ਸਿੱਧੂ ਮੂਸੇਵਾਲੇ ਨਾਲ ਜੁੜੀਆਂ ਯਾਦਾਂ ਕੀਤੀਆਂ ਸਾਂਝੀਆਂ

ਮਿਲਾਨ/ਇਟਲੀ (ਸਾਬੀ ਚੀਨੀਆ)-  ਰਾਜਧਾਨੀ ਰੋਮ ਦੇ ਨਾਲ ਪੈਂਦੇ ਕਸਬਾ ਅਪ੍ਰੀਲੀਆ ਵਿਖੇ ਪੰਜਾਬੀ ਲੋਕ ਗਾਇਕ ਅੰਮ੍ਰਿਤ ਮਾਨ ਦਾ ਸਟੇਜ ਸ਼ੋਅ “ਦੀਵਾਲੀ ਮੇਲਾ 2024, ਪ੍ਰੋਗਰਾਮ ਬੇਹੱਦ ਸਫਲਤਾ ਪੂਰਵਕ ਤਰੀਕੇ ਸੰਪੰਨ ਹੋਇਆ। ਦੀਵਾਲੀ ਮੇਲੇ ਨੂੰ ਕਰਵਾਉਣ ਲਈ ਪੰਕਜ ਢੀਂਗਰਾਂ ,ਰੋਬਿਨ ,ਵਿਕਾਸ ਗਰੌਵਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ।ਇਸ ਪ੍ਰੋਗਰਾਮ ਦੀ ਸ਼ੁਰੂਆਤ ਯੂਰਪ ਮਸ਼ਹੂਰ ਐਂਨਕਰ ਕੋਮਲ ਗੁਰਾਇਆ ਵੱਲੋਂ ਆਪਣੇ ਸੁਭਾਅ ਮੁਤਾਬਿਕ ਮਿੱਠੇ-ਮਿੱਠੇ ਬੋਲਾਂ ਨਾਲ ਕੀਤੀ ਗਈ। ਕੋਮਲ ਗੁਰਾਇਆ ਨੇ ਜਿਵੇਂ ਹੀ ਅੰਮ੍ਰਿਤ ਮਾਨ ਨੂੰ ਸਟੇਜ 'ਤੇ ਆਉਣ ਲਈ ਸੱਦਾ ਦਿੱਤਾ, ਸਾਰੇ ਪਾਸੇ ਤਾੜੀਆਂ ਤੇ ਲਲਕਾਰਿਆਂ ਦੇ ਨਾਲ ਆਏ ਹੋਏ ਸਰੋਤਿਆਂ ਵੱਲੋ ਆਪਣੇ ਮਹਿਬੂਬ ਕਲਾਕਾਰ ਦਾ ਸਵਾਗਤ ਕੀਤਾ ਗਿਆ। 

PunjabKesari

ਉਸਨੇ ਆਪਣੇ ਇੱਕ ਤੋਂ ਇੱਕ ਮਸ਼ਹੂਰ ਗੀਤਾਂ ਨਾਲ ਹਾਜ਼ਰੀ ਲਵਾਉਂਦੇ ਹੋਏ ਮੇਲਾ ਲੁੱਟ ਲਿਆ। ਉਸਨੇ ਸਿੱਧੂ ਮੂਸੇਵਾਲੇ ਨਾਲ ਸੰਬੰਧਿਤ ਗੱਲਾਂ ਕਰਦਿਆਂ ਹੋਇਆ ਦੱਸਿਆ ਕਿ ਸਿੱਧੂ ਨਾਲ ਮੇਰੀ ਯਾਰੀ ਦੀਆਂ ਬਹੁਤ ਸਾਰੀਆਂ ਯਾਦਾਂ ਨੇ ਜਿਹੜੀਆਂ ਕਿ ਮੇਰੇ ਨਾਲ ਹੀ ਸਿਵਿਆਂ ਤੱਕ ਜਾਣਗੀਆਂ। ਉਸਨੇ ਆਪਣੇ ਉਨ੍ਹਾਂ ਸਰੋਤਿਆਂ ਲਈ ਮਾਂ ਅਤੇ ਬਾਪੂ ਦੋਵੇਂ ਗੀਤਾਂ ਗਾਏ ਜਿਹੜੇ ਇਸ ਦੀਵਾਲੀ ਮਾਪਿਆਂ ਤੇ ਪਰਿਵਾਰਾਂ ਤੋਂ ਦੂਰ ਸਨ। ਉਸ ਨੇ ਭਾਵਨਾਤਮਕ ਤਰੀਕੇ ਮੇਲੇ ਨੂੰ ਸਿਖਰ 'ਤੇ ਪਹੁੰਚਾਇਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪਿੱਜ਼ਾ ਕਾਰਨ ਚਮਕੀ ਭਾਰਤੀ ਔਰਤ ਦੀ ਕਿਸਮਤ,  ਜਿੱਤਿਆ ਜੈਕਪਾਟ

