ਇਟਲੀ : ਵੈਨਿਸ ਨੂੰ ਡੁੱਬਣ ਤੋਂ ਬਚਾਉਣ ਲਈ ਸਮੁੰਦਰ ''ਚ ਬਣਾਇਆ ਜਾ ਰਿਹੈ ''ਬੈਰੀਅਰ''

10/06/2020 2:24:43 AM

ਰੋਮ - ਇਟਲੀ ਦੇ ਉੱਤਰੀ ਇਲਾਕੇ ਵਿਚ ਸਥਿਤ ਵੈਨਿਸ ਸ਼ਹਿਰ ਨੂੰ ਬਚਾਉਣ ਦੀ ਕਵਾਇਦ ਤੇਜ਼ ਹੋ ਗਈ ਹੈ। ਵੈਨਿਸ ਨੂੰ ਸਮੁੰਦਰੀ ਲਹਿਰਾਂ ਵਿਚ ਡੁੱਬਣ ਤੋਂ ਬਚਾਉਣ ਲਈ ਬੈਰੀਅਰ ਬਣਾਇਆ ਜਾ ਰਿਹਾ ਹੈ। ਇਸ ਦੇ ਪਹਿਲੇ ਪੜਾਅ ਵਿਚ ਮਨਜ਼ੂਰੀ ਮਿਲ ਗਈ ਹੈ। ਇਕ ਬੱਚਾ ਟ੍ਰੈਸਲੇ ਬ੍ਰਿਜ਼ ਦੇ ਉਪਰ ਇਸ ਉਮੀਦ ਵਿਚ ਖੜ੍ਹਾ ਹੈ ਤਾਂ ਜੋ ਉਹ ਖੁਦ ਨੂੰ ਪਾਣੀ ਜ਼ਿਆਦਾ ਹੋਣ ਦੀ ਹਾਲਾਤ ਵਿਚ ਖੁਦ ਨੂੰ ਸੁਰੱਖਿਅਤ ਕਰ ਸਕੇ। ਇਥੇ ਪਾਣੀ ਦੇ ਅੰਦਰ ਬੈਰੀਅਨ ਬਣਨਾ ਹੈ ਅਤੇ ਉਸ ਨੂੰ ਪਹਿਲੇ ਪੜਾਅ ਵਿਚ ਮਨਜ਼ੂਰੀ ਮਿਲ ਚੁੱਕੀ ਹੈ।

PunjabKesari

ਪਾਣੀ ਦੇ ਅੰਦਰ ਬੈਰੀਅਰ ਇਸ ਲਈ ਬਣਾਇਆ ਗਿਆ ਹੈ ਤਾਂ ਜੋ ਬੇਹੱਦ ਖੂਬਸੂਰਤ ਸ਼ਹਿਰ ਵੈਨਿਸ ਨੂੰ ਡੁੱਬਣ ਤੋਂ ਬਚਾਇਆ ਜਾ ਸਕੇ। ਵੈਨਿਸ ਨੂੰ ਲੈਗੂਨ ਸਿਟੀ ਦੇ ਨਾਂ ਤੋਂ ਬੁਲਾਇਆ ਜਾਂਦਾ ਹੈ। ਇਟਲੀ ਦੇ ਵੈਨਿਸ ਵਿਚ ਸਮੁੰਦਰ ਵਿਚ ਉੱਚੀਆਂ ਲਹਿਰਾਂ ਉਠਦੀਆਂ ਹਨ। ਮਾਹਿਰਾਂ ਦਾ ਆਖਣਾ ਹੈ ਕਿ ਸਮੁੰਦਰ ਵਿਚ 51 ਇੰਚ ਦੀਆਂ ਲਹਿਰਾਂ ਆਉਣ ਨਾਲ ਵੈਨਿਸ ਸ਼ਹਿਰ ਡੁੱਬ ਸਕਦਾ ਹੈ। ਇਹੀ ਕਾਰਨ ਹੈ ਕਿ ਇਥੇ ਪਾਣੀ ਦੇ ਅੰਦਰ ਬੈਰੀਅਰ ਬਣਾਇਆ ਗਿਆ ਹੈ। ਦੱਸ ਦਈਏ ਕਿ ਇਟਲੀ ਵਿਚ ਆਏ ਤੂਫਾਨ ਕਾਰਨ ਹੁਣ ਤੱਕ 7 ਲੋਕਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਹੈ ਅਤੇ 30 ਤੋਂ ਜ਼ਿਆਦਾ ਲੋਕਾਂ ਦੇ ਲਾਪਤਾ ਹੋ ਗਏ ਹਨ।

PunjabKesari


Khushdeep Jassi

Content Editor

Related News