ਅੰਮ੍ਰਿਤ ਮਾਨ ਨੇ ਆਪਣੇ ਬੰਬੀਹਾ ਬੋਲੇ ਗੀਤ ਨਾਲ ਮਹਰੂਮ ਗਾਇਕ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦਿੰਦੇ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਪਰੰਤ ਆਪਣੇ ਇੱਕ ਤੋਂ ਇੱਕ ਮਸ਼ਹੂਰ ਗੀਤ ਦੇਸੀ ਦਾ ਡਰਾਮਾ ਮੁਛ ਰੱਖੀ ਦੇ ਨਾਲ ਸਰੋਤਿਆਂ ਨੂੰ ਝੂੰਮਣ ਲਾ ਛੱਡਿਆ। ਅੰਮ੍ਰਿਤ ਮਾਨ ਨੇ ਰੋਮ ਦੇ ਲੋਕਾਂ ਦਾ ਵਾਰ-ਵਾਰ ਧੰਨਵਾਦ ਕੀਤਾ ਜਿੰਨਾਂ ਉਸਦੇ ਗੀਤਾਂ ਦਾ ਖੂਬ ਆਨੰਦ ਮਾਣਿਆ। ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਉਸਦਾ ਮਿਲਾਨ ਵਿਖੇ ਹੋਣ ਵਾਲਾ ਸ਼ੋਅ ਕਿਸੇ ਕਾਰਨ ਨਹੀ ਹੋ ਸਕਿਆ ਸੀ ਪਰ ਰੋਮ ਦੇ ਅਪ੍ਰੀਲੀਆ ਸ਼ਹਿਰ ਵਿਚ ਉਸਨੇ ਪੂਰੀ ਤਰ੍ਹਾਂ ਧੰਨ ਧੰਨ ਕਰਵਾ ਦਿੱਤੀ।  ਅੰਮ੍ਰਿਤ ਮਾਨ ਨੇ ਇਟਲੀ ਵਾਲਿਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇੱਥੋ ਫੈਸ਼ਨ ਵਾਗ ਤੁਹਾਡੇ ਦਿਲਾਂ ਵਿੱਚ ਬਹੁਤ ਪਿਆਰ ਹੈ ਜਿਸ ਲਈ ਉਹ ਸਭ ਦੇ ਧੰਨਵਾਦੀ ਹਨ ਜਿੰਨਾਂ ਇਸ ਦੀਵਾਲੀ ਮੇਲੇ ਨੂੰ ਸਫਲ ਬਾਣਿਆ। ਯੂਰਪ ਦੇ ਮਸ਼ਹੂਰ ਮਿਊਜਿਕ ਡਰੈਕਟਰ ਅਮਨ ਹੇਅਰ ਦੇ ਲਾਈਵ ਬੈਂਡ ਤੇ ਵੱਜਦੀ ਢੋਲ ਦੀ ਤਾਲ ਤੇ ਸਰੋਤਿਆਂ ਨੇ ਖੂਬ ਭੰਗੜੇ ਪਾਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